ਗੈਜੇਟ ਡੈਸਕ– ਰੈੱਡਮੀ ਨੋਟ 10 ਸੀਰੀਜ਼ ਤਹਿਤ ਤਿੰਨ ਨਵੇਂ ਸਮਾਰਟਫੋਨ ਲਾਂਚ ਕੀਤੇ ਗਏ ਹਨ ਜਿਨ੍ਹਾਂ ’ਚ ਰੈੱਡਮੀ ਨੋਟ 10, ਰੈੱਡਮੀ ਨੋਟ 10 ਪ੍ਰੋ ਅਤੇ ਰੈੱਡਮੀ ਨੋਟ 10 ਪ੍ਰੋ ਮੈਕਸ ਸ਼ਾਮਲ ਹਨ। ਰੈੱਡਮੀ ਨੋਟ 10 ਸੀਰੀਜ਼ ’ਚ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਨ੍ਹਾਂ ’ਚੋਂ ਰੈੱਡਮੀ ਨੋਟ 10 60Hz ਰਿਫ੍ਰੈਸ਼ ਰੇਟ ਡਿਸਪਲੇਅ ਅਤੇ 48 ਮੈਗਾਪਿਕਸਲ ਕੈਮਰੇ ਵਾਲਾ ਭਾਰਤ ਦਾ ਸਭ ਤੋਂ ਸਸਤਾ ਫੋਨ ਹੈ। ਅੱਜ ਯਾਨੀ 23 ਮਾਰਚ ਨੂੰ ਰੈੱਮਡੀ ਨੋਟ 10 ਨੂੰ ਫਿਰ ਤੋਂ ਖ਼ਰੀਦਣ ਦਾ ਮੌਕਾ ਹੈ। ਆਓ ਜਾਣਦੇ ਹਾਂ ਫੋਨ ਨਾਲ ਮਿਲਣ ਵਾਲੇ ਆਫਰ ਅਤੇ ਫੀਚਰਜ਼ ਬਾਰੇ।
ਰੈੱਡਮੀ ਨੋਟ 10 ਦੀ ਕੀਮਤ
ਰੈੱਡਮੀ ਨੋਟ 10 ਦੀ ਸ਼ੁਰੂਆਤੀ ਕੀਮਤ 11,999 ਰੁਪਏ ਹੈ। ਇਸ ਕੀਮਤ ’ਚ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਉਥੇ ਹੀ 6 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 13,999 ਰੁਪਏ ਹੈ। ਇਹ ਫੋਨ ਐਕਵਾ ਗਰੀਨ, ਫੋਰਸਟ ਵਾਈਟ ਅਤੇ ਸ਼ੈਡੋ ਬਲੈਕ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। ਫੋਨ ਨੂੰ ਅੱਜ ਦੁਪਹਿਰ ਨੂੰ 12 ਵਜੇ ਐਮਾਜ਼ੋਨ ਇੰਡੀਆ ਅਤੇ ਐੱਮ.ਆਈ. ਦੇ ਸਟੋਰ ਤੋਂ ਖ਼ਰੀਦਿਆ ਜਾ ਸਕਦਾ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਕਾਰਡ ਰਾਹੀ ਸ਼ਾਪਿੰਗ ਕਰਨ ’ਤੇ 500 ਰੁਪਏ ਦੀ ਛੂਟ ਮਿਲੇਗੀ।
ਰੈੱਡਮੀ ਨੋਟ 10 ਦੇ ਫੀਚਰਜ਼
ਰੈੱਡਮੀ ਨੋਟ 10 ’ਚ ਐਂਡਰਾਇਡ 11 ਆਧਾਰਿਤ MIUI 12 ਮਿਲੇਗਾ। ਫੋਨ ’ਚ 6.43 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਸ ਦੀ ਬ੍ਰਾਈਟਨੈੱਸ 1100 ਨਿਟਸ ਹੈ। ਡਿਸਪਲੇਅ ’ਤੇ ਕਾਰਨਿੰਗ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ। ਫੋਨ ’ਚ ਸਨੈਪਡ੍ਰੈਗਨ 678 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡਰੀਨੋ 612 ਜੀ.ਪੀ.ਯੂ. ਹੈ। ਇਸ ਵਿਚ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਸੋਨੀ IMX582 ਸੈਂਸਰ ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ, ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਇਸ ਫੋਨ ’ਚ ਕੁਨੈਕਟੀਵਿਟੀ ਲਈ 4G VoLTE, ਵਾਈ-ਫਾਈ, ਬਲੂਟੂਥ ਵੀ5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਆਈ.ਆਰ., ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਮਿਲੇਗਾ। ਫੋਨ ’ਚ ਸੈਲਫ ਕਲੀਨਿੰਗ ਸਪੀਕਰ ਹੈ। ਫੋਨ ’ਚ 5,000mAh ਦੀ ਬੈਟਰੀ ਹੈ ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਹ ਚਾਰਜਰ ਬਾਕਸ ’ਚ ਹੀ ਮਿਲੇਗਾ।
ਇਸ ਕੰਪਨੀ ਨੇ ਲਾਂਚ ਕੀਤਾ ਏਅਰ ਪਿਊਰੀਫਾਇਰ ਵਾਲਾ ਪੱਖਾ, ਜਾਣੋ ਕੀਮਤ
NEXT STORY