ਗੈਜੇਟ ਡੈਸਕ—ਸਾਊਥ ਕੋਰੀਆ ਦੇ ਟੈੱਕ ਬ੍ਰੈਂਡ ਸੈਮਸੰਗ ਨੇ ਸ਼ੁੱਕਰਵਾਰ ਨੂੰ ਆਪਣੀ ਫਲੈਗਸ਼ਿਪ ਗਲੈਕਸੀ ਐੱਸ10 ਸੀਰੀਜ਼ 'ਤੇ ਕਈ ਸਪੈਸ਼ਲ ਆਫਰਸ ਅਨਾਊਂਸ ਕੀਤੇ ਹਨ। ਕੰਪਨੀ ਵੱਲੋਂ ਇਸ ਸੀਰੀਜ਼ ਦੇ Samsung Galaxy S10+, S10 ਅਤੇ S10e ਸਮਾਰਟਫੋਨਸ 'ਤੇ ਕਸਟਮਰਸ ਨੂੰ ਹੁਣ 20,000 ਰੁਪਏ ਤਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਨ੍ਹਾਂ ਆਫਰਸ ਦਾ ਫਾਇਦਾ 4 ਜਨਵਰੀ 2020 ਤੋਂ ਲੈ ਕੇ 31 ਜਨਵਰੀ 2020 ਤਕ ਲਿਆ ਜਾ ਸਕਦਾ ਹੈ।

ਸਭ ਤੋਂ ਪਹਿਲਾਂ ਸਟੈਂਡਰਡ ਗਲੈਕਸੀ ਐੱਸ10 ਦੀ ਗੱਲ ਕਰੀਏ ਤਾਂ ਇਸ ਫੋਨ ਦੇ 512ਜੀ.ਬੀ. ਵੇਰੀਐਂਟ 'ਤੇ 20,000 ਰੁਪਏ ਅਤੇ 128ਜੀ.ਬੀ. ਜੀ.ਬੀ. ਵੇਰੀਐਂਟ 'ਤੇ 12,000 ਰੁਪਏ ਦਾ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ 128ਜੀ.ਬੀ. ਵੇਰੀਐਂਟ ਨੂੰ 54,900 ਰੁਪਏ ਅਤੇ 512ਜੀ.ਬੀ. ਮਾਡਲ ਨੂੰ 79,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਵੱਡੀ ਡਿਸਪਲੇਅ ਵਾਲੇ Galaxy S10+ ਦੇ 512 ਅਤੇ 128ਜੀ.ਬੀ. ਮਾਡਲ 'ਤੇ 12,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਪਹਿਲਾਂ ਵੇਰੀਐਂਟ ਡਿਸਕਾਊਂਟ ਤੋਂ ਬਾਅਦ 61,900 ਰੁਪਏ ਅਤੇ ਦੂਜਾ 512ਜੀ.ਬੀ. ਵੇਰੀਐਂਟ 79,900 ਰੁਪਏ 'ਚ ਮਿਲ ਰਿਹਾ ਹੈ। ਉੱਥੇ, ਜੇਕਰ ਕੋਈ ਲਿਮਟਿਡ ਬਜਟ 'ਚ ਕਾਮਪੈਕਟ ਸਮਾਰਟਫੋਨ ਖਰੀਦਣਾ ਚਾਹੁੰਦਾ ਹੈ ਤਾਂ ਗਲੈਕਸੀ ਐੱਸ10ਈ 'ਤੇ ਵੀ 8,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਇਸ ਡਿਵਾਈਸ ਨੂੰ ਹੁਣ ਤੁਸੀਂ 47,900 ਰੁਪਏ 'ਚ ਖਰੀਦ ਸਕਦੇ ਹੋ।

ਸੈਮਸੰਗ ਗਲੈਕਸੀ ਐੱਸ10ਈ ਦੇ ਸਪੈਸੀਫਿਕੇਸ਼ਨਸ
ਸੈਮਸੰਗ ਗਲੈਕਸੀ ਐੱਸ10 'ਚ 6.1 ਇੰਚ ਦੀ ਕਵਰਡ ਡਾਇਨਾਮਿਕ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ਦਾ ਵਜ਼ਨ 157 ਗ੍ਰਾਮ ਹੈ। ਫੋਨ ਦੇ ਰੀਅਰ 'ਚ ਤਿੰਨ ਕੈਮਰੇ ਦਿੱਤੇ ਗਏ ਹਨ। ਉੱਥੇ, ਇਸ ਦੇ ਫਰੰਟ 'ਚ 10 ਮੈਗਾਪਿਕਸਲ ਦਾ ਕੈਮਰਾ ਸੈਲਫੀ ਲਈ ਦਿੱਤਾ ਗਿਆ ਹੈ। ਫੋਨ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਗਲੈਕਸੀ ਐੱਸ10 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਨਾਲ ਫੇਸ ਅਨਲਾਕ ਅਤੇ ਆਈਰਿਸ ਵਰਗੇ ਬਾਇਊਮੀਟ੍ਰਿਕ ਸਕਿਓਰਟੀ ਆਪਸ਼ਨ ਹੈ। ਇਹ ਫੋਨ ਬਲੂ, ਗ੍ਰੀਨ, ਡਾਰਕ ਗ੍ਰੇਅ ਅਤੇ ਵ੍ਹਾਈਟ ਕਲਰ 'ਚ ਉਪਲੱਬਧ ਹੋਵੇਗਾ।

ਸੈਮਸੰਗ ਗਲੈਕਸੀ ਐੱਸ10+ ਦੇ ਸਪੈਸੀਫਿਕੇਸ਼ਨਸ
ਗਲੈਕਸੀ ਐੱਸ10 ਸੀਰੀਜ਼ 'ਚ ਗਲੈਕਸੀ ਐੱਸ10+ ਟਾਪ-ਆਫ-ਦਿ ਲਾਈਨ ਮਾਡਲ ਹੈ। ਇਸ ਸਮਾਰਟਫੋਨ 'ਚ 6.4 ਇੰਚ ਦੀ ਕਵਰਡ ਡਾਇਨਾਮਿਕ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ 2.7 GHz ਆਕਟਾ-ਕੋਰ Exynos 9820 (8nm) ਪ੍ਰੋਸੈਸਰ ਨਾਲ ਪਾਵਰਡ ਹੈ। ਫੋਨ ਦੇ ਰੀਅਰ 'ਚ ਟ੍ਰਿਪਲ ਕੈਮਰਾ ਸੈਟਅਪ ਹੈ। ਇਸ ਦੇ ਬੈਕ 'ਚ 12-12 ਮੈਗਾਪਿਕਸਲ ਦੇ ਦੋ ਅਤੇ 16 ਮੈਗਾਪਿਕਸਲ ਦਾ ਇਕ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਫਾਸਟ ਚਾਰਜਿੰਗ 2.0 ਸਪੋਰਟ ਨਾਲ 4,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਨਾਲ ਫੇਸ ਅਨਲਾਕ ਅਤੇ ਆਈਰਿਸ ਵਰਗੇ ਫੀਚਰ ਹਨ।

ਸੈਮਸੰਗ ਗਲੈਕਸੀ ਐੱਸ10ਈ ਦੇ ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ 'ਚ 5.8 ਇੰਚ ਦੀ ਫਲੈਟ ਡਾਇਨਾਮਿਕ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ਦਾ ਵਜ਼ਨ 150 ਗ੍ਰਾਮ ਹੈ। ਫੋਨ ਦੇ ਬੈਕ 'ਚ ਡਿਊਲ ਕੈਮਰਾ ਸੈਟਅਪ ਹੈ। ਬੈਕ 'ਚ 12 ਮੈਗਾਪਿਕਸਲ ਅਤੇ 16 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ। ਫੋਨ 'ਚ 3,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਹਾਲਾਂਕਿ, ਇਸ ਫੋਨ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸਕੈਨਰ ਨਹੀਂ ਦਿੱਤਾ ਗਿਆ ਹੈ। ਇਹ ਫੋਨ ਯੈਲੋ, ਡਾਰਕ ਗ੍ਰੇਅ, ਵ੍ਹਾਈਟ, ਗ੍ਰੀਨ ਅਤੇ ਬਲੂ ਕਲਰ ਆਪਸ਼ਨ 'ਚ ਉਪਲੱਬਧ ਹੈ।
ਕੀਆ ਸੇਲਟਾਸ ਹੋਈ 35,000 ਰੁਪਏ ਤੱਕ ਮਹਿੰਗੀ
NEXT STORY