ਗੈਜੇਟ ਡੈਸਕ– ਸ਼ਾਓਮੀ ਦੇ ਸਬ ਬ੍ਰਾਂਡ ਰੈੱਡਮੀ ਨੇ ਹੁਣ ਸਮਾਰਟਫੋਨ ਤੋਂ ਇਲਾਵਾ ਦੂਜੇ ਡਿਵਾਈਸਿਜ਼ ’ਚ ਵੀ ਹੱਥ ਆਜ਼ਮਾਉਣੇ ਸ਼ੁਰੂ ਕਰ ਦਿੱਤੇ ਹਨ। ਰੈੱਡਮੀ ਨੇ ਚੀਨ ’ਚ ਨੋਟ 8 ਸੀਰੀਜ਼ ਸਮਾਰਟਫੋਨ ਦੇ ਨਾਲ ਹੀ ਰੈੱਡਮੀ ਬੁੱਕ 14 ਲੈਪਟਾਪ ਨੂੰ ਲਾਂਚ ਕੀਤਾ ਹੈ। ਬੁੱਕ 14 ਰੈੱਡਮੀ ਵਲੋਂ ਲਾਂਚ ਕੀਤਾ ਗਿਆ ਪਹਿਲਾ ਲੈਪਟਾਪ ਹੈ। ਇੰਨਾ ਹੀ ਨਹੀਂ ਰੈੱਡਮੀ ਦਾ ਇਹ ਲੈਪਟਾਪ ਇੰਟੈਲ ਦੇ ਲੇਟੈਲਟ 10th ਜਨਰੇਸ਼ਨ ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਹੈ। ਪਹਿਲੀ ਨਜ਼ਰ ’ਚ ਦੇਖਣ ’ਤੇ ਬੁੱਕ 14 ਦਾ ਡਿਜ਼ਾਈਨ ਐਪਲ ਦੇ ਮੈਕਬੁੱਕ ਵਰਗਾ ਹੀ ਦਿਖਾਈ ਦਿੰਦਾ ਹੈ।
ਕੀਮਤ ਤੇ ਫੀਚਰਜ਼
ਰੈੱਡਮੀ ਬੁੱਕ 14 ਦੇ ਬੇਸ ਵੇਰੀਐਂਟ ’ਚ ਇੰਟੈਲ i5 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਲੈਪਟਾਪ 8GB ਰੈਮ+256GB SSD ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਲੈਪਟਾਪ ਨੂੰ i7 ਪ੍ਰੋਸੈਸਰ ਦੇ ਨਾਲ ਵੀ ਲਾਂਚ ਕੀਤਾ ਗਿਆ ਹੈ। i7 ਵਾਲੇ ਵੇਰੀਐਂਟ ’ਚ 512GB SSD ਸਟੋਰੇਜ ਮਿਲੇਗੀ। ਰੈੱਡਮੀ ਬੁੱਕ 14 ਦੇ i5 ਮਾਡਲ ਦੀ ਕੀਮਤ 4,499 ਯੁਆਨ (ਕਰੀਬ 45,150 ਰੁਪਏ) ਰੱਖੀ ਗਈਹੈ, ਜਦੋਂਕਿ i7 ਪ੍ਰੋਸੈਸਰ ਨਾਲ ਲੈਸ ਮਾਡਲ 4,999 ਯੁਆਨ (ਕਰੀਬ 50,150 ਰੁਪਏ) ’ਚ ਮਿਲੇਗਾ।
ਰੈੱਡਮੀ ਨੇ ਪਹਿਲੀ ਵਾਰ ਸ਼ਾਓਮੀ ਤੋਂ ਅਲੱਗ ਰਾਹ ’ਤੇ ਚੱਲਦੇ ਹੋਏ ਆਪਣਾ ਪਹਿਲਾ ਲੈਪਟਾਪ ਲਾਂਚ ਕੀਤਾ ਹੈ। ਹਾਲਾਂਕਿ ਇਸ ਲੈਪਟਾਪ ਦਾ ਡਿਜ਼ਾਈਨ ਸ਼ਾਓਮੀ ਦੇ ਪਹਿਲਾਂ ਲਾਂਚ ਕੀਤੇ ਗਏ ਲੈਪਟਾਪ ਅਤੇ ਐਪਲ ਦੇ ਮੈਕਬੁੱਕ ਵਰਗਾ ਹੀ ਹੈ। ਦੋਵਾਂ ਹੀ ਲੈਪਟਾਪ ’ਚ 8 ਜੀ.ਬੀ. ਰੈਮ ਮਿਲੇਗੀ। ਪ੍ਰੋਸੈਸਰ ਤੋਂ ਇਲਾਵਾ ਯੂਜ਼ਰਜ਼ ਸਟੋਰੇਜ ਦੇ ਵੀ ਵੱਖ-ਵੱਖ ਆਪਸ਼ਨ ਚੁਣ ਸਕਦੇ ਹਨ।
ਲੈਪਟਾਪ ’ਚ 14 ਇੰਚ ਦੀ ਡਿਸਪਲੇਅ ਹੈ ਅਤੇ ਇਸ ਦਾ ਭਾਰ 1.4 ਕਿਲੋਗ੍ਰਾਮ ਹੈ। ਇਹ ਲੈਪਟਾਪ ਵਿੰਡੋਜ਼ 10 ਦੇ ਨਾਲ ਆਏਗਾ ਅਤੇ ਇਸ ਵਿਚ ਯੂਜ਼ਰਜ਼ ਨੂੰ ਮਾਈਕ੍ਰੋਸਾਫਟ ਆਫੀਸ ਦਾ ਆਪਸ਼ਨ ਵੀ ਮਿਲੇਗਾ। ਕੰਪਨੀ ਨੇ ਲੈਪਟਾਪ ਦੀ ਬੈਟਰੀ 10 ਘੰਟੇ ਚੱਲਣ ਦਾ ਦਾਅਵਾ ਕੀਤਾ ਹੈ। ਅਜੇ ਇਹ ਲੈਪਟਾਪ ਸਿਰਫ ਚੀਨ ’ਚ ਉਪਲੱਬਧ ਹੈ ਅਤੇ ਇਸ ਦੇ ਭਾਰਤ ’ਚ ਲਾਂਚ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਬਣਾਇਆ ਗਿਆ ਨੈਕਸਟ ਜਨਰੇਸ਼ਨ ਕਾਰਗੋ ਡਰੋਨ, 31 ਕਿਲੋਗ੍ਰਾਮ ਤਕ ਭਾਰ ਚੁੱਕਣ ਦੀ ਸਮਰੱਥਾ
NEXT STORY