ਗੈਜੇਟ ਡੈਸਕ– ਕੁਝ ਦਿਨ ਪਹਿਲਾਂ ਹੀ Redmi Note 8 ਦਾ ਕੰਸੈਪਟ ’ਤੇ ਆਧਾਰਿਤ ਰੈਂਡਰ (ਗ੍ਰਾਫਿਕਸ ਨਾਲ ਬਣੀ ਤਸਵੀਰ) ਸਾਹਮਣੇ ਆਇਆ ਸੀ। ਇਸ ਦੇ ਨਾਲ ਸ਼ਾਓਮੀ ਦੇ ਸਬ-ਬ੍ਰਾਂਡ ਰੈੱਡਮੀ ਨੇ ਜਨਰਲ ਮੈਨੇਜਰ ਲੂ ਵਿਬਿੰਗ ਨੇਖੁਦ ਹੀ 64 ਮੈਗਾਪਿਕਸਲ ਕੈਮਰੇ ਵਾਲੇ ਇਕ ਫੋਨ ਦਾ ਟੀਜ਼ਰ ਜਾਰੀ ਕੀਤਾ ਸੀ। ਹੁਣ ਸ਼ਾਓਮੀ ਦੇ ਇਸ ਅਧਿਕਾਰੀ ਨੇ ਰੈੱਡਮੀ ਨੋਟ 8 ਦੇ ਕੁਝ ਸਪੈਸੀਫਿਕੇਸ਼ਨ ਬਾਰੇ ਜਣਕਾਰੀ ਦਿੱਤੀ ਹੈ। ਫੋਨ ਦੀ ਸਕਰੀਨ ਟੂ ਬਾਡੀ ਰੇਸ਼ੀਓ, ਵੱਡੀ ਬੈਟਰੀ ਅਤੇ ਬਿਹਤਰ ਇਮੇਜ ਕੁਆਲਿਟੀ ਬਾਰੇ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਰੈੱਡਮੀ ਨੋਟ 8 ਦੀਆਂ ਕੁਝ ਅਸਲੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ’ਚ ਫੋਨ ਗਲਾਸੀ ਬੈਕ ਫਿਨਿਸ਼ ਦੇ ਨਾਲ ਨਜ਼ਰ ਆ ਰਿਹਾ ਹੈ।
ਰੈੱਮਡ ਦੇ ਅਧਿਕਾਰੀ ਨੇ ਆਪਣੇ ਵੀਬੋ ਅਕਾਊਂਟ ’ਤੇ ਇਕ ਪੋਸਟ ਜਾਰੀ ਕਰਕੇ ਦੱਸਿਆ ਹੈ ਕਿ ਰੈੱਡਮੀ ਨੋਟ 8 ਜ਼ਿਆਦਾ ਬਿਹਤਰ ਕੁਆਲਿਟੀ ਦੀਆਂ ਤਸਵੀਰਾਂ ਲਵੇਗਾ। ਇਹ 64 ਮੈਗਾਪਿਕਸਲ ਵਾਲੇ ਪ੍ਰਾਈਮਰੀ ਕੈਮਰੇ ਰਾਹੀਂ ਸੰਭਵ ਹੋ ਸਕੇਗਾ। ਯਾਦ ਰਹੇ ਕਿ ਲੂ ਵਿਬਿੰਗ ਨੇ ਹਾਲ ਹੀ ’ਚ ਇਕ ਵੀਡੀਓ ਸ਼ੇਅਰ ਕੀਤੀ ਸੀ, ਇਹ ਇਕ ਰੈੱਡਮੀ ਫੋਨ ਦੀ ਸੀ ਜਿਸ ਵਿਚ ਚਾਰ ਰੀਅਰ ਕੈਮਰੇ ਹਨ ਅਤੇ ਇਨ੍ਹਾਂ ’ਚ ਇਕ ਸੈਂਸਰ 64 ਮੈਗਾਪਿਕਸਲ ਦਾ ਹੈ। ਕੰਪਨੀ Samsung ISOCELL Bright GW1 ਸੈਂਸਰ ਦਾ ਇਸਤੇਮਾਲ ਕਰਨ ਵਾਲੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਸੈਂਸਰ ਰੈੱਡਮੀ ਨੋਟ 8 ਦਾ ਹਿੱਸਾ ਹੋਵੇਗਾ। ਇਸ ਤੋਂ ਇਲਾਵਾ ਰੈੱਡਮੀ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਰੈੱਡਮੀ ਨੋਟ 8 ਨੂੰ ਬਿਹਤਰ ਬੈਟਰੀ ਲਾਈਫ ਲਈ ਜਾਣਿਆ ਜਾਵੇਗਾ। ਇਸ ਵਿਚ 4,000mAh ਤੋਂ ਜ਼ਿਆਦਾ ਵੱਡੀ ਬੈਟਰੀ ਹੋਵੇਗੀ। ਉਨ੍ਹਾਂ ਇਹ ਦੱਸਿਆ ਕਿ ਰੈੱਡਮੀ ਨੋਟ 8 ਹੱਥਾਂ ’ਚ ਬਿਹਤਰ ਅਹਿਸਾਸ ਦੇਵੇਗਾ।
Apple Watch ਨੂੰ ਲੈ ਕੇ ਵੱਡਾ ਖੁਲਾਸਾ, ਦੋ ਨਵੇਂ ਮਾਡਲ ਲਾਂਚ ਹੋਣ ਦੀ ਉਮੀਦ
NEXT STORY