ਗੈਜੇਟ ਡੈਸਕ– ਰੀਅਲਮੀ ਨੇ ਪਿਛਲੇ ਮਹੀਨੇ ਮਲੇਸ਼ੀਆ ’ਚ ਆਪਣਾ ਐਂਟਰੀ ਲੈਵਲ ਸਮਾਰਟਫੋਨ ਰੀਅਲਮੀ ਸੀ11 ਲਾਂਚ ਕੀਤਾ ਸੀ। ਹੁਣ ਜਲਦੀ ਹੀ ਇਹ ਫੋਨ ਭਾਰਤ ’ਚ ਲਾਂਚ ਹੋਣ ਵਾਲਾ ਹੈ। ਕੰਪਨੀ ਦੇ ਸੀ.ਈ.ਓ. ਮਾਧਵ ਸੇਠ ਨੇ ਸੀ-ਸੀਰੀਜ਼ ਦੇ ਇਕ ਫੋਨ ਦੀ ਲਾਂਚਿੰਗ ਨੂੰ ਟੀਜ਼ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਰੀਅਲਮੀ ਸੀ11 ਹੋ ਸਕਦਾ ਹੈ। ਕੰਪਨੀ ਨੇ ਆਪਣੇ ਟਵਿਟਰ ਹੈਂਡਲ ਤੋਂ ਸੀ-ਸੀਰੀਜ਼ ਦੇ ਨੈਕਸਟ ਐਡੀਸ਼ਨ ਦੇ ਲਾਂਚ ਦੀ ਗੱਲ ਕਹੀ ਹੈ। ਇਹ ਫੋਨ ਕੰਪਨੀ ਦਾ ਬਜਟ ਫੋਨ ਹੈ ਜੋ ਘੱਟ ਕੀਮਤ ’ਚ ਕਈ ਸ਼ਾਨਦਾਰ ਫੀਚਰਜ਼ ਨਾਲ ਆਏਗਾ। ਰੀਅਲਮੀ ਸੀ11 ਰਿਵਰਸ ਚਾਰਜਿੰਗ ਫੀਚਰ ਨਾਲ ਵੀ ਲੈਸ ਹੈ। ਯਾਨੀ ਤੁਸੀਂ ਇਸ ਫੋਨ ਦੀ ਵਰਤੋਂ ਪਾਵਰਬੈਂਕ ਦੀ ਤਰ੍ਹਾਂ ਕਰ ਸਕਦੇ ਹੋ।
ਕਿੰਨੀ ਹੋਵੇਗੀ ਕੀਮਤ
ਰੀਅਲਮੀ ਸੀ11 ਨੂੰ ਹਾਲ ਹੀ ’ਚ ਕੰਪਨੀ ਨੇ ਮਲੇਸ਼ੀਆ ’ਚ MYR 429 (ਕਰੀਬ 7,600 ਰੁਪਏ) ਦੀ ਕੀਮਤ ’ਚ ਲਾਂਚ ਕੀਤਾ ਹੈ। ਇਹ ਫੋਨ ਮਿੰਟ ਗ੍ਰੀਨ ਅਤੇ ਪੇਪਰ ਗ੍ਰੇਅ ਕਲਰ ਆਪਸ਼ਨ ’ਚ ਲਾਂਚ ਕੀਤਾ ਗਿਆ ਹੈ। ਇਹ ਫੋਨ ਸਭ ਤੋਂ ਪਹਿਲਾਂ ਮਲੇਸ਼ੀਆ ’ਚ ਵਿਕਰੀ ਲਈ ਉਪਲੱਬਧ ਹੋਵੇਗਾ। ਫੋਨ ਦੇ ਗਲੋਬਲ ਲਾਂਚ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਫੀਚਰਜ਼
ਰੀਅਲਮੀ ਦਾ ਇਹ ਨਵਾਂ ਬਜਟ ਫੋਨ ਐਂਡਰਾਇਡ 10 ’ਤੇ ਚੱਲਦਾ ਹੈ। ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ 13 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਵਾਲਾ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਵੀਡੀਓ ਕਾਲ ਅਤੇ ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਏ.ਆਈ. ਬਿਊਟੀ, ਫਿਲਟਰ ਮੋਡ, HDR, ਪੋਟਰੇਟ ਮੋਡ ਅਤੇ ਟਾਈਮਲੈਪਸ ਵਰਗੇ ਪ੍ਰੀਲੋਡਿਡ ਕੈਮਰਾ ਫੀਚਰਜ਼ ਨਾਲ ਲੈਸ ਹੈ। ਫੋਨ ’ਚ 32 ਜੀ.ਬੀ. ਆਨਬੋਰਡ ਸਟੋਰੇਜ ਦਿੱਤੀ ਗਈ ਹੈ।
ਫੋਨ ’ਚ 5,000mAh ਦੀ ਬੈਟਰੀ ਮਿਲੇਗੀ। ਇਹ ਬੈਟਰੀ 12.1 ਘੰਟਿਆਂ ਦਾ ਗੇਮਿੰਗ ਬੈਕਅਪ ਅਤੇ 31 ਘੰਟਿਆਂ ਦਾ ਟਾਕਟਾਈਮ ਬੈਕਅਪ ਦਿੰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi 802.11 b/g/n, ਬਲੂਟੂਥ v5.0, GPS/ A-GPS ਅਤੇ 3.5mm ਹੈੱਡਫੋਨ ਜੈੱਕ ਆਦਿ ਦਿੱਤੇ ਗਏ ਹਨ।
ਅਰੋਗਿਆ ਸੇਤੂ ਐਪ 'ਚ ਵੱਡੀ ਤਬਦੀਲੀ, ਨਿੱਜੀ ਜਾਣਕਾਰੀ ਲੀਕ ਹੋਣ ਦੇ ਡਰ 'ਤੇ ਲੱਗੇਗੀ ਰੋਕ
NEXT STORY