ਗੈਜੇਟ ਡੈਸਕ– ਫਲਿਪਕਾਰਟ ਦੀ ਬਿਗ ਦੀਵਾਲੀ ਸੇਲ ਚੱਲ ਰਹੀ ਹੈ। ਇਸ ਸੇਲ ’ਚ ਜ਼ਿਆਦਾਤਰ ਟੈੱਕ ਕੰਪਨੀਆਂ ਦੇ ਪ੍ਰੀਮੀਅਮ ਵਾਇਰਲੈੱਸ ਈਅਰਬਡਸ ਘੱਟ ਕੀਮਤ ’ਤੇ ਉਪਲੱਬਧ ਹਨ। ਜੇਕਰ ਤੁਸੀਂ ਨਵੇਂ ਈਅਰਬਡਸ ਖ਼ਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਇਥੇ ਕੁਝ ਸ਼ਾਨਦਾਰ ਵਾਇਰਲੈੱਸ ਈਅਰਬਡਸ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ 1,000 ਰੁਪਏ ਤੋਂ ਵੀ ਘੱਟ ਕੀਮਤ ’ਚ ਖ਼ਰੀਦ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਪ੍ਰੀਮੀਅਮ ਵਾਇਰਲੈੱਸ ਈਅਰਬਡਸ ਬਾਰੇ...
Boom Buds
ਕੀਮਤ- 799 ਰੁਪਏ
Boom Buds ’ਚ ਵੌਇਸ ਅਸਿਸਟੈਂਟ ਫੀਚਰ ਦਿੱਤਾ ਗਿਆ ਹੈ। ਨਾਲ ਹੀ ਇਨ੍ਹਾਂ ਈਅਰਬਡਸ ’ਚ ਪਾਵਰਫੁਲ ਬੈਟਰੀ ਦਿੱਤੀ ਗਈ ਹੈ ਜੋ ਸਿੰਗਲ ਚਾਰਜ ’ਚ 9 ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਈਅਰਬਡਸ ਨੂੰ IPX4 ਦੀ ਰੇਟਿੰਗ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਈਅਰਬਡਸ ਵਾਟਰ-ਪਰੂਫ ਹਨ।
Portronics Harmonics Twins 22
ਕੀਮਤ- 799 ਰੁਪਏ
Portronics Harmonics Twins 22 ਈਅਰਬਡਸ ’ਚ ਮਾਈਕ੍ਰੋਫੋਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਈਅਰਬਡਸ ’ਚ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ ਸਿੰਗਲ ਚਾਰਜ ’ਚ 3 ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਈਅਰਬਡਸ ਨੂੰ ਕੁਨੈਕਟੀਵਿਟੀ ਲਈ ਬਲੂਟੂਥ ਵਰਜ਼ਨ 5.0 ਮਿਲਿਆ ਹੈ।
WeCool M-M1
ਕੀਮਤ- 949 ਰੁਪਏ
WeCool M-M1 ਈਅਰਬਡਸ ਦਾ ਡਿਜ਼ਾਇਨ ਅਲਟਰਾ ਸਟਾਈਲਿਸ਼ ਅਤੇ ਪਤਲਾ ਹੈ। ਇਨ੍ਹਾਂ ਈਅਰਬਡਸ ਦੇ ਚਾਰਜਿੰਗ ਬਾਕਸ ’ਚ ਡਿਜੀਟਲ ਡਿਸਪਲੇਅ ਬੈਟਰੀ ਇੰਡੀਕੇਟਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਈਅਰਬਡਸ ਨੂੰ ਵੌਇਸ ਅਸਿਸਟੈਂਟ ਤੋਂ ਲੈ ਕੇ ਬਟਨ ਤਕ ਦੀ ਸੁਪੋਰਟ ਮਿਲੀ ਹੈ, ਜਿਸ ਰਾਹੀਂ ਯੂਜ਼ਰਸ ਪਲੇਅ/ਪੌਜ਼ ਅਤੇ ਕਾਲ ਪਿਕ/ਕੱਟ ਕਰ ਸਕਦੇ ਹਨ। ਉਥੇ ਹੀ ਇਨ੍ਹਾਂ ਈਅਰਬਡਸ ਨੂੰ IPX5 ਦੀ ਰੇਟਿੰਗ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਈਅਰਬਡਸ ਵਾਟਰ-ਪਰੂਫ ਹਨ।
Mivi DuoPods M20
ਕੀਮਤ- 999 ਰੁਪਏ
Mivi DuoPods M20 ’ਚ ਸ਼ਾਨਦਾਰ ਸਾਊਂਡ ਲਈ ਬਾਸ ਦੀ ਸੁਵਿਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਈਅਰਬਡਸ ’ਚ ਗੂਗਲ ਅਸਿਸਟੈਂਟ ਅਤੇ ਸਿਰੀ ਵੌਇਸ ਅਸਿਸਟੈਂਟ ਦੀ ਸੁਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਈਅਰਬਡਸ ’ਚ ਟੱਚ ਕੰਟਰੋਲ ਦੇ ਨਾਲ ਦਮਦਾਰ ਬੈਟਰੀ ਮਿਲੇਗੀ ਜੋ ਇਕ ਵਾਰ ਚਾਰਜ ਹੋ ਕੇ 20 ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ। ਉਥੇ ਹੀ ਇਹ ਈਅਰਬਡਸ ਕਾਲੇ, ਨੀਲੇ, ਲਾਲ ਅਤੇ ਚਿੱਟੇ ਰੰਗ ’ਚ ਉਪਲੱਬਧ ਹਨ।
PTron Bassbuds Evo
ਕੀਮਤ- 999 ਰੁਪਏ
PTron Bassbuds Evo ਈਅਰਬਡਸ ਦੀ ਲੁਕ ਕਾਫੀ ਚੰਗੀ ਹੈ। ਇਹ ਈਅਰਬਡਸ ਕਾਲੇ+ਲਾਲ ਅਤੇ ਕਾਲੇ+ਪੀਲੇ ਰੰਗ ’ਚ ਉਪਲੱਬਧ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ਈਅਰਬਡਸ ’ਚ 300mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਈਅਰਬਡਸ ਨੂੰ ਬਿਲਟ-ਇਨ ਮਾਈਕ ਅਤੇ ਟੱਚ ਕੰਟਰੋਲ ਦੀ ਸੁਪੋਰਟ ਮਿਲੀ ਹੈ।
Airtel ਦਾ ਤੋਹਫ਼ਾ, ਗਾਹਕਾਂ ਨੂੰ ਮੁਫ਼ਤ ਮਿਲ ਰਹੀ ਹੈ ਇਹ ਖ਼ਾਸ ਮੈਂਬਰਸ਼ਿਪ
NEXT STORY