ਆਟੋ ਡੈਸਕ- ਟਾਟਾ ਮੋਟਰਸ ਦੀ ਲੋਕਪ੍ਰਸਿੱਧ SUV SUMO ਦੇ ਨਾਂ ਨੂੰ ਲੈ ਕੇ ਹਮੇਸ਼ਾ ਲੋਕ ਇਹੀ ਸੋਚਦੇ ਹਨ ਕਿ ਇਸ ਦੇ ਵੱਡੇ ਆਕਾਰ ਦੇ ਚਲਦੇ ਇਸ ਨੂੰ ਇਹ ਨਾਂ ਦਿੱਤਾ ਗਿਆ ਹੈ ਪਰ ਇਹ ਸੱਚ ਨਹੀਂ ਹੈ। ਟਾਟਾ ਗਰੁੱਪ ਨੇ ਇਸ ਕਾਰ ਦਾ ਨਾਂ ਟਾਟਾ ਮੋਟਰਸ ਦੇ ਸਾਬਕਾ ਕਾਮੇਂ ਸੁਮੰਤ ਮੁਲਗਾਵਕਰ ਦੇ ਨਾਂ 'ਤੇ ਰੱਖਿਆ ਸੀ। ਉਸ ਦੇ ਨਾਂ ਅਤੇ ਕਾਸਟ ਦੇ ਪਹਿਲੇ ਅੱਖਰਾਂ ਤੋਂ ਇਸ ਕਾਰ ਦਾ ਨਾਂ 'ਸੁਮੋ' ਰੱਖਿਆ ਗਿਆ ਸੀ। ਇਹ ਨਾਂ ਟਾਟਾ ਮੋਟਰਸ ਲਈ ਕਾਫੀ ਲੱਕੀ ਰਿਹਾ ਅਤੇ ਉਸ ਸਮੇਂ ਇਹ ਕਾਰ ਜੰਮ ਕੇ ਵਿਕੀ ਸੀ। ਵੱਡੀਆਂ ਗੱਡੀਆਂ ਦੇ ਸ਼ੌਕੀਨਾਂ ਨੇ ਟਾਟਾ ਸੁਮੋ ਨੂੰ ਕਾਫੀ ਪਸੰਦ ਕੀਤਾ ਸੀ।
1994 'ਚ ਲਾਂਚ ਕੀਤੀ ਗਈ ਸੀ ਟਾਟਾ ਸੁਮੋ
ਰੀਅਰ-ਵ੍ਹੀਲ ਡਰਾਈਵ ਦੇ ਨਾਲ ਟਾਟਾ ਨੇ ਆਪਣੀ ਦਮਦਾਰ ਐੱਸ.ਯੂ.ਵੀ. ਸੁਮੋ ਨੂੰ 1994 'ਚ ਲਾਂਚ ਕੀਤਾ ਸੀ। ਇਸ ਨੂੰ ਮਿਲਟਰੀ ਵਰਤੋਂ ਅਤੇ ਆਫ ਰੋਡ ਆਵਾਜਾਈ ਦੇ ਉਦੇਸ਼ ਨਾਲ ਲਿਆਇਆ ਗਿਆ ਸੀ। ਲਾਂਚਿੰਗ ਤੋਂ ਬਾਅਦ ਇਸ ਐੱਸ.ਯੂ.ਵੀ. ਨੂੰ ਵੱਡੀ ਕਾਮਯਾਬੀ ਮਿਲੀ ਸੀ ਅਤੇ 1997 ਤਕ ਇਕ ਲੱਖ ਤੋਂ ਜ਼ਿਆਦਾ ਸੁਮੋ ਕਾਰਾੰ ਦੀ ਵਿਕਰੀ ਹੋ ਗਈ ਸੀ। ਫਿਲਹਾਲ ਟਾਟਾ ਮੋਟਰਸ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਟੋਮੋਬਾਇਲ ਨਿਰਮਾਤਾ ਕੰਪਨੀਆਂ 'ਚੋਂ ਇਕ ਹੈ।

ਕੰਪਨੀ ਦੀ ਦੂਜੀ ਸਭ ਤੋਂ ਸਫਲ ਕਾਰ ਰਹੀ ਇੰਡਿਕਾ
1998 'ਚ ਟਾਟਾ ਮੋਟਰਸ ਨੇ ਦੇਸ਼ ਦੀ ਪਹਿਲੀ ਸਵਦੇਸ਼ੀ ਕਾਰ ਟਾਟਾ ਇੰਡਿਕਾ ਵੀ ਬਣਾਈ ਜਿਸ ਨੂੰ ਪਹਿਲੀ ਵਾਰ ਜਨੇਵਾ ਮੋਟਰ ਸ਼ੋਅ 'ਚ ਲਾਂਚ ਕੀਤਾ ਗਿਆ ਸੀ। ਇਸ ਦੇ ਕੁਝ ਦਿਨਾਂ ਬਾਅਦ ਇੰਡੀਅਨ ਆਟੋ ਐਕਸਪੋ 'ਚ ਇੰਡਿਕਾ ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਗਿਆ।

ਇਸ ਤੋਂ ਇਲਾਵਾ ਕੰਪਨੀ ਨੇ ਸਭ ਤੋਂ ਛੋਟੀ ਅਤੇ ਸਸਤੀ ਕਾਰ ਲਿਆਉਣ ਦੇ ਮਕਸਦ ਨਾਲ ਨੈਨੋ ਵੀ ਲਾਂਚ ਕੀਤੀ ਪਰ ਇਹ ਜ਼ਿਆਦਾ ਸਫਲ ਨਹੀਂ ਹੋ ਸਕੀ।

ਜੈਗਵਾਰ ਲੈਂਡ ਰੋਵਰ ਨੂੰ ਟਾਟਾ ਮੋਟਰਸ ਨੇ ਖ਼ਰੀਦਿਆ
2008 'ਚ ਫੋਰਡ ਜੈਗਵਾਰ ਲੈਂਡ ਰੋਵਰ ਨੂੰ ਟਾਟਾ ਮੋਟਰਸ ਨੇ ਖ਼ਰੀਦ ਲਿਆ ਸੀ। ਇਸ ਤੋਂ ਪਹਿਲਾਂ ਟਾਟਾ ਮੋਟਰਸ ਨੇ ਸਾਊਥ ਕੋਰੀਆ ਦੇ ਟਰੱਕ ਨਿਰਮਾਤਾ ਡਿਵੋ ਕਮਰਸ਼ੀਅਲ ਵ੍ਹੀਕਲ ਕੰਪਨੀ ਦਾ 2014 'ਚ ਐਕਵਾਇਰ ਕੀਤਾ ਸੀ।
Google Drive 'ਚ ਹੋਇਆ ਵੱਡਾ ਬਦਲਾਅ, ਹੁਣ ਟ੍ਰੈਸ਼ ਫੋਲਡਰ ਦੀਆਂ ਫਾਇਲਾਂ ਨੂੰ ਕੰਪਨੀ ਕਰੇਗੀ ਡਿਲੀਟ
NEXT STORY