ਗੈਜੇਟ ਡੈਸਕ– ਪੋਕੋ ਦਾ ਨਵਾਂ ਸਮਾਰਟਫੋਨ Poco X3 22 ਸਤੰਬਰ ਨੂੰ ਲਾਂਚ ਹੋਣ ਵਾਲਾ ਹੈ। ਕੰਪਨੀ ਨੇ ਟਵਿਟਰ ’ਤੇ ਦੱਸਿਆ ਕਿ ਫੋਨ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਪੋਕੋ ਦਾ ਇਹ ਫੋਨ Poco C3 NFC ਦਾ ਥੋੜ੍ਹਾ ਬਦਲਿਆ ਹੋਇਾ ਮਾਡਲ ਹੋਵੇਗਾ। Poco X3 ਐੱਨ.ਐੱਫ.ਸੀ. ਨੂੰ ਪਿਛਲੇ ਹਫ਼ਤੇ ਯੂਰਪ ’ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਟਵੀਟ ’ਚ ਇਸ ਫੋਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੋਨ ’ਚ ਵੀ Poco X3 ਐੱਨ.ਐੱਫ.ਸੀ. ਦੀ ਤਰ੍ਹਾਂ ਸਨੈਪਡ੍ਰੈਗਨ 732G SoC ਪ੍ਰੋਸੈਸਰ ਦਿੱਤਾ ਜਾ ਸਕਦਾ ਹੈ।
ਪੋਕੋ ਨੇ ਟਵਿਟਰ ’ਤੇ ਨਵੇਂ ਫੋਨ ਦੇ ਲਾਂਚ ਦੀ ਜਾਣਕਾਰੀ ਇਕ 10 ਸਕਿੰਟਾਂ ਦੀ ਵੀਡੀਓ ਪੋਸਟ ਕਰਕੇ ਦਿੱਤੀ। ਇਸਵਿਚ ਫੋਨ ਦੇ ਫਰੰਟ ਅਤੇ ਬੈਕ ਪੈਨਲ ਨੂੰ ਵੇਖਿਆ ਜਾ ਸਕਦਾ ਹੈ। ਟੀਜ਼ਰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਫੋਨ ਦੀ ਡਿਸਪਲੇਅ ਪੰਚ-ਹੋਲ ਡਿਜ਼ਾਇਨ ਵਾਲੀ ਹੈ ਅਤੇ ਰੀਅਰ ’ਚ ਇਸ ਫੋਨ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੀ ਸੇਲ ਫਲਿਪਕਾਰਟ ’ਤੇ ਹੋਵੇਗੀ।
ਇੰਨੀ ਹੋ ਸਕਦੀ ਹੈ ਕੀਮਤ
ਫੋਨ ਦੀ ਕੀਮਤ ਬਾਰੇ ਫਿਲਹਾਲ ਕੰਪਨੀ ਨੇ ਅਜੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਹਾਲ ਹੀ ’ਚ ਇਕ ਰਿਪੋਰਟ ਆਈ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ Poco X3 ਨੂੰ 18,999 ਰੁਪਏ ਜਾਂ 19,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕਰ ਸਕਦੀ ਹੈ।
ਮਿਲ ਸਕਦੇ ਹਨ ਇਹ ਫੀਚਰ
ਫੋਨ ’ਚ 120hz ਦੇ ਰਿਫ੍ਰੈਸ਼ ਰੇਟ ਨਾਲ 6.67 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਹ ਫੋਨ 8 ਜੀ.ਬੀ. ਰੈਮ ਅਤੇ ਸਨੈਪਡ੍ਰੈਗਨ 732G ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਫੋਨ ਦੇ ਰੀਅਰ ’ਚ 64 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰਾ ਸੈੱਟਅਪ ਨਾਲ ਇਕ 13 ਮੈਗਾਪਿਕਸਲ ਦੇ ਵਾਈਡ ਐਂਗਲ ਸੈਂਸਰ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਇਕ 2 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਦਿੱਤਾ ਜਾ ਸਕਦਾ ਹੈ। ਸੈਲਫੀ ਲਈ ਫੋਨ ਦੇ ਫਰੰਟ ’ਚ 20 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ ਜੋ ਪੰਚ ਹੋਲ ਦੇ ਅੰਦਰ ਮੌਜੂਦ ਹੋਵੇਗਾ। ਫੋਨ ’ਚ 33 ਵਾਟ ਦੀ ਫਾਸਟ ਚਾਰਜਿੰਗ ਨਾਲ ਦਮਦਾਰ ਬੈਟਰੀ ਮਿਲ ਸਕਦੀ ਹੈ।
ਕਾਂਟੈਕਟਲੈੱਸ ਭੁਗਤਾਨ ਫੀਚਰ ਨਾਲ Titan ਨੇ ਭਾਰਤ ’ਚ ਲਾਂਚ ਕੀਤੀਆਂ 5 ਸਮਾਰਟ ਘੜੀਆਂ
NEXT STORY