ਗੈਜੇਟ ਡੈਸਕ- ਰੀਅਲਮੀ ਨੇ ਭਾਰਤੀ ਬਾਜ਼ਾਰ 'ਚ Realme C67 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਸ਼ਾਨਦਾਰ ਡਿਜ਼ਾਈਨ ਵਾਲਾ ਇਕ ਐਂਟਰੀ ਲੈਵਲ 5ਜੀ ਸਮਾਰਟਫੋਨ ਹੈ। ਇਸ ਫੋਨ 'ਚ 50 ਮੈਗਾਪਿਕਸਲ ਦਾ ਪ੍ਰਾਈਮਰਾ ਕੈਮਰਾ ਮਿਲੇਗਾ।
Realme C67 5G ਦੀ ਕੀਮਤ ਤੇ ਉਪਲੱਬਧਤਾ
Realme C67 5G ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ। ਇਹ ਸਮਾਰਟਫੋਨ Sunny Oasis ਅਤੇ Dark Purple ਰੰਗਾਂ 'ਚ ਉਪਲੱਬਧ ਹੈ। ਇਸ ਫੋਨ ਦੀ ਵਿਕਰੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਫਲਿਪਕਾਰਟ 'ਤੇ 20 ਦਸੰਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਉਥੇ ਹੀ ਸਪੈਸ਼ਲ ਅਰਲੀ ਐਕਸੈਸ ਸੇਲ 16 ਦਸੰਬਰ ਤੋਂ ਸ਼ੁਰੂ ਹੋਵੇਗੀ। ਆਫਰ ਦੀ ਗੱਲ ਕਰੀਏ ਤਾਂ ਫੋਨ ਨੂੰ 1,000 ਰੁਪਏ ਕੂਪਨ ਅਤੇ 1,000 ਬੈਂਕ ਆਫਰ ਦੇ ਨਾਲ ਖਰੀਦਿਆ ਜਾ ਸਕਦਾ ਹੈ।
Realme C67 5G ਦੇ ਫੀਚਰਜ਼
ਫੋਨ 'ਚ 6.72 ਇੰਚ ਦੀ FHD+ LCD ਪੰਚ ਹੋਲ ਡਿਸਪਲੇਅ ਦਿੱਤੀ ਗਈ ਹੈ, ਜਿਸਦਾ ਰੈਜ਼ੋਲਿਊਸ਼ਨ 2400 x 1080 ਪਿਕਸਲ, ਰਿਫ੍ਰੈਸ਼ ਰੇਟ 120Hz ਅਤੇ ਬ੍ਰਾਈਟਨੈੱਸ 680 ਨਿਟਸ ਤਕ ਹੈ। ਇਹ ਸਮਾਰਟਫੋਨ ਮੀਡੀਆਟੈੱਕ ਡਾਈਮੈਂਸਿਟੀ 6100 'ਤੇ ਬੇਸਡ Realme UI 4.0 'ਤੇ ਕੰਮ ਕਰਦਾ ਹੈ। ਫੋਨ 'ਚ ਫਲੈਟ ਫਰੇਮ ਡਿਜ਼ਾਈਨ ਅਤੇ ਗੋਲ ਆਕਾਰ ਦਾ ਕੈਮਰਾ ਮਾਡਿਊਲ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੇ ਰੀਅਰ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈਪਥ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਇਸਦੇ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਆਪਸ਼ੰਸ 'ਚ ਡਿਊਲ ਸਿਮ, 5ਜੀ, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ 5.2, 3.5mm ਹੈੱਡਫੋਨ ਜੈੱਕ, ਮਾਈਕ੍ਰੋ ਐੱਸ.ਡੀ. ਕਾਰਡ ਸਲਾਟ, GNSS ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਇਸ ਫੋਨ 'ਚ IP54 ਰੇਟਿੰਗ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਬੈਟਰੀ ਬੈਕਅਪ ਦੇ ਮਾਮਲੇ 'ਚ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ 33W SuperVOOC ਫਾਸਟ ਚਾਰਜਿੰਗ ਦਾ ਸਪੋਰਟ ਕਰਦੀ ਹੈ।
AI Summit 2023: ਏ.ਆਈ. ਦੇ ਭਵਿੱਖ 'ਤੇ ਸਾਰੇ ਦੇਸ਼ਾਂ ਨੇ ਮਿਲਾਇਆ ਹੱਥ, ਭਾਰਤ ਨਿਭਾਏਗਾ ਅਹਿਮ ਭੂਮਿਕਾ
NEXT STORY