ਗੈਜੇਟ ਡੈਸਕ—ਸਮਾਰਟਫੋਨ ਕੰਪਨੀ ਰੀਅਲਮੀ ਨੇ ਅਨਾਊਂਸ ਕੀਤਾ ਹੈ ਕਿ ਭਾਰਤ 'ਚ ਉਸ ਦੀ ਬਲੈਕ ਫ੍ਰਾਈਡੇਅ ਸੇਲ 29 ਨਵੰਬਰ ਤੋਂ ਸ਼ੁਰੂ ਹੋਵੇਗੀ। ਇਹ ਸੇਲ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਵੀ ਹੋਵੇਗੀ ਅਤੇ ਇਸ ਦੌਰਾਨ ਰੀਅਲਮੀ ਦੇ ਕਈ ਸਮਾਰਟਫੋਨ 'ਤੇ ਬਾਇਰਸ ਨੂੰ ਡਿਸਕਾਊਂਟ ਮਿਲੇਗਾ। ਨਾਲ ਹੀ ਐਕਸਚੇਂਜ ਆਫਰਸ ਦਾ ਫਾਇਦਾ ਵੀ ਇਸ ਸੇਲ 'ਚ ਮਿਲੇਗਾ।
ਰੀਅਲਮੀ ਦੀ ਵੈੱਬਸਾਈਟ ਮੁਤਾਬਕ ਕੰਪਨੀ 500 ਰੁਪਏ ਤਕ ਦਾ 10 ਫੀਸਦੀ ਕੈਸ਼ਬੈਕ ਐੱਚ.ਡੀ.ਐੱਫ.ਸੀ. ਬੈਂਕ ਡੈਬਿਟ ਕਾਰਡ ਤੋਂ ਪੇਮੈਂਟ ਕਰਨ 'ਤੇ ਮਿਲੇਗਾ। ਰੀਅਲਮੀ ਨੇ ਹਾਲ ਹੀ 'ਚ ਦੋ ਨਵੇਂ ਸਮਾਰਟਫੋਨਸ Realme X2 Pro ਅਤੇ Realme 5s ਭਾਰਤ 'ਚ ਲਾਂਚ ਕੀਤੇ ਹਨ। ਰੀਅਲਮੀ ਐਕਸ2 ਪ੍ਰੋ ਦੀ ਸੇਲ ਸ਼ੁਰੂ ਹੋ ਚੁੱਕੀ ਹੈ ਅਤੇ 29 ਨਵੰਬਰ ਨੂੰ ਰਾਤ 12 ਵਜੇ ਤੋਂ ਇਹ ਡਿਵਾਈਸ ਉਪਲੱਬਧ ਹੋਵੇਗਾ।
ਮਿਲਣਗੇ ਸਪੈਸ਼ਲ ਡਿਸਕਾਊਂਟ ਕੂਪਨ
ਦੂਜੇ ਪਾਸੇ ਰੀਅਲਮੀ 5ਐੱਸ ਦੀ ਸੇਲ ਪਹਿਲੀ ਵਾਰ ਫਲਿੱਪਕਾਰਟ ਅਤੇ ਰੀਅਲਮੀ ਦੀ ਵੈੱਬਸਾਈਟ 'ਤੇ ਬਲੈਕ ਫ੍ਰਾਈਡੇਅ ਸੇਲ 'ਚ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਟੀਜ਼ਰ 'ਚ ਖੁਲਾਸਾ ਕੀਤਾ ਹੈ ਕਿ ਬਾਇਰਸ ਨੂੰ ਸਮਾਰਟਫੋਨਸ 'ਤੇ ਡਿਸਕਾਊਂਟ ਲਈ ਕੂਪਨ ਵੀ ਮਿਲਣਗੇ। ਇਸ ਦੀ ਮਦਦ ਨਾਲ ਰੀਅਲਮੀ 5 ਪ੍ਰੋ 'ਤੇ 1,000 ਰੁਪਏ ਤਕ ਦੀ ਛੋਟ ਮਿਲੇਗੀ। ਇਸ ਸਮਾਰਟਫੋਨ ਨੂੰ ਕੁਝ ਮਹੀਨੇ ਪਹਿਲਾਂ 13,999 ਰੁਪਏ ਦੇ ਪ੍ਰਾਈਟ ਟੈਗ 'ਤੇ ਲਾਂਚ ਕੀਤਾ ਗਿਆ ਸੀ।
6,000 mAh ਬੈਟਰੀ ਤੇ 3 ਰੀਅਰ ਕੈਮਰੇ ਨਾਲ Tecno ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
NEXT STORY