ਗੈਜੇਟ ਡੈਸਕ-ਰੀਅਲ 8 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਫੋਨ ਤਿੰਨ ਕਲਰ ਆਪਸ਼ਨ 'ਚ ਆਵੇਗਾ। ਫੋਨ ਦੇ 4ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ 14,999 ਰੁਪਏ, 6ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ 15,999 ਰੁਪਏ ਅਤੇ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ਦੀ ਕੀਮਤ 16,999 ਰੁਪਏ ਹੈ। ਫੋਨ ਦੀ ਵਿਕਰੀ ਈ-ਕਾਮਰਸ ਸਾਈਟ ਫਲਿੱਪਕਾਰਟ ਅਤੇ ਰੀਅਲਮੀ ਦੀ ਆਫੀਸ਼ੀਅਲ ਵੈਬਸਾਈਟ ਤੋਂ ਹੋਵੇਗੀ। ਫੋਨ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ 10 ਫੀਸਦੀ ਡਿਸਕਾਊਂਟ 'ਤੇ ਖਰੀਦਿਆ ਜਾ ਸਕੇਗਾ।
ਸਪੈਸੀਫਿਕੇਸ਼ਨਸ
ਰੀਅਲਮੀ 8 ਸਮਾਰਟਫੋਨ 'ਚ ਰੀਅਲਮੀ 8 ਪ੍ਰੋ ਦੀ ਤਰ੍ਹਾਂ ਦੀ 6.4 ਇੰਚ ਦੀ ਸੁਪਰ ਏਮੋਲੇਡ OLED ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਆਕਟਾ-ਕੋਰ ਮੀਡੀਆ ਟੈਕ ਹੀਲੀਓ ਜੀ95 ਐੱਸ.ਓ.ਸੀ. ਦਾ ਸਪੋਰਟ ਦਿੱਤਾ ਗਿਆ ਹੈ। ਫੋਨ ਐਂਡ੍ਰਾਇਡ 11 ਬੇਸਡ realme UI 2.0 'ਤੇ ਕੰਮ ਕਰੇਗਾ ਅਤੇ ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਅਮਰੀਕਾ ’ਚ ਬਿਟਕੁਆਇਨ ਨਾਲ ਟੈਸਲਾ ਕਾਰ ਖਰੀਦ ਸਕਦੇ ਹਨ ਗਾਹਕ : ਐਲਨ ਮਸਕ
ਕੈਮਰਾ ਅਤੇ ਬੈਟਰੀ
ਇਸ ਸਮਾਰਟਫੋਨ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਕੈਮਰਾ ਦਿੱਤਾ ਗਿਆ ਹੈ ਅਤੇ ਇਸ ਦਾ ਅਪਰਚਰ ਐੱਫ/1.79 ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ ਵਾਇਡ ਲੈਂਸ ਦਾ ਸਪੋਰਟ ਦਿੱਤਾ ਗਿਆ ਹੈ ਜੋ 119 ਡਿਗਰੀ ਫੀਲਡ ਆਫ ਵਿਊ ਨਾਲ ਆਵੇਗਾ। ਨਾਲ ਹੀ 2 ਮੈਗਾਪਿਕਸਲ ਮੈਕ੍ਰੋ ਲੈਂਸ ਅਤੇ 2 ਮੈਗਾਪਿਕਸਲ ਪੋਟਰੇਟ ਲੈਂਸ ਦਾ ਸਪੋਰਟ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਕਿ 30ਵਾਟ ਡਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਫੋਨ ਦਾ ਵਜ਼ਨ 177 ਗ੍ਰਾਮ ਹੈ।
ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ’ਚ ਬਿਟਕੁਆਇਨ ਨਾਲ ਟੈਸਲਾ ਕਾਰ ਖਰੀਦ ਸਕਦੇ ਹਨ ਗਾਹਕ : ਐਲਨ ਮਸਕ
NEXT STORY