ਜਲੰਧਰ- ਭਾਰਤ ਦੀ ਦੂਰਸੰਚਾਰ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਰਿਲਾਇੰਸ ਨੇ ਆਪਣੀ ਲਾਈਫ ਸੀਰੀਜ ਦਾ ਸਮਾਰਟਫੋਨ ਲਾਇਫ ਵਾਟਰ 9 ਲਾਂਚ ਕੀਤਾ ਹੈ ਜਿਸਦੀ ਕੀਮਤ 8,499 ਰੁਪਏ ਹੈ। ਲਾਇਫ ਵਾਟਰ 9 ਸਮਾਰਟਫੋਨ ਕੰਪਨੀ ਦੁਆਰਾ ਲਾਂਚ ਕੀਤੇ ਗਏ ਲਾਇਫ ਏਫ1 ਦਾ ਹੀ ਨਵਾਂ ਵੇਰਿਅੰਟ ਹੈ। ਨਵੇਂ ਸਮਾਰਟਫੋਨ ਦੇ ਨਾਲ ਉਪਲੱਬਧ ਹੋਣ ਵਾਲੇ ਰਿਲਾਇੰਸ ਜਿਓ ਵੈਲਕਮ ਆਫਰ 'ਚ ਖਪਤਕਾਰ ਤੇਜ਼ ਰਫ਼ਤਾਰ ਦੇ ਨਾਲ 4ਜੀ ਡਾਟਾ ਦਾ ਲਾਭ ਲੈ ਸਕਦੇ ਹਨ।
ਲਾਇਫ ਵਾਟਰ 9 ਫੋਨਰੇਡਾਰ 'ਤੇ ਲਿਸਟ ਹੋਇਆ ਹੈ ਜਿਸ ਦੇ ਮੁਤਾਬਕ ਇਸ 'ਚ 2.5ਡੀ ਕਰਵਡ ਗਲਾਸ ਦੇ ਨਾਲ 5.5-ਇੰਚ ਦਾ ਫੁੱਲ ਐੱਚ. ਡੀ ਡਿਸਪਲੇ ਦਿੱਤਾ ਗਿਆ ਹੈ। ਇਹ ਸਮਾਰਟਫੋਨ 1.3 ਗੀਗਾਹਰਟਜ਼ ਮੀਡੀਆਟੈੱਕ ਐੱਮ. ਟੀ6753 ਆਕਟਾ-ਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 2ਜੀ. ਬੀ ਰੈਮ ਅਤੇ 16ਜੀ. ਬੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਇਕ੍ਰੋ ਐੱਸ. ਡੀ ਕਾਰਡ ਨਾਲ 32ਜੀ. ਬੀ ਐਕਸਪੇਂਡਬਲ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਸਮਾਰਟਫੋਨ 'ਚ ਆਟੋ-ਫੋਕਸ ਅਤੇ ਐੱਲ. ਈ. ਡੀ ਫਲੈਸ਼ ਦੇ ਨਾਲ 13-ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਸਮਾਰਟਫੋਨ 'ਚ 2, 800ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹ ਜੋ ਕਿ ਕੰਪਨੀ ਦੇ ਮੁਤਾਬਕ 10 ਘੰਟੇ ਦਾ ਟਾਕਟਾਈਮ ਅਤੇ 115 ਘੰਟੇ ਦਾ ਸਟੈਂਡਬਾਏ ਟਾਈਮ ਦੇਣ 'ਚ ਸਮਰਥ ਹੈ। ਕੁਨੈੱਕਟੀਵਿਟੀ ਆਪਸ਼ਨ ਦੇ ਤੌਰ 'ਤੇ ਲਾਈਫ ਵਾਟਰ 9 'ਚ 4ਜੀ ਵੋਐੱਲਟੀਈ ਸਪੋਰਟ ਤੋਂ ਇਲਾਵਾ, ਵਾਈ-ਫਾਈ, ਬਲੂਟੁੱਥ ਅਤੇ ਜੀ. ਪੀ. ਐੱਸ 'ਤੇ ਗਏ ਹੈ। ਇਹ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ 'ਤੇ ਆਧਾਰਿਤ ਹੈ ਜਿਸ ਨੂੰ ਕੰਪਨੀ ਛੇਤੀ ਹੀ ਨਵਾਂ ਅਪਡੇਟ ਉਪਲੱਬਧ ਕਰਾਵਾਏਗੀ।
New Macbook Pro-ਟਚ ਬਾਰ ਵਿਚ ਲੁਕੇ ਹਨ ਕਈ ਬਿਹਤਰੀਨ ਫੀਚਰਸ
NEXT STORY