ਜਲੰਧਰ- ਟੈਲੀਕਾਮ ਇੰਡਸਟਰੀ 'ਚ ਪ੍ਰਿਵਿਊ ਆਫਰ, ਵੈਲਕਮ ਆਫਰ ਅਤੇ ਸਸਤੇ ਟੈਰਿਫ ਪਲਾਨ ਦੇ ਨਾਲ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਜਿਓ ਨੇ 4ਜੀ ਇੰਟਰਨੈੱਟ ਸਪੀਡ ਦੇ ਜ਼ੋਰ 'ਤੇ ਕਾਫੀ ਵਾਹਵਾਹੀ ਖੱਟੀ ਜੋ ਕਿ ਕੰਪਨੀ ਨੂੰ ਕਰੋੜਾਂ ਸਬਸਕ੍ਰਾਈਬਰ ਦਿਲਾਉਣ 'ਚ ਵੀ ਕਾਮਯਾਬ ਰਹੀ। ਇਨ੍ਹਾਂ ਆਫਰਜ਼ ਦੇ ਨਾਲ ਗਾਹਕਾਂ ਨੂੰ ਅਨਲਿਮਟਿਡ ਇੰਟਰਨੈੱਟ ਡਾਟਾ, ਅਨਲਿਮਟਿਡ ਵਾਇਸ ਕਾਲਿੰਗ, ਅਨਲਿਮਟਿਡ ਐੱਸ.ਐੱਮ.ਐੱਸ. ਆਦਿ ਦੀ ਸੁਵਿਧਾ ਮਿਲੀ। ਇਸ ਤੋਂ ਬਾਅਦ ਰਿਲਾਇੰਸ ਹੁਣ ਕੁਝ ਹੋਰ ਨਵੇਂ ਪਲਾਨ ਲਿਆਉਣ ਜਾ ਰਹੀ ਹੈ। ਆਓ ਜਾਣਦੇ ਹਾਂ ਇਨ੍ਹਾਂ ਪਲਾਨਜ਼ ਬਾਰੇ-
Broadband GigaFiber
ਜਿਓ ਦੀ ਨਵੀਂ ਆਫਰ ਲਿਸਟ 'ਚ ਸਭ ਤੋਂ ਪਹਿਲੇ ਨੰਬਰ 'ਤੇ ਕੰਪਨੀ ਦੇ ਬ੍ਰਾਡਬੈਂਡ ਸਰਵਿਸ ਗੀਗਾਫਾਈਬਰ ਦਾ ਰਿਹਾ ਹੈ। ਜਿਓ ਦੀ ਇਹ ਸਰਵਿਸ ਇਸ ਸਾਲ ਦੇ ਅੰਤ ਤੋਂ ਸ਼ੁਰੂ ਹੋ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੀ ਟੈਸਟਿੰਗ ਚੇਨਈ 'ਚ ਸ਼ੁਰੂ ਹੋ ਚੁੱਕੀ ਹੈ। ਉਮੀਦ ਹੈ ਕਿ ਇਸ ਵਿਚ 1ਜੀ.ਬੀ.ਪੀ.ਐੱਸ. ਸਪੀਡ ਹੋਵੇਗੀ ਅਤੇ ਪਲਾਨ ਦੀ ਸ਼ੁਰੂਆਤ 500 ਰੁਪਏ ਤੋਂ ਹੋ ਸਕਦੀ ਹੈ।
Reliance Jio DTH
ਹਾਲ ਹੀ 'ਚ ਸੁਣਨ 'ਚ ਆਇਆ ਹੈ ਕਿ ਰਿਲਾਇੰਸ ਜਿਓ ਜਲਦੀ ਹੀ ਡੀ.ਟੀ.ਐੱਚ. ਸੇਵਾ ਪੇਸ਼ ਕਰਨ ਵਾਲੀ ਹੈ। ਇਸ ਵਿਚ ਕੰਪਨੀ ਹੋਰ ਡੀ.ਟੀ.ਐੱਚ. ਪ੍ਰੋਵਾਈਡਰਸ ਦੇ ਮੁਕਾਬਲੇ ਘੱਟ ਕੀਮਤ ਦੇ ਪਲਾਨ ਦੇਵੇਗੀ। ਇਸ ਨਵੀਂ ਤਕਨੀਕ ਨਾਲ 4ਕੇ ਵੀਡੀਓਜ਼ ਨੂੰ ਬਿਨਾਂ ਬਫਰ ਕੀਤੇ ਪਲੇ ਕੀਤਾ ਜਾ ਸਕੇਗਾ। ਜਾਣਕਾਰੀ ਮੁਤਾਬਕ ਜਿਓ ਟੀ.ਵੀ. 'ਚ 360 ਚੈਨਲਜ਼ ਦੇਖਣ ਨੂੰ ਮਿਲਣਗੇ ਜਿਸ ਵਿਚ 50 ਐੱਚ.ਡੀ. ਚੈਨਲਜ਼ ਹੋਣਗੇ। ਆਸਾਨ ਸ਼ਬਦਾਂ 'ਚ ਕਿਹਾ ਜਾਵੇ ਤਾਂ ਇਹ ਸੈੱਟ-ਟਾਪ-ਬਾਕਸ ਤੁਹਾਡੇ ਸਾਧਾਰਣ ਟੀ.ਵੀ. ਨੂੰ ਐਂਡ੍ਰਾਇਡ ਸਮਾਰਟ ਟੀ.ਵੀ. 'ਚ ਬਦਲ ਦੇਵੇਗਾ।
Jio plans OBD
ਜਿਓ ਦੇ ਲਾਂਚ ਤੋਂ ਬਾਅਦ ਇਹ ਖਬਰ ਵੀ ਆਈ ਹੈ ਕਿ ਰਿਲਾਇੰਸ ਜਿਓ ਇਕ ਕਾਰ ਕੁਨੈਕਟ ਆਨਬੋਰਡ ਡਾਇਗਨੋਸਟਿਕਸ 'ਤੇ ਕੰਮ ਕਰ ਰਿਹਾ ਹੈ ਜੋ ਕਿ ਤੁਹਾਡੇ ਕਾਰ ਦੀ ਪੂਰੀ ਜਾਣਕਾਰੀ ਰੱਖੇਗੀ। ਇਸ ਵਿਚ ਕਾਰ ਦੇ ਫਿਊਲ ਸਟੇਟਸ, ਆਇਲ ਅਤੇ ਪਾਣੀ ਦਾ ਪੂਰੀ ਸਟੇਟਸ ਰੱਖਦੀ ਹੈ।
Smart home
ਰਿਲਾਇੰਸ ਜੋ ਸਭ ਕੁਝ ਪੂਰੀ ਤਰ੍ਹਾਂ ਡਿਜੀਟਲ ਕਰਨਾ ਚਾਹੁੰਦੀ ਹੈ, ਉਦੋਂ ਤੋਂ ਕੰਪਨੀ ਦੇ ਗੂਗਲ ਹੋਮ ਦੀ ਤਰ੍ਹਾਂ ਜਿਓ ਸਮਾਰਟ ਬਣਾਉਣ ਦੀ ਤਿਆਰੀ 'ਚ ਹੈ। ਇਹ ਤੁਹਾਡੇ ਸਮਾਰਟ ਘਰ ਦਾ ਪੂਰੀ ਕੰਟਰੋਲ ਰੱਖੇਗਾ।
ਗੇਮਿੰਗ ਦੇ ਸ਼ੌਕੀਨਾਂ ਲਈ MSI ਨੇ ਪੇਸ਼ ਕੀਤਾ ਬਿਹਤਰ ਲੈਪਟਾਪ
NEXT STORY