ਗੈਜੇਟ ਡੈਸਕ– ਇਨੋਵੇਟਿਵ ਅਤੇ ਪੋਰਟੇਬਲ ਗੈਜੇਟਸ ’ਚ ਦੇਸ਼ ਦੀ ਮੋਹਰੀ ਕੰਪਨੀ ਪੋਰਟ੍ਰੋਨਿਕਸ ਨੇ ਭਾਰਤ ’ਚ ਆਪਣੇ ‘ਹਾਰਮੋਨਿਕਸ ਟਵਿੰਸ ਮਿੰਨੀ ਈਅਰਬਡਸ’ ਲਾਂਚ ਕੀਤੇ ਹਨ। ਇਨ੍ਹਾਂ ਦੀ ਕੀਮਤ 3,499 ਰੁਪਏ ਰੱਖੀ ਗਈ ਹੈ ਹਾਲਾਂਕਿ, ਕੰਪਨੀ ਨੇ ਇਸ ’ਤੇ ਡਿਸਕਾਊਂਟ ਵੀ ਦਿੱਤਾ ਹੈ ਜਿਸ ਤਹਿਤ ਇਸ ਨੂੰ 1,800 ਰੁਪਏ ’ਚ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲੱਬਧ ਕਰਵਾਇਆ ਗਿਆ ਹੈ। ਇਨ੍ਹਾਂ ਬਲੈਕ ਵਾਇਰਲੈੱਸ ਈਅਰਬਡਸ ਨਾਲ ਤੁਸੀਂ ਨਾ ਸਿਰਪ ਗਾਣੇ ਸੁਣ ਸਕਦੇ ਹੋ ਸਗੋਂ ਆਪਣੇ ਸਮਾਰਟਫੋਨ ਨਾਲ ਬਲੂਟੁੱਥ ਨਾਲ ਇਸ ਨੂੰ ਕੁਨੈਕਟ ਕਰ ਕੇ ਕਾਲ ਵੀ ਚੁੱਕ ਸਕਦੇ ਹੋ।

ਪੋਰਟੇਬਲ ਚਾਰਜਿੰਗ ਕੇਸ
ਇਨ੍ਹਾਂ ਈਅਰਬਡਸ ’ਚ 40mAh ਦੀ ਬੈਟਰੀ ਲੱਗੀ ਹੋਈ ਹੈ, ਇਹ ਇਕ ਪੋਰਟੇਬਲ ਚਾਰਜਿੰਗ ਕੇਸ ਦੇ ਨਾਲ ਉਪਲੱਬਧ ਹੈ ਜੋ ਕਿ 320mAh ਦੀ ਇਨਬਿਲਟ ਬੈਟਰੀ ਨਾਲ ਆਉਂਦਾ ਹੈ ਜਿਸ ਨਾਲ ਤੁਸੀਂ ਇਨ੍ਹਾਂ ਈਅਰਬਡਸ ਨੂੰ 3 ਘੰਟੇ ਤਕ ਇਸਤੇਮਾਲ ਕਰ ਸਕਦੇ ਹੋ।

ਇਨ੍ਹਾਂ ਵਾਇਰਲੈੱਸ ਈਅਰਬਡਸ ਨੂੰ ਗਾਹਕ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ ਖਰੀਦ ਸਕਣਗੇ। ਨਾਲ ਹੀ ਇਸ ’ਤੇ 12 ਮਹੀਨੇ ਦੀ ਵਾਰੰਟੀ ਵੀ ਮਿਲੇਗੀ।

ਸੈਮਸੰਗ ਦੇ ਇਨ੍ਹਾਂ ਸਮਾਰਟਫੋਨਸ 'ਤੇ ਮਿਲ ਰਿਹੈ 20,000 ਰੁਪਏ ਦਾ ਡਿਸਕਾਊਂਟ
NEXT STORY