ਗੈਜੇਟ ਡੈਸਕ– ਸ਼ਾਓਮੀ ਦੇ ਸਬ-ਬ੍ਰਾਂਡ ਰੈੱਡਮੀ ਨੇ ਆਪਣੇ ਘਰੇਲੂ ਬਾਜ਼ਾਰ ਚੀਨ ’ਚ ਦੋ ਨਵੇਂ ਲੈਪਟਾਪ edmiBook 16 ਅਤੇ RedmiBook 14 II ਨੂੰ ਲਾਂਚ ਕੀਤਾ ਹੈ। ਇਹ ਦੋਵੇਂ ਹੀ ਲੈਪਟਾਪ 10th Gen Intel ਸੀ.ਪੀ.ਯੂ. ’ਤੇ ਪੇਸ਼ ਕੀਤੇ ਗਏ ਹਨ ਅਤੇ ਇਨ੍ਹਾਂ ’ਚ ਲੇਟੈਸਟ Nvidia GeForce MX350 ਜੀ.ਪੀ.ਯੂ. ਦੀ ਵਰਤੋਂ ਕੀਤੀ ਗਈ ਹੈ ਜੋ ਕਿ ਗ੍ਰਾਫਿਕਸ ਕੁਆਲਿਟੀ ਨੂੰ ਬਿਹਤਰ ਬਣਾਉਂਦੇ ਹਨ। ਹਾਲਾਂਕਿ, ਕੰਪਨੀ ਨੇ ਭਾਰਤ ’ਤੇ ਦੂਜੇ ਦੇਸ਼ਾਂ ’ਚ ਇਨ੍ਹਾਂ ਲੈਪਟਾਪ ਦੇ ਲਾਂਚ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ।
ਕੀਮਤ
RedmiBook 16 ਦੋ ਮਾਡਲਾਂ ’ਚ ਮਿਲੇਗਾ। ਇਸ ਦੇ ਇਕ ਮਾਡਲ ’ਚ Core i5, 16GB ਰੈਮ ਅਤੇ 512GB SSD ਦਿੱਤੀ ਗਈ ਹੈ। ਇਸ ਦੀ ਕੀਮਤ CNY 4,999 (ਕਰੀਬ 53,400 ਰੁਪਏ) ਹੈ। ਜਦਕਿ ਦੂਜੇ ਮਾਡਲ ’ਚ 16 ਜੀ.ਬੀ. ਰੈਮ ਅਤੇ 512 ਜੀ.ਬੀ. ਸਟੋਰੇਜ ਨਾਲ Core i7 ਦਿੱਤਾ ਗਿਆ ਹੈ ਅਤੇ ਇਸ ਮਾਡਲ ਦੀ ਕੀਮਤ CNY 5,699 (ਕਰੀਬ 60,900 ਰੁਪਏ) ਹੈ।
ਉਥੇ ਹੀ RedmiBook 14 II ਨੂੰ 4 ਮਾਡਲਾਂ ’ਚ ਪੇਸ਼ ਕੀਤਾ ਗਿਆ ਹੈ। ਇਸ ਲੈਪਟਾਪ ਦੇ ਇਕ ਮਾਡਲ ’ਚ Core i5, 8 ਜੀ.ਬੀ. ਰੈਮ ਅਤੇ 512 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਅਤੇ ਇਸ ਦੀ ਕੀਮਤ 4,699 ਯੁਆਨ (ਕਰੀਬ 50,000 ਰੁਪਏ) ਹੈ। 16 ਜੀ.ਬੀ.+512 ਜੀ.ਬੀ. ਮਾਡਲ ਦੀ ਕੀਮਤ 4,999 ਯੁਆਨ (ਕਰੀਬ 54,000 ਰੁਪਏ) ਹੈ। ਜਦਕਿ Core i7 ਨਾਲ ਪੇਸ਼ ਕੀਤੇ ਗਏ 8 ਜੀ.ਬੀ.+ 512 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 5,399 ਯੁਆਨ (ਕਰੀਬ 58,000 ਰੁਪਏ ਅਤੇ 16 ਜੀ.ਬੀ.+512 ਜੀ.ਬੀ. ਮਾਡਲ ਦੀ ਕੀਮਤ 5,699 ਯੁਆਨ (ਕਰੀਬ 60,000 ਰੁਪਏ) ਹੈ। ਇਹ ਦੋਵੇਂ ਹੀ ਲੈਪਟਾਪ ਚੀਨ ’ਚ 15 ਜੁਲਾਈ ਤੋਂ ਸੇਲ ਲਈ ਉਪਲੱਬਧ ਹੋਣਗੇ।
ਦੋਵਾਂ ਲੈਪਟਾਪ ’ਚ ਸਿਰਫ ਸਕਰੀਨ ਸਾਈਜ਼ ਦਾ ਫਰਕ ਹੈ ਜਦਕਿ ਬਾਕੀ ਸਾਰੇ ਫੀਚਰਜ਼ ਲਗਭਗ ਇਕ ਸਮਾਨ ਹਨ। ਇਨ੍ਹਾਂ ਨੂੰ 10th generation Core i7-1065G7 ਸੀ.ਪੀ.ਯੂ. ’ਤੇ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਸਾਰੇ ਮਾਡਲਾਂ ’ਚ Nvidia GeForce MX350 ਜੀ.ਪੀ.ਯੂ. ਦੀ ਵਰਤੋਂ ਕੀਤੀ ਗਈ ਹੈ। ਪਾਵਰ ਬੈਕਅਪ ਲਈ ਇਨ੍ਹਾਂ ’ਚ 3,200MHz ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਇਨ੍ਹਾਂ ’ਚ ਡਿਊਲ ਬੈਂਡ ਵਾਈ-ਫਾਈ 6 ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਬਲੂਟੂਥ 5.1, ਦੋ ਯੂ.ਐੱਸ.ਬੀ. ਟਾਈਪ ਸੀ-ਪੋਰਟ, ਦੋ ਯੂ.ਐੱਸ.ਬੀ. ਟਾਈਪ-ਏ ਪੋਰਟ ਅਤੇ ਇਕ ਐੱਚ.ਡੀ.ਐੱਮ.ਆਈ. ਪੋਰਟ ਦਿੱਤੇ ਗਏ ਹਨ।
ਭਾਰਤ ’ਚ ਜਲਦੀ ਲਾਂਚ ਹੋਵੇਗਾ Realme C11, ਘੱਟ ਕੀਮਤ ’ਚ ਮਿਲਣਗੇ ਸ਼ਾਨਦਾਰ ਫੀਚਰ
NEXT STORY