ਗੈਜੇਟ ਡੈਸਕ– ਓਪੋ ਦੇ ਸਬ-ਬ੍ਰਾਂਡ ਰੀਅਲਮੀ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Realme 3 ਲਾਂਚ ਕਰ ਦਿੱਤਾ ਹੈ। ਫੋਨ ਦੀ ਲਾਂਚਿੰਗ ਨਵੀਂ ਦਿੱਲੀ ’ਚ ਆਯੋਜਿਤ ਇਕ ਈਵੈਂਟ ’ਚ 4 ਮਾਰਚ ਨੂੰ ਹੋਈ। ਇਹ ਫੋਨ ਡਾਇਨਾਮਿਕ ਡਾਰਕ ਅਤੇ ਰੇਡੀਐਂਟ ਬਲਿਊ ਕਲਰ ਵੇਰੀਐਂਟ ’ਚ ਉਪਲੱਬਧ ਹੈ। ਇਸ ਦੀ ਸ਼ੁਰੂਆਤੀ ਕੀਮਤ 8,999 ਰੁਪਏ ਹੈ। ਇਸ ਫੋਨ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ Realme 3 ’ਚ ਵਾਟਰਡ੍ਰੋਪ ਨੌਚ ਡਿਸਪਲੇਅ ਦੇ ਨਾਲ ਡਿਊਲ ਰੀਅਰ ਕੈਮਰਾ ਅਤੇ ਵੱਡੀ ਬੈਟਰੀ ਮਿਲੇਗੀ। ਕੰਪਨੀ ਨੇ Realme 3 ਤੋਂ ਇਲਾਵਾ Realme 3 Pro ਦੀ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਫੋਨ ਨੂੰ ਅਪ੍ਰੈਲ ’ਚ ਲਾਂਚ ਕੀਤਾ ਜਾਵੇਗਾ। Realme 3 Pro ਨੂੰ 48 ਮੈਗਾਪਿਕਸਲ ਕੈਮਰੇ ਅਤੇ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਨਾਲ ਲਾਂਚ ਕੀਤਾ ਜਾਵੇਗਾ।

ਕੀਮਤ
Realme 3 ਨੂੰ ਦੋ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ। ਇਸ ਦੇ ਬੇਸ ਮਾਡਲ ’ਚ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਦੀ ਕੀਮਤ 8,999 ਰੁਪਏ ਹੈ। ਇਸ ਦੇ ਟਾਪ ਵੇਰੀਐਂਟ ’ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਦੀ ਕੀਮਤ 10,999 ਰੁਪਏ ਹੈ। ਕੰਪਨੀ ਨੇ FREEFIRE ਗੇਮ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਗੇਮ ਨੂੰ ਖੇਡਣ ’ਤੇ ਤੁਹਾਨੂੰ Realme 3 ਜਿੱਤਣ ਦਾ ਮੌਕਾ ਮਿਲੇਗਾ। 31 ਮਾਰਚ 2019 ਤਕ ਤੁਸੀਂ ਇਸ ਗੇਮ ਨੂੰ ਖੇਡ ਕੇ ਸਮਾਰਟਫੋਨ ਜਿੱਤ ਸਕਦੇ ਹੋ।

ਫੀਚਰਜ਼
ਫੋਨ ’ਚ 6.3-ਇੰਚ ਦੀ ਐੱਚ.ਡੀ.+ (1520×720 pixels) ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ਦਾ ਆਸਪੈਕਟ ਰੇਸ਼ੀਓ 19:9 ਹੈ। ਇਸ ਤੋਂ ਇਲਾਵਾ ਫੋਨ ’ਚ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਫੋਨ ’ਚ MediaTek Helio P70 SoC ਹੈ ਜਿਸ ਦੀ ਕਲਾਕਡ ਸਪੀਡ 2.1GHz ਹੈ। ਮੈਮਰੀ ਕਾਰਡ ਰਾਹੀਂ ਫੋਨ ਦੀ ਸਟੋਰੇਜ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਸਮਰਾਟਫੋਨ ColorOS 6.0 ਦੇ ਨਾਲ ਆਉਂਦਾ ਹੈ ਜੋ ਐਂਡਰਾਇਡ ਪਾਈ ’ਤੇ ਬੇਸਡ ਹੈ। ਉਥੇ ਹੀ ਸਕਿਓਰਿਟੀ ਲਈ ਫੋਨ ’ਚ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਦਾ ਫੀਚਰ ਵੀ ਮੌਜੂਦ ਹੈ।

ਕੈਮਰਾ
ਫੋਟੋਗ੍ਰਾਫੀ ਲਈ ਫੋਨ ਦੇ ਬੈਕ ’ਚ ਡਿਊਲ ਕੈਮਰਾ ਸੈੱਟਅਪ ਹੈ। ਫੋਨ ਦੇ ਬੈਕ ’ਚ 13MP+2MP ਦਾ ਡਿਊਲ ਕੈਮਰਾ ਸੈੱਟਅਪ ਹੈ।ਫੋਨ ਦਾ ਕੈਮਰਾ PDAF ਫਾਸਟ ਫੋਕਸਿੰਗ, ਨਾਈਟਸਕੇਪ, ਹਾਈਬ੍ਰਿਡ HDR ਅਤੇ ਪੋਟਰੇਟ ਮੋਡ ਨੂੰ ਸਪੋਰਟ ਕਰਦਾ ਹੈ। ਫੋਨ ’ਚ ਸੈਲਫੀ ਲਈ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੋਨ ਦਾ ਫਰੰਟ ਕੈਮਰਾ f/2.0 ਅਪਰਚਰ, HDF ਸਪੋਰਟ ਅਤੇ AI ਬਿਊਟੀਫਿਕੇਸ਼ਨ ਦੇ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ 4,230mAh ਦੀ ਬੈਟਰੀ ਹੈ।
Facebook Messenger ’ਚ ਆਇਆ ਡਾਰਕ ਮੋਡ ਫੀਚਰ, ਇੰਝ ਕਰੋ ਐਕਟਿਵ
NEXT STORY