ਗੈਜੇਟ ਡੈਸਕ– ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ ਨੂੰ ਪਿਛਲੇ ਮਹੀਨੇ ਹੀ ਸਰਕਾਰ ਨੇ ਬੈਨ ਕੀਤਾ ਸੀ ਪਰ ਉਸ ਤੋਂ ਬਾਅਦ ਵੀ ਜਿਨ੍ਹਾਂ ਲੋਕਾਂ ਦੇ ਫੋਨ ’ਚ ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ ਪਹਿਲਾਂ ਤੋਂ ਡਾਊਨਲੋਡ ਸੀ ਉਹ ਆਰਾਮ ਨਾਲ ਗੇਮ ਖੇਡ ਪਾ ਰਹੇ ਸਨ। ਹੁਣ ਅੱਜ ਯਾਨੀ 30 ਅਕਤੂਬਰ ਤੋਂ ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ ਭਾਰਤ ’ਚ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਸ ਦੀ ਜਾਣਕਾਰੀ ਖ਼ੁਦ ਪਬਜੀ ਇੰਡੀਆ ਨੇ ਇਕ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ।
ਫੇਸਬੁੱਕ ’ਤੇ ਕੀਤਾ ਐਲਾਨ
ਪਬਜੀ ਮੋਬਾਇਲ ਨੇ ਆਪਣੇ ਇਕ ਫੇਸਬੁੱਕ ਪੋਸਟ ’ਚ ਲਿਖਿਆ ਹੈ, ‘ਡਿਅਰ ਫੈਨਜ਼, 2 ਦਸੰਬਰ, 2020 ਨੂੰ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲੇ ਦੇ ਅੰਤਰਿਮ ਆਦੇਸ਼ ਤੋਂ ਬਾਅਦ ਟੈਨਸੈਂਟ ਗੇਮਸ ਭਾਰਤ ’ਚ ਆਪਣੀਆਂ ਸਾਰੀਆਂ ਸੇਵਾਵਾਂ ਅਤੇ ਐਕਸੈਸ ਨੂੰ 30 ਅਕਤੂਬਰ 2020 ਨੂੰ ਬੰਦ ਕਰਨ ਜਾ ਰਹੀ ਹੈ। ਯੂਜ਼ਰਸ ਦੇ ਡਾਟਾ ਦੀ ਸੁਰੱਖਿਆ ਹਮੇਸ਼ਾ ਤੋਂ ਸਾਡੀ ਪਹਿਲ ਰਹੀ ਹੈ ਅਤੇ ਅਸੀਂ ਹਮੇਸ਼ਾ ਭਾਰਤ ’ਚ ਲਾਗੂ ਡਾਟਾ ਸੁਰੱਖਿਆ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਨਾਂ ਕੀਤੀ ਹੈ। ਸਾਨੂੰ ਇਥੋਂ ਜਾਣ ਦਾ ਬੇਹੱਦ ਅਫਸੋਸ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ।’
ਹਾਰਲੇ ਡੇਵਿਡਸਨ ਨੇ ਕੀਤੀ ਇਲੈਕਟ੍ਰਿਕ ਬਾਈਸਾਈਕਲ ਵਪਾਰ ’ਚ ਐਂਟਰੀ
NEXT STORY