ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ ਰੈੱਡਮੀ ਨੋਟ 10 ਸੀਰੀਜ਼ ਨੂੰ ਪਿਛਲੇ ਮਹੀਨੇ ਹੀ ਭਾਰਤ ’ਚ ਲਾਂਚ ਕੀਤਾ ਹੈ ਪਰ ਸਿਰਫ ਇਕ ਮਹੀਨੇ ਦੇ ਅੰਦਰ ਹੀ ਕਈ ਯੂਜ਼ਰਸ ਨੇ ਇਸ ਫੋਨ ਦੀ ਟੱਚ ਸਕਰੀਨ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਰੈੱਡਮੀ ਨੋਟ 10 ਸੀਰੀਜ਼ ਤਹਿਤ ਭਾਰਤ ’ਚ ਤਿੰਨ ਫੋਨ ਲਾਂਚ ਕੀਤੇ ਹਨ ਜਿਨ੍ਹਾਂ ’ਚ ਰੈੱਡਮੀ ਨੋਟ 10 ਪ੍ਰੋ ਮੈਕਸ, ਰੈੱਡਮੀ ਨੋਟ 10 ਪ੍ਰੋ ਅਤੇ ਰੈੱਡਮੀ ਨੋਟ 10 ਸ਼ਾਮਲ ਹਨ। ਟੱਚ ’ਚ ਸਮੱਸਿਆ ਦੇ ਨਾਲ-ਨਾਲ ਕਈ ਲੋਕਾਂ ਨੇ ਫੋਨ ਦੇ ਸਲੋ ਹੋਣ ਅਤੇ ਸਕਰੀਨ ਫਲਿੱਕਰਿੰਗ ਦੀ ਵੀ ਸ਼ਿਕਾਇਤ ਕੀਤੀ ਹੈ।
ਯੂਜ਼ਰਸ ਨੇ ਸ਼ਾਓਮੀ ਸਪੋਰਟ ਨੂੰ ਟਵਿਟਰ ’ਤੇ ਟੈਗ ਕਰਦੇ ਹੋਏ ਬਕਾਇਦਾ ਵੀਡੀਓ ਵੀ ਸਾਂਝੀ ਕੀਤੀ ਹੈ। ਰਿਪੋਰਟ ਮੁਤਾਬਕ, ਇਹ ਸਮੱਸਿਆਵਾਂ ਰੈੱਡਮੀ ਨੋਟ 10 ਸੀਰੀਜ਼ ਦੇ ਤਿੰਨਾਂ ਫੋਨਾਂ ’ਚ ਆ ਰਹੀਆਂ ਹਨ, ਹਾਲਾਂਕਿ ਅਜੇ ਤਕ ਸ਼ਾਓਮੀ ਨੇ ਇਸ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ– BSNL ਗਾਹਕਾਂ ਲਈ ਖ਼ੁਸ਼ਖ਼ਬਰੀ! ਇਸ ਪਲਾਨ ’ਚ 90 ਦਿਨਾਂ ਲਈ ਮਿਲੇਗਾ ਅਨਲਿਮਟਿਡ ਡਾਟਾ
ਰੈੱਡਮੀ ਨੋਟ 10 ਦੇ ਇਕ ਯੂਜ਼ਰ ਨੇ ਟਵਿਟਰ ’ਤੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਕਈ ਵਾਰ ਟਾਈਪ ਕਰਨ ਤੋਂ ਬਾਅਦ ਵੀ ਸਕਰੀਨ ’ਤੇ ਕੁਝ ਵੀ ਨਹੀਂ ਆ ਰਿਹਾ। ਕਈ ਵਾਰ ਟੱਚ ਰਿਸਪਾਂਸ ਨੂੰ ਲੈ ਕੇ ਵੀ ਸਮੱਸਿਆ ਆ ਰਹੀ ਹੈ। ਇਕ ਰੈੱਡਮੀ ਨੋਟ 10 ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਫੋਨ ਕਾਫੀ ਸਲੋ ਹੋ ਗਿਆ ਹੈ। ਜ਼ਿਆਦਾਤਰ ਯੂਜ਼ਰਸ ਨੂੰ ਟਾਈਪਿੰਗ ਨੂੰ ਲੈ ਕੇ ਪਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ– ਐਪਲ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਨੋਕੀਆ ਨੇ ਲਾਂਚ ਕੀਤਾ ਨਵਾਂ 5ਜੀ ਸਮਾਰਟਫੋਨ
ਕੰਪਨੀ ਨੇ ਦਿੱਤਾ ਨਵਾਂ ਫੋਨ ਪਰ ਉਹ ਵੀ ਨਿਕਲਿਆ ਖਰਾਬ
ਇਕ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਸ਼ਿਕਾਇਤ ਤੋਂ ਬਾਅਦ ਕੰਪਨੀ ਨੇ ਉਸ ਨੂੰ ਨਵਾਂ ਸਮਾਰਟਫੋਨ ਦਿੱਤਾ ਹੈ ਪਰ ਦੁਖ ਦੀ ਗੱਲ ਇਹ ਹੈ ਕਿ ਨਵੇਂ ਫੋਨ ’ਚ ਵੀ ਟੱਚ ਨੂੰ ਲੈ ਕੇ ਸਮੱਸਿਆ ਆ ਰਹੀ ਹੈ। ਯੂਜ਼ਰ ਦਾ ਇਹ ਵੀ ਦਾਅਵਾ ਹੈ ਕਿ ਸਰਵਿਸ ਸੈਂਟਰ ਵਾਲਿਆਂ ਨੇ ਇਕ ਮਹੀਨੇ ਤਕ ਇੰਤਜ਼ਾਰ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ– FB ਤੋਂ ਬਾਅਦ ਹੁਣ LinkedIn ਦੇ 50 ਕਰੋੜ ਯੂਜ਼ਰਸ ਦਾ ਨਿੱਜੀ ਡਾਟਾ ਲੀਕ
ਇਕ ਰੈੱਡਮੀ ਨੋਟ 10 ਪ੍ਰੋ ਯੂਜ਼ਰ ਦਾ ਦਾਅਵਾ ਹੈ ਕਿ 120Hz ਰਿਫ੍ਰੈਸ਼ ਰੇਟ ’ਤੇ ਸਕਰੀਨ ਫਲਿੱਕਰ ਕਰ ਰਹੀ ਹੈ, ਜਦਕਿ ਇਸ ਨੂੰ 60Hz ’ਤੇ ਕਰਨ ’ਤੇ ਸਮੱਸਿਆ ਖਤਮ ਹੋ ਰਹੀ ਹੈ। ਇਕ ਹੋਰ ਯੂਜ਼ਰ ਦਾ ਦਾਅਵਾ ਹੈ ਕਿ ਇਹ ਸਮੱਸਿਆ ਸਭ ਤੋਂ ਜ਼ਿਆਦਾ ਡਾਰਕ ਮੋਡ ’ਚ ਆ ਰਹੀ ਹੈ।
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਬਜਾਜ ਨੇ ਮਹਿੰਗੇ ਕੀਤੇ ਮੋਟਰਸਾਈਕਲ, ਹੁਣ ਇੰਨੀ ਢਿੱਲੀ ਹੋਵੇਗੀ ਜੇਬ
NEXT STORY