ਗੈਜੇਟ ਡੈਸਕ– ਸ਼ਾਓਮੀ ਦੀ ਲੋਕਪ੍ਰਸਿੱਧ ਰੈੱਡਮੀ ਨੋਟ 8 ਸੀਰੀਜ਼ ਦੇ ਨਵੇਂ ਸਮਾਰਟਫੋਨ Redmi Note 8T ਨੂੰ ਲਾਂਚ ਕਰ ਦਿੱਤਾ ਗਿਆ ਹੈ। ਅਹਿਮ ਖਸੀਅਤਾਂ ਦੀ ਗੱਲ ਕਰੀਏ ਤਾਂ ਰੈੱਡਮੀ ਨੋਟ 8ਟ ਸਮਾਰਟਫੋਨ 19.5:9 ਡਿਸਪਲੇਅ, ਕਵਾਡ ਰੀਅਰ ਕੈਮਰਾ ਸੈੱਟਅਪ ਅਤੇ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਨਾਲ ਆਉਂਦਾ ਹੈ। ਹੈਂਡਸੈੱਟ ’ਚ ਫਰੰਟ ਅਤੇ ਬੈਕ ਪੈਨਲ ’ਤੇ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਹੈ। ਨਵੇਂ ਸਮਾਰਟਫੋਨ ਦੇ ਫੀਚਰਜ਼ ਬਹੁਤ ਹੱਦ ਤਕ ਰੈੱਡਮੀ ਨੋਟ 8 ਨਾਲ ਮੇਲ ਖਾਂਤੇ ਹਨ। ਹਾਲਾਂਕਿ, ਸ਼ਾਓਮੀ ਦੇ ਨਵੇਂ ਸਮਾਰਟਫੋਨ ’ਚ ਐੱਨ.ਐੱਫ.ਸੀ. ਸਪੋਰਟ ਹੈ। ਕੰਪਨੀ ਨੇ ਸਪੇਨ ਦੇ ਮੈਡ੍ਰਿਡ ਸ਼ਹਿਰ ’ਚ ਆਯੋਜਿਤ ਲਾਂਚ ਈਵੈਂਟ ’ਚ ਦੱਸਿਆ ਕਿ ਗਾਹਕਾਂ ’ਚ ਐੱਨ.ਐੱਫ.ਸੀ. ਫੀਚਰ ਖਾਸਾ ਲੋਕਪ੍ਰਸਿੱਧ ਹੈ।
ਕੀਮਤ
ਰੈੱਡਮੀ ਨੋਟ 8ਟੀ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 199 ਯੂਰੋ (ਕਰੀਬ 15,600 ਰੁਪਏ) ਹੈ। ਸ਼ਾਓਮੀ ਨੇ ਇਸ ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਨੂੰ 179 ਯੂਰੋ (ਕਰੀਬ 14,000 ਰੁਪਏ) ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਨੂੰ 249 ਯੂਰੋ (ਕਰੀਬ 19,600 ਰੁਪਏ) ’ਚ ਲਿਸਟ ਕੀਤਾ ਗਿਆ ਹੈ। ਸਮਾਰਟਫੋਨ ਸਟਾਰਸਪੇਸ ਬਲਿਊ, ਮੂਨਲਾਈਟ ਵਾਈਟ ਅਤੇ ਮੂਨਸ਼ੈਡੋ ਗ੍ਰੇਅ ਰੰਗ ’ਚ ਮਿਲਦਾ ਹੈ।
ਫੀਚਰਜ਼
ਡਿਊਲ ਸਿਮ ਰੈੱਡਮੀ ਨੋਟ 8ਟੀ ਐਂਡਰਾਇਡ 9 ਪਾਈ ’ਤੇ ਆਧਾਰਿਤ ਮੀ.ਯੂ.ਆਈ. 10 ’ਤੇ ਚੱਲਦਾ ਹੈ। ਇਸ ਵਿਚ 6.3 ਇੰਚ ਦਾ ਫੁੱਲ-ਐੱਚ.ਡੀ. ਪਲੱਸ (1080x2340 ਪਿਕਸਲ) ਇਨ-ਸੇਲ ਐੱਲ.ਸੀ.ਡੀ. ਪੈਨਲ ਹੈ। ਫੋਨ ਦਾ ਸਕਰੀਨ ਟੂ ਬਾਡੀ ਰੇਸ਼ੀਓ 88.3 ਫੀਸਦੀ ਹੈ। ਆਸਪੈਕਟ ਰੇਸ਼ੀਓ 19.5:9 ਹੈ। ਡਿਸਪਲੇਅ ਪੈਨਲ ਵਾਟਰਡ੍ਰੋਪ ਨੌਚ ਦੇ ਨਾਲ ਆਉਂਦਾ ਹੈ। ਫੋਨ ਸਨਲਾਈਟ ਮੋਡ, ਨਾਈਟ ਮੋਡ ਅਤੇ ਰੀਡਿੰਗ ਮੋਡ ਵਰਗੇ ਫੀਚਰਜ਼ ਦੇ ਨਾਲ ਆਉਂਦਾ ਹੈ। ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ, ਐਡਰੀਨੋ 610 ਜੀ.ਪੀ.ਯੂ. ਅਤੇ 4 ਜੀ.ਬੀ. ਰੈਮ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਵਿਚ ਐੱਫ/1.79 ਅਪਰਚਰ ਵਾਲਾ 48 ਮੈਗਾਪਿਕਸਲ ਦਾ Samsung GM1 ਪ੍ਰਾਈਮਰੀ ਸੈਂਸਰ ਹੈ। ਇਸ ਦੇ ਨਾਲ ਹੀ ਅਲਟਰਾ ਵਾਈਡ-ਐਂਗਲ ਲੈੱਨਜ਼ ਵਾਲਾ 8 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਹੈ। ਇਸ ਤੋਂ ਇਲਾਵਾ ਡੈੱਪਥ ਸੈਂਸਿੰਗ ਅਤੇ ਮੈਕ੍ਰੋ ਫੋਟੋਗ੍ਰਾਫੀ ਲਈ 2 ਮੈਗਾਪਿਕਸਲ ਦੇ ਦੋ ਸੈਂਸਰਜ਼ ਦਿੱਤੇ ਗਏ ਹਨ। ਰੀਅਰ ਕੈਮਰਾ ਸੈੱਟਅਪ ਡਿਊਲ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਸੈਲਫੀ ਲਈ ਫਰੰਟ ਪੈਨਲ ’ਤੇ 13 ਮੈਗਾਪਿਕਸਲ ਦਾ ਕੈਮਰਾ ਹੈ। ਫਰੰਟ ਕੈਮਰਾ ਏ.ਆਈ. ਬਿਊਟੀਫਾਈ, ਏ.ਆਈ. ਪੋਟਰੇਟ ਸੈਲਫੀ, ਏ.ਆਈ. ਸੈਲਫੀ ਡਿਟੈਕਸ਼ਨ, ਏ.ਆਈ. ਫੇਸ ਅਨਲਾਕ ਅਤੇ ਪਾਮ ਸ਼ਟਰ ਨੂੰ ਸਪੋਰਟ ਕਰਦਾ ਹੈ।
ਫੋਨ ਦੀ ਇਨਬਿਲਟ ਸਟੋਰੇਜ 128 ਜੀ.ਬੀ. ਹੈ ਜਿਸ ਨੂੰ ਲੋੜ ਪੈਣ ’ਤੇ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਫੀਚਰਜ਼ ’ਚ 4ਜੀ ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬਲੂਟੁੱਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਹੈੱਡਫੋਨ ਜੈੱਕ ਸ਼ਾਮਲ ਹਨ। ਐਕਸਲੈਰੋਮੀਟਰ, ਐਂਬੀਅੰਟਲਾਈਟ, ਜਾਇਰੋਸਕੋਪ, ਇੰਫਰਾਰੈੱਡ ਬਲਾਸਟਰ, ਫਿੰਗਰਪ੍ਰਿੰਟ ਸੈਂਸਰ ਅਤੇ ਪ੍ਰਾਕਸੀਮਿਟੀ ਸੈਂਸਰ ਫੋਨ ਦਾ ਹਿੱਸਾ ਹਨ। ਇਸ ਦੀ ਬੈਟਰੀ 4,000mAh ਦੀ ਹੈ ਅਤੇ ਇਹ 18 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।
ਦਸੰਬਰ ਤੋਂ ਇਨ੍ਹਾਂ ਡਿਵਾਈਸਿਜ਼ ’ਤੇ ਨਹੀਂ ਚੱਲੇਗਾ Netflix, ਜਾਣੋ ਕਾਰਨ
NEXT STORY