ਗੈਜੇਟ ਡੈਸਕ– ਇਕ ਹੋਰ ਰੈੱਡਮੀ 10 ਸੀਰੀਜ਼ ਦੇ ਸਮਾਰਟਫੋਨ ਦੀ ਕੀਮਤ ’ਚ ਕਟੌਤੀ ਕੀਤੀ ਗਈ ਹੈ। ਹੁਣ ਸ਼ਾਓਮੀ ਨੇ ਪਿਛਲੇ ਸਾਲ ਲਾਂਚ ਹੋਏ Redmi Note 10S ਦੀ ਕੀਮਤ ’ਚ ਕਟੌਤੀ ਕੀਤੀ ਹੈ।ਸਾਲ 2021 ’ਚ ਲਾਂਚ ਹੋਇਆ ਇਹ ਸਮਾਰਟਫੋਨ ਤਿੰਨ ਵੇਰੀਐਂਟਸ ’ਚ ਆਉਂਦਾ ਹੈ। ਇਸਦੇ ਸ਼ੁਰੂਆਤੀ ਮਾਡਲ ’ਚ 6 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਜਦਕਿ ਇਸਦੇ ਦੂਜੇ ਮਾਡਲ ’ਚ 6 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਹੈ। ਇਸਦੇ ਟਾਪ ਮਾਡਲ ’ਚ 8 ਜੀ.ਬੀ. ਰੈਮ ਦਿੱਤੀ ਗਈ ਹੈ। ਤਿੰਨੋਂ ਹੀ ਸਟੋਰੇਜ ਵੇਰੀਐਂਟਾਂ ਦੀ ਕੀਮਤ ’ਚ ਕਟੌਤੀ ਕੀਤੀ ਗਈਹੈ। ਇਸਦੀ ਕੀਮਤ ਨੂੰ 2000 ਰੁਪਏ ਤਕ ਘੱਟ ਕੀਤੀ ਗਿਆ ਹੈ।
Redmi Note 10S ਦੀ ਨਵੀਂ ਕੀਮਤ
Redmi Note 10S ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਰੱਖੀ ਗਈ ਸੀ ਜਦਕਿ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 15,999 ਰੁਪਏ ਰੱਖੀ ਗਈ ਸੀ। ਇਸਦੇ ਸ਼ੁਰੂਆਤੀ ਮਾਡਲਦੀ ਕੀਮਤ ’ਚ 2000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਤੁਸੀਂ ਇਸ ਬੇਸ ਵੇਰੀਐਂਟ ਮਾਡਲ ਨੂੰ 12,999 ਰੁਪਏ ’ਚ ਖਰੀਦ ਸਕਦੇ ਹੋ। ਇਸਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 14,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ, ਜਦਕਿ ਟਾਪ ਮਾਡਲ ਨੂੰ ਡਿਸਕਾਊਂਟ ਤੋਂ ਬਾਅਦ 16,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਨਵੀਂ ਕੀਮਤਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਵੀ ਦਿਸ ਰਹੀ ਹੈ।
ਕੰਪਨੀ ਇਸ ਸਮਾਰਟਫੋਨ ਸੀਰੀਜ਼ ’ਤੇ ਬੈਂਕ ਆਫਰ ਵੀ ਦੇ ਰਹੀ ਹੈ। ICICI ਬੈਂਕ ਕਾਰਡ ਧਾਰਕਾਂ ਨੂੰ 1750 ਰੁਪਏਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸਤੋਂ ਇਲਾਵਾ HDFC ਕ੍ਰੈਡਿਟ ਕਾਰਡ ਧਾਰਕਾਂ ਨੂੰ ਵੀ 1750 ਰੁਪਏ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਗਾਹਕ ਇਸ ਸਮਾਰਟਫੋਨ ਨੂੰ ਸ਼ੈਡੋ ਬਲੈਕ, ਫੋਰਟਸ ਵਾਈਟ, ਡੀਪ ਸੀ ਬਲਿਊ ਅਤੇ ਕਾਸਮਿਕ ਪਰਪਲ ਰੰਗ ’ਚ ਖਰੀਦ ਸਕਦੇ ਹਨ।
ਬਲੂਟੁੱਥ ਕਾਲਿੰਗ ਵਾਲੀ ਸਸਤੀ ਵਾਚ ਲਾਂਚ, ਮਿਲਣਗੇ 700 ਤੋਂ ਜ਼ਿਆਦਾ ਮੋਡ
NEXT STORY