ਜਲੰਧਰ— ਭਾਰਤੀ ਕੰਪਨੀ Xolo ਨੇ 6,000mAh ਦਾ ਪਾਵਰ ਬੈਂਕ X060 ਲਾਂਚ ਕੀਤਾ ਹੈ. ਇਹ 7.9mm ਦਾ ਹੈ ਜੋ ਕਾਫ਼ੀ ਸਲਿਮ ਹੈ ਅਤੇ ਇਸ ਦੀ ਕੀਮਤ 999 ਰੁਪੇ ਹੈ। ਇਸ ਨੂੰ ਅਮੈਜ਼ਾਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ 'ਚ ਕਵਿੱਕ ਚਾਰਜ ਟੈਕਨਾਲੋਜੀ ਹੈ ਜਿਸ ਨਾਲ ਸਮਾਰਟਫੋਨ ਜਲਦੀ ਚਾਰਜ ਹੋਣਗੇ। ਜੇਕਰ ਅਜਿਹਾ ਹੈ ਤਾਂ ਇਹ ਇਸ ਪਾਵਰਬੈਂਕ ਦੀ ਸਭ ਤੋਂ ਵੱਡੀ ਖਾਸਿਅਤ ਹੋਵੇਗੀ। ਦਰਅਸਲ, ਬਾਜ਼ਾਰ 'ਚ ਤਾਂ ਪਾਵਰ ਬੈਂਕਸ ਦੀ ਭਰਮਾਰ ਹੈ ਪਰ ਕਵਿੱਕ ਚਾਰਜ ਫੀਚਰ ਵਾਲੇ ਬਹੁਤ ਘੱਟ ਹਨ।
ਇਸ ਪਾਵਰ ਬੈਂਕ 'ਚ ਐਂਟੀ ਸਲਿਪ ਮੇਟਲ ਬਾਡੀ ਯੂਜ਼ ਕੀਤੀ ਗਈ ਹੈ। ਦੇਖਣ 'ਚ ਇਹ ਸ਼ਿਓਮੀ ਦੇ ਪਾਵਰਬੈਂਕ ਨਾਲ ਮਿਲਦਾ ਜੁਲਦਾ ਲਗਦਾ ਹੈ। ਇਸ 'ਚ Lithium-ion ਪਾਲੀਮਰ ਬੈਟਰੀ ਲਗੀ ਹੈ ਜੋ ਸਮਾਰਟ ਡਿਵਾਇਸ ਨੂੰ ਚਾਰਜ ਕਰੇਗੀ। ਇਸ Xolo X060 'ਚ ਸਟੈਂਡਰਡ ਪਾਵਰ ਬੈਂਕਸ ਦੀ ਤਰ੍ਹਾਂ ਕਈ ਫੀਚਰਸ ਦਿੱਤੇ ਗਏ ਹਨ। ਇਨ੍ਹਾਂ 'ਚ ਓਵਰਕਰੰਟ, ਓਵਰ ਚਾਰਜ ਪ੍ਰੋਟੈਕਸ਼ਨ, ਲੋਡ ਡਿਟੈਕਸ਼ਨ ਦੇ ਨਾਲ ਅੰਡਰ ਵੋਲਟੇਜ ਅਤੇ ਕਰੰਟ/ਪਾਵਰ ਡਿਟੈਕਸ਼ਨ ਸ਼ਾਮਿਲ ਹਨ। ਇਸ ਦਾ ਵਜ਼ਨ 140 ਗਰਾਮ ਹੈ ਅਤੇ ਇਹ ਦੋ ਕਲਰ ਵੈਰਿਅੰਟ ਗ੍ਰੇਅ ਅਤੇ ਬਲੈਕ 'ਚ ਉਪਲੱਬਧ ਹੈ।
ਫਿਜ਼ੂਲਖਰਚੀ ਕਰੋਗੇ ਤਾਂ ਇਹ ਰਿਸਟਬੈਂਡ ਦਵੇਗਾ 255 ਵੋਲਟ ਦਾ ਝਟਕਾ
NEXT STORY