ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ ਦਾ ਕਹਿਣਾ ਹੈ ਕਿ ਫਿਲਮ ਬੈਟਲ ਆਫ਼ ਗਲਵਾਨ ਦਾ ਹਿੱਸਾ ਹੋਣਾ ਉਸ ਲਈ ਬਹੁਤ ਖਾਸ ਹੈ। ਚਿਤਰਾਂਗਦਾ ਸਿੰਘ ਨੂੰ ਸਲਮਾਨ ਖਾਨ ਦੀ ਫਿਲਮ ਬੈਟਲ ਆਫ਼ ਗਲਵਾਨ ਵਿੱਚ ਮੁੱਖ ਅਦਾਕਾਰਾ ਵਜੋਂ ਕਾਸਟ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਅਪੂਰਵ ਲਾਖੀਆ ਕਰ ਰਹੇ ਹਨ। ਇਹ ਫਿਲਮ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤ-ਚੀਨ ਟਕਰਾਅ 'ਤੇ ਆਧਾਰਿਤ ਹੈ। ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਇੱਕ ਖਤਰਨਾਕ ਟਕਰਾਅ ਹੋਇਆ ਸੀ। 15 ਜੂਨ ਨੂੰ ਹੋਈ ਇਸ ਝੜਪ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।
ਪਹਿਲੀ ਵਾਰ ਸਲਮਾਨ ਖਾਨ ਨਾਲ ਸਕ੍ਰੀਨ ਸਾਂਝੀ ਕਰਦੇ ਹੋਏ, ਚਿਤਰਾਂਗਦਾ ਸਿੰਘ ਨੇ ਕਿਹਾ, "ਬੈਟਲ ਆਫ ਗਲਵਾਨ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਖਾਸ ਹੈ। ਕੁਝ ਸਾਲ ਪਹਿਲਾਂ, ਮੈਂ ਸਲਮਾਨ ਸਰ ਨਾਲ ਇੱਕ ਮਰਾਠੀ ਫਿਲਮ ਦੇ ਰੀਮੇਕ ਵਿੱਚ ਕੰਮ ਕਰਨ ਵਾਲੀ ਸੀ, ਜਿਸਦਾ ਨਿਰਦੇਸ਼ਨ ਮਹੇਸ਼ ਮਾਂਜਰੇਕਰ ਕਰ ਰਹੇ ਸਨ, ਪਰ ਉਹ ਫਿਲਮ ਕਦੇ ਸ਼ੁਰੂ ਨਹੀਂ ਹੋ ਸਕੀ। ਮੈਨੂੰ ਅਜੇ ਵੀ ਯਾਦ ਹੈ, ਸਲਮਾਨ ਸਰ ਨੇ ਉਦੋਂ ਕਿਹਾ ਸੀ, 'ਅਸੀਂ ਅਗਲੀ ਵਾਰ ਜ਼ਰੂਰ ਇਕੱਠੇ ਕੰਮ ਕਰਾਂਗੇ।' ਅਤੇ ਹੁਣ ਸਾਲਾਂ ਬਾਅਦ, ਉਨ੍ਹਾਂ ਨੇ ਆਪਣੀ ਗੱਲ ਨਿਭਾਈ ਹੈ। ਜਿਵੇਂ ਕਿ ਉਹ ਕਹਿੰਦੇ ਹਨ, 'ਇੱਕ ਵਾਰ ਜਦੋਂ ਮੈਂ ਕਮਿਟਮੈਂਟ ਕਰ ਦਿੱਤੀਂ, ਤਾਂ ਫਿਰ ਮੈਂ ਖੁਦ ਦੀ ਵੀ ਨਹੀਂ ਸੁਣਦਾ।'
ਚਿਤਰਾਂਗਦਾ ਸਿੰਘ ਨੇ ਨਿਰਦੇਸ਼ਕ ਅਪੂਰਵ ਲਾਖੀਆ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ, "ਉਹ ਚਾਹੁੰਦੇ ਤਾਂ ਕਿਸੇ ਵੀ ਵੱਡੇ ਸਟਾਰ ਨੂੰ ਕਾਸਟ ਕਰ ਸਕਦੇ ਸਨ, ਪਰ ਉਨ੍ਹਾਂ ਨੇ ਮੇਰੇ 'ਤੇ ਭਰੋਸਾ ਕੀਤਾ। ਮੈਂ ਉਨ੍ਹਾਂ ਦੇ ਵਿਸ਼ਵਾਸ ਦਾ ਬਹੁਤ ਸਤਿਕਾਰ ਕਰਦੀ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਬੈਟਲ ਆਫ ਗਲਵਾਨ ਵਰਗੀ ਮਹੱਤਵਪੂਰਨ ਅਤੇ ਦਮਦਾਰ ਕਹਾਣੀ ਦਾ ਹਿੱਸਾ ਹਾਂ।'' ਇਹ ਭੂਮਿਕਾ ਚਿਤਰਾਂਗਦਾ ਲਈ ਬਹੁਤ ਖਾਸ ਹੈ। ਉਨਾਂ ਦੇ ਪਿਤਾ ਫੌਜ ਵਿੱਚ ਕਰਨਲ ਸਨ ਅਤੇ ਹੁਣ ਸੇਵਾਮੁਕਤ ਹੋ ਚੁੱਕੇ ਹਨ। ਉਹ ਬਚਪਨ ਤੋਂ ਹੀ ਬਹਾਦਰੀ, ਦੇਸ਼ ਲਈ ਕੁਰਬਾਨੀ ਅਤੇ ਦੇਸ਼ ਭਗਤੀ ਦੀਆਂ ਕਹਾਣੀਆਂ ਸੁਣਦੀ ਵੱਡੀ ਹੋਈ ਹੈ।
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਬਣੇਗੀ ਮਾਂ, ਵਿਆਹ ਦੇ 4 ਸਾਲ ਬਾਅਦ ਸੁਣਾਈ Good News
NEXT STORY