ਗੈਜੇਟ ਡੈਸਕ - ਚੀਨ ਦੀ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਅੱਜ ਆਪਣਾ ਨਵਾਂ ਸਮਾਰਟਫੋਨ Redmi Note 14 ਸੀਰੀਜ਼ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕੰਪਨੀ ਨੇ 50 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰੇ ਦੇ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਹੈ। ਇਸ ਦੇ ਨਾਲ ਹੀ ਇਸ ਸਮਾਰਟਫੋਨ ਦੀ ਲੁੱਕ ਵੀ ਕਾਫੀ ਵਿਲੱਖਣ ਅਤੇ ਸਟਾਈਲਿਸ਼ ਹੈ ਜੋ ਲੋਕਾਂ ਨੂੰ ਆਕਰਸ਼ਿਤ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸ ਫੋਨ ਦੇ ਫੀਚਰਸ ਅਤੇ ਕੀਮਤ ਬਾਰੇ ਵਿਸਤਾਰ ਨਾਲ।
Redmi Note 14 5G ਦੇ ਸਪੈਸੀਫਿਕੇਸ਼ਨ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਸੀਰੀਜ਼ ਦੇ ਤਿੰਨ ਮਾਡਲ ਲਾਂਚ ਕੀਤੇ ਹਨ। ਇਸ ਵਿੱਚ Redmi Note 14, Redmi Note 14 Pro ਅਤੇ Redmi Note 14 Pro+ ਸ਼ਾਮਲ ਹਨ। Redmi Note 14 5G ਵਿੱਚ ਇੱਕ ਪੰਚ-ਹੋਲ ਕੱਟਆਊਟ ਦੇ ਨਾਲ ਫਲੈਟ ਕਿਨਾਰੇ ਅਤੇ ਪਤਲੇ ਬੇਜ਼ਲ ਹਨ। ਇਸ ਸਮਾਰਟਫੋਨ 'ਚ 3.5 mm ਆਡੀਓ ਜੈਕ, IR ਬਲਾਸਟਰ, ਮਾਈਕ੍ਰੋਫੋਨ ਅਤੇ ਸਪੀਕਰ ਗ੍ਰਿਲ ਵਰਗੇ ਫੀਚਰਸ ਦੇਖਣ ਨੂੰ ਮਿਲਣਗੇ। Redmi Note 14 5G ਸੀਰੀਜ਼ ਨੂੰ HyperOS ਨਾਲ ਬਣਾਇਆ ਗਿਆ ਹੈ। Redmi Note 14 5G ਸਮਾਰਟਫੋਨ 3D ਕਰਵਡ AMOLED ਡਿਸਪਲੇ, ਡਿਊਲ ਸਟੀਰੀਓ ਸਪੀਕਰ, MediaTek Dimension 7300 Ultra chipset ਵਰਗੇ ਕਈ ਫੀਚਰਸ ਦਿੱਤੇ ਗਏ ਹਨ।
ਕੈਮਰਾ ਸੈੱਟਅਪ
ਇਸ ਸੀਰੀਜ਼ ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਫੋਨ ਦੇ ਬੈਕ ਪੈਨਲ ਦੇ ਉੱਪਰ ਖੱਬੇ ਪਾਸੇ ਇਕ ਵਰਗ ਕੈਮਰਾ ਮੋਡਿਊਲ ਦਿੱਤਾ ਹੈ। ਇਸ ’ਚ ਇਕ 50MP Sony LYT-600 OIS ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ, ਇਸ ’ਚ ਇਕ 8MP ਅਲਟਰਾ-ਵਾਈਡ ਐਂਗਲ ਲੈਂਸ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ ਡਿਵਾਈਸ ’ਚ 16MP ਦਾ ਫਰੰਟ ਕੈਮਰਾ ਹੈ।
ਡਿਸਪਲੇਅ ਅਤੇ ਬੈਟਰੀ
ਫੋਨ 'ਚ ਸੁਪਰ ਬ੍ਰਾਈਟ ਡਿਸਪਲੇਅ ਹੈ। ਇਸ 'ਚ ਬਿਹਤਰ ਪ੍ਰਾਈਵੇਸੀ ਕੰਟਰੋਲ ਦਾ ਦਾਅਵਾ ਕੀਤਾ ਗਿਆ ਹੈ। ਇਸ ਡਿਵਾਈਸ ’ਚ ਇਨ-ਹਾਊਸ ਵਿਕਸਤ AI ਫੀਚਰ ਵੀ ਹਨ ਜੋ ਫੋਨ ਦੀ ਵਰਤੋਂ ਨੂੰ ਆਸਾਨ ਅਤੇ ਚੁਸਤ ਬਣਾਉਣਗੀਆਂ। ਕੰਪਨੀ ਨੇ ਇਸ ਫੋਨ ਨੂੰ ਕਾਲੇ ਅਤੇ ਹਲਕੇ ਨੀਲੇ ਵਰਗੇ ਰੰਗਾਂ 'ਚ ਲਾਂਚ ਕੀਤਾ ਹੈ। ਇਸ 'ਚ 55 mAh ਦੀ ਬੈਟਰੀ ਵੀ ਹੈ।
Redmi Note 14 Pro
Redmi Note 14 Pro ’ਚ 120Hz ਰਿਫਰੈਸ਼ ਰੇਟ ਦੇ ਨਾਲ 6.67-ਇੰਚ 1.5K AMOLED ਡਿਸਪਲੇ ਹੈ। ਇਸ 'ਚ ਕਾਰਨਿੰਗ ਗੋਰਿਲਾ ਵਿਕਟਸ 2 ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਮਿਡ-ਰੇਂਜ ਡਿਵਾਈਸ MediaTek Dimension 7300 Ultra chipset ਦੁਆਰਾ ਸੰਚਾਲਿਤ ਹੈ। ਇਸ ਸਮਾਰਟਫੋਨ ਨੂੰ 50MP+8MP+2MP ਦੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਾਂਚ ਕੀਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲ ਲਈ 50MP ਫਰੰਟ ਕੈਮਰਾ ਅਤੇ 45W ਫਾਸਟ ਚਾਰਜਿੰਗ ਦੇ ਨਾਲ 5500mAh ਬੈਟਰੀ ਵਰਗੇ ਫੀਚਰਸ ਦਿੱਤੇ ਗਏ ਹਨ।
Redmi Note 14 Pro+ ਦੇ ਸਪੈਸੀਫਿਕੇਸ਼ਨ
Redmi Note 14 Pro Plus ’ਚ ਪਹਿਲਾ ਡਿਊਲ ਸਾਈਡ ਕਾਰਨਿੰਗ ਗੋਰਿਲਾ ਗਲਾਸ ਹੈ। ਇਸ ਨੂੰ IP66+ IP68+ IP69 ਸਰਟੀਫਿਕੇਸ਼ਨ ਦਿੱਤਾ ਗਿਆ ਹੈ। ਇਸ ’ਚ ਇਕ 20 MP ਸੈਲਫੀ ਕੈਮਰਾ ਅਤੇ ਇਕ 50 MP ਟੈਲੀਫੋਟੋ ਕੈਮਰਾ ਹੈ। Redmi Note 14 Pro+ 5G ’ਚ ਨਵੇਂ SuperAi ਫੀਚਕਜ਼ ਉਪਲਬਧ ਹੋਣਗੇ। ਇਹ ਫੋਨ ਤਿੰਨ ਰੰਗਾਂ 'ਚ ਉਪਲੱਬਧ ਹੋਵੇਗਾ। ਇਸ ਡਿਵਾਈਸ ਦੀ ਬੈਟਰੀ 6200 mAh ਹੈ।
ਕੀਮਤ ਅਤੇ ਉਪਲਬਧਤਾ
ਇਸ ਸੀਰੀਜ਼ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ Redmi Note 14 5G ਦੇ 6GB/128GB ਮਾਡਲ ਦੀ ਕੀਮਤ 17,999 ਰੁਪਏ, 8GB/128GB ਮਾਡਲ ਦੀ ਕੀਮਤ 18999 ਰੁਪਏ ਅਤੇ 8GB/256GB ਮਾਡਲ ਦੀ ਕੀਮਤ 20,999 ਰੁਪਏ ਰੱਖੀ ਹੈ। ਇਸ ਦੇ ਨਾਲ ਹੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਗਾਹਕ ਇਸ ਸਮਾਰਟਫੋਨ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ ਤੋਂ ਵੀ ਖਰੀਦ ਸਕਦੇ ਹਨ। Redmi Note 14 5G ਸਟਾਈਲਿਸ਼ ਡਿਜ਼ਾਈਨ ਅਤੇ ਸ਼ਕਤੀਸ਼ਾਲੀ ਫੀਚਰਜ਼ ਨਾਲ ਉਪਲਬਧ ਹੈ।
Redmi Note 14 Pro+ 5G ਕੀਮਤ
Redmi Note 14 Pro_ 5G 8GB/128GB ਦੀ ਕੀਮਤ 29,999 ਰੁਪਏ ਹੈ। ਜਦਕਿ 8GB/256GB ਦੀ ਕੀਮਤ 31,999 ਰੁਪਏ ਹੈ। ਇਸ ਤੋਂ ਇਲਾਵਾ 12GB/512GB ਦੀ ਕੀਮਤ 34,999 ਰੁਪਏ ਹੈ। ਇਸ ਫੋਨ ਦਾ ਡੈਬਿਊ 13 ਦਸੰਬਰ ਨੂੰ ਹੋਵੇਗਾ। ਇਹ ਫੋਨ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਉਪਲਬਧ ਹੋਵੇਗਾ।
Redmi Note 14 Pro ਦੀ ਕੀਮਤ
Redmi Note 14 Pro 5G 8GB/128GB ਦੀ ਕੀਮਤ 23,999 ਰੁਪਏ ਹੈ। ਜਦਕਿ 8GB/256GB ਦੀ ਕੀਮਤ 25,999 ਰੁਪਏ ਹੈ। ਇਸ ਫੋਨ ਦਾ ਡੈਬਿਊ 13 ਦਸੰਬਰ ਨੂੰ ਹੋਵੇਗਾ। ਇਹ ਫੋਨ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਉਪਲਬਧ ਹੋਵੇਗਾ।
ਬੰਦ ਹੋਵੇਗਾ Whatsapp ਇਨ੍ਹਾਂ ਫੋਨਜ਼ 'ਤੇ ਨਹੀਂ ਕਰੇਗਾ ਕੰਮ
NEXT STORY