ਜਲੰਧਰ : ਐਪਲ ਨੇ ਇਕ ਇਵੈਂਟ ਦੇ ਦੌਰਾਨ ਨਵੇਂ ਮੈਕਬੁਕ ਪ੍ਰੋ ਨੂੰ ਪੇਸ਼ ਕੀਤਾ ਹੈ। ਦੋ ਸਕ੍ਰੀਨ ਸਾਈਜ਼ (13 ਅਤੇ 15 ਇੰਚ) ਪੇਸ਼ ਕੀਤੀ ਗਈ ਮੈਕਬੁਕ ਪ੍ਰੋ ਵਿਚ ਨਵੇਂ ਡਿਜ਼ਾਈਨ, ਤੇਜ਼ ਕੰਮ ਕਰਨ ਵਾਲੇ ਕੰਪੋਨੈਂਟਸ ਅਤੇ ਇਨੋਵੇਟਿਵ ਮਲਟੀ ਟਚ ਸਕ੍ਰੀਨ-ਕਮ-ਕੰਟਰੋਲਰ ਲੱਗਾ ਹੈ ਜੋ ਇਸ ਨੂੰ ਬਿਹਤਰੀਨ ਬਣਾਉਂਦੇ ਹਨ।
ਟੱਚ ਬਾਰ
ਟੱਚ ਬਾਰ ਦੀ ਵਰਤੋਂ ਬਹੁਤ ਸਾਰੇ ਕੰਮਾਂ ਵਿਚ ਕੀਤਾ ਜਾਵੇਗਾ ਜਿਵੇਂ ਵਾਲਿਊਮ ਨੂੰ ਕੰਟਰੋਲ ਕਰਨਾ, ਬ੍ਰਾਈਟਨੈੱਸ ਨੂੰ ਐਡਜਸਟ ਕਰਨਾ, ਮਿਊਜ਼ਿਕ ਨੂੰ ਪਲੇ ਅਤੇ ਪਾਜ਼ ਕਰਨਾ ਆਦਿ। ਨਵੇਂ ਮੈਕਬੁਕ ਪ੍ਰੋ ਵਿਚ ਦਿੱਤੀ ਗਈ ਟੱਚ-ਬਾਰ ਬਰਾਊਜ਼ਰ (ਸਫਾਰੀ) ਦੇ ਨਾਲ ਮਿਲ ਕੇ ਵੀ ਕੰਮ ਕਰੇਗੀ ਜਿਸ ਦੇ ਨਾਲ ਯੂਜ਼ਰ ਨੂੰ ਟੱਚ-ਬਾਰ 'ਤੇ ਪਸੰਦੀਦਾ ਸਾਈਟਸ ਨੂੰ ਸਰਚ ਕਰਨ ਦੀ ਜਾਣਕਾਰੀ ਮਿਲੇਗੀ। ਫੋਟੋ ਅਤੇ ਵੀਡੀਓ ਏਡਿਟ ਕਰਨ ਵਿਚ ਇਸ ਦਾ ਪ੍ਰਯੋਗ ਕੀਤਾ ਜਾ ਸਕੇਗਾ। ਈ-ਮੇਲ ਟਾਈਪ ਕਰਦੇ ਹੋਏ ਫੋਂਟ ਨੂੰ ਬੋਲਡ ਅਤੇ ਮੈਸੇਜ ਟਾਈਪਿੰਗ ਦੇ ਸਮੇਂ ਇਮੋਜੀ ਦਾ ਇਸਤੇਮਾਲ ਕੀਤਾ ਜਾ ਸਕੇਗਾ। ਵੁਆਇਸ ਅਸਿਸਟੈਂਟ ਸਿਰੀ ਲਈ ਡੈਡੀਕੇਟਿਡ ਬਟਨ ਦਿੱਤਾ ਗਿਆ ਹੈ।
ਟੱਚ ਆਈ. ਡੀ.
ਮੈਕਬੁਕ ਵਿਚ ਪਹਿਲੀ ਵਾਰ ਟਚ ਆਈ. ਡੀ. ਦੀ ਪੇਸ਼ਕਸ਼ ਕੀਤੀ ਗਈ ਹੈ। ਐਪਲ ਨੇ ਮੈਕਬੁਕ ਪ੍ਰੋ ਵਿਚ ਸੈਕੇਂਡ ਜੈਨਰੇਸ਼ਨ ਟੱਚ ਆਈ. ਡੀ. ਸੈਂਸਰ ਦਾ ਪ੍ਰਯੋਗ ਕੀਤਾ ਹੈ ਜਿਸ ਦਾ ਇਸਤੇਮਾਲ ਆਈਫੋਨ 6ਐੱਸ ਅਤੇ ਆਈਫੋਨ 7 ਵਿਚ ਕੀਤਾ ਜਾ ਚੁੱਕਿਆ ਹੈ।
13 ਇੰਚ ਵਾਲੀ ਮੈਕਬੁਕ ਪ੍ਰੋ ਦੇ ਖਾਸ ਫੀਚਰਸ
ਆਈ. ਪੀ. ਐੱਸ. ਟੈਕਨਾਲੋਜੀ ਵਾਲੀ 13.3 ਇੰਚ ਦੀ ਐੱਲ. ਈ. ਡੀ. ਬੈਕਲਿਟ ਡਿਸਪਲੇ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 2560x1600 ਹੈ। ਇਸ ਵਿਚ 2.0 ਗੀਗਾਹਰਟਜ਼ ਅਤੇ 2.9 ਗੀਗਾਹਰਟਜ਼ ਕਵਾਡ ਕੋਰ ਇੰਟੈੱਲ ਆਈ5 ਪ੍ਰੋਸੈਸਰ, 256 ਜੀ. ਬੀ. ਅਤੇ 512 ਜੀ. ਬੀ. ਐੱਸ. ਐੱਸ. ਡੀ., 8 ਜੀ. ਬੀ. ਐੱਲ. ਪੀ. ਡੀ. ਡੀ. ਆਰ. 3 ਰੈਮ, ਇੰਟੈੱਲ ਆਈਰਿਸ ਗ੍ਰਾਫਿਕਸ 540 ਅਤੇ 720ਪੀ ਫੇਸ ਟਾਇਮ ਐੱਚ. ਡੀ. ਕੈਮਰਾ, 10 ਘੰਟੇ ਦਾ ਬੈਟਰੀ ਬੈਕਅਪ, ਭਾਰ 1.37 ਕਿ. ਗ੍ਰਾ. ਅਤੇ ਬਾਡੀ 14.9 ਐੱਮ. ਐੱਮ. ਪਤਲੀ ਹੈ। ਇਸ ਸਕ੍ਰੀਨ ਸਾਈਜ਼ ਵਿਚ ਬਿਨਾਂ ਟੱਚ ਬਾਰ ਵਾਲਾ ਮਾਡਲ ਵੀ ਉਪਲੱਬਧ ਹੈ।
ਕੀਮਤ - 129,900 ਰੁਪਏ (ਬਿਨਾਂ ਟੱਚ ਬਾਰ ਦੇ), 155,900 ਰੁਪਏ ਅਤੇ 172, 900 ਰੁਪਏ
15 ਇੰਚ ਵਾਲੀ ਮੈਕਬੁਕ ਪ੍ਰੋ ਦੇ ਖਾਸ ਫੀਚਰਸ
ਆਈ. ਪੀ. ਐੱਸ. ਟੈਕਨਾਲੋਜੀ ਵਾਲੀ 15.4 ਇੰਚ ਦੀ ਐੱਲ. ਈ. ਡੀ. ਬੈਕਲਿਟ ਡਿਸਪਲੇ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 2880x1800 ਹੈ। ਇਸ ਵਿਚ 2.6 ਗੀਗਾਹਰਟਜ਼ ਅਤੇ 2.7 ਗੀਗਾਹਰਟਜ਼ ਕੁਆਡ ਕੋਰ ਇੰਟੈੱਲ ਆਈ7 ਪ੍ਰੋਸੈਸਰ, 256 ਜੀ. ਬੀ. ਅਤੇ 512 ਜੀ. ਬੀ. ਐੱਸ. ਐੱਸ. ਡੀ., 16 ਜੀ. ਬੀ. ਐੱਲ. ਪੀ. ਡੀ. ਡੀ. ਆਰ. 3 ਰੈਮ, ਇੰਟੈੱਲ ਐੱਚ. ਡੀ. ਗ੍ਰਾਫਿਕਸ 530, 720ਪੀ ਫੇਸ ਟਾਈਮ ਐੱਚ. ਡੀ. ਕੈਮਰਾ, 10 ਘੰਟੇ ਦਾ ਬੈਟਰੀ ਬੈਕਅਪ, ਭਾਰ 1.83 ਕਿ. ਗ੍ਰਾ. ਅਤੇ ਬਾਡੀ 15.5 ਐੱਮ. ਐੱਮ. ਪਤਲੀ ਹੈ।
ਕੀਮਤ- 205,900 ਰੁਪਏ ਅਤੇ 241,900 ਰੁਪਏ।
ਹੁਣ ਲੰਬੇ ਸਮੇਂ ਲਈ ਡਾਟਾ ਸਟੋਰ ਕਰਨ 'ਚ ਮਦਦ ਕਰੇਗਾ ਹੀਰਾ
NEXT STORY