ਗੈਜੇਟ ਡੈਸਕ– ਰੈੱਡਮੀ ਇੰਡੀਆ ਨੇ ਭਾਰਤੀ ਬਾਜ਼ਾਰ ’ਚ ਦੋ ਨਵੇਂਸਮਾਰਟਫੋਨ ਪੇਸ਼ ਕੀਤੇ ਹਨ ਜਿਨ੍ਹਾਂ ’ਚ Redmi 11 Prime 5G ਅਤੇ Redmi A1 ਸ਼ਾਮਲ ਹਨ। ਇਨ੍ਹਾਂ ’ਚੋਂ Redmi 11 Prime 5G ਐਂਟਰੀ ਲੈਵਲ 5ਜੀ ਸਮਾਰਟਫੋਨ ਹੈ ਜਿਸਦਾ ਸਿੱਧਾ ਮੁਕਾਬਲਾ ਹਾਲਹੀ ’ਚ ਲਾਂਚ ਹੋਏ Poco M5 ਨਾਲ ਹੈ, ਉੱਥੇ ਹੀ Redmi A1 ਨੂੰ ਉਨ੍ਹਾਂ ਲਈ ਪੇਸ਼ ਕੀਤਾ ਗਿਆ ਹੈ ਜੋ ਫਿਲਹਾਲ ਫੀਚਰ ਫੋਨ ਇਸਤੇਮਾਲ ਕਰ ਰਹੇ ਹਨ। Redmi A1 ਦੇ ਨਾਲ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ।
Redmi A1 ਦੇ ਫੀਚਰਜ਼
ਰੈੱਡਮੀ ਦੇ ਇਸ ਫੋਨ ’ਚ 6.52 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਟੱਚ ਸੈਂਪਲਿੰਗ ਰੇਟ 120Hz ਹੈ। ਫੋਨ ਦੇ ਨਾਲ ਪ੍ਰੀ-ਇੰਸਟਾਲ ਐੱਫ.ਐੱਮ. ਰੇਡੀਓ ਵੀ ਮਿਲੇਗਾ। Redmi A1 ਨੂੰ ਤਿੰਨ ਰੰਗਾਂ ’ਚ ਪੇਸ਼ ਕੀਤਾ ਗਿਆ ਹੈ ਜੋ ਲਾਈਟ ਬਲਿਊ, ਕਲਾਸਿਕ ਬਲੈਕ ਅਤੇ ਲਾਈਟ ਗਰੀਨ ਹਨ। ਫੋਨ ’ਚ ਡਿਊਲ ਸਿਮ ਕਾਰਡ ਸਪੋਰਟ ਮਿਲੇਗਾ। ਫੋਨ ਦੇ ਨਾਲ ਮੀਡੀਆਟੈੱਕ ਹੀਲਿਓ ਏ22 ਪ੍ਰੋਸੈਸਰ ਮਿਲੇਗਾ। ਇਸ ਵਿਚ ਐਂਡਰਾਇਡ 12 ਦਾ ਗੋ ਐਡੀਸ਼ਨ ਮਿਲੇਗਾ। ਇਸ ਵਿਚ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕੇਗਾ।
Redmi A1 ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 8 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ AI ਹੈ। Redmi A1 ਦੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਕਈ ਤਰ੍ਹਾਂ ਦੇ ਮੋਡਸ ਅਤੇ ਫੀਚਰਜ਼ ਮਿਲਣਗੇ।
ਫੋਨ ’ਚ 5,000mAh ਦੀ ਬੈਟਰੀ ਵੀ ਦਿੱਤੀ ਗਈ ਹੈ ਜਿਸਦੇ ਨਾਲ 10 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ। ਚਾਰਜਰ ਫੋਨ ਦੇ ਨਾਲ ਬਾਕਸ ’ਚ ਹੀ ਮਿਲੇਗਾ। ਇਸਦੇ ਨਾਲ OTG ਦਾ ਵੀ ਸਪੋਰਟ ਮਿਲੇਗਾ। Redmi A1 ਦੇ ਨਾਲ ਲੈਦਰ ਟੈਕਸਚਰ ਡਿਜ਼ਾਈਨ ਮਿਲੇਗਾ। ਫੋਨ ਦੀ ਕੀਮਤ 6,499 ਰੁਪਏ ਰੱਖੀ ਗਈ ਹੈ। ਫੋਨ ਦੀ ਵਿਕਰੀ 9 ਸਤੰਬਰ ਨੂੰ ਸ਼ਾਮ 4 ਵਜੇ ਤੋਂ ਐਮਾਜ਼ੋਨ ਅਤੇ ਰਿਟੇਲ ਸਟੋਰ ’ਤੇ ਸ਼ੁਰੂ ਹੋਵੇਗੀ।
EV ਨੂੰ ਅਪਨਾਉਣ ਦੇ ਲਈ ਵੱਖ-ਵੱਖ ਰਣਨੀਤੀ ਅਪਣਾ ਰਹੀਆਂ ਵਾਹਨ ਕੰਪਨੀਆਂ
NEXT STORY