ਜਲੰਧਰ : ਗੇਮਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਸ਼ੌਕੀਨਾਂ ਦੀ ਦੁਨੀਆ 'ਚ ਕੋਈ ਕਮੀ ਨਹੀਂ ਹੈ, ਗੇਮਰਸ ਨਵੀਂ ਤਕਨੀਕ ਨਾਲ ਬਣੇ ਲੇਟੈਸਟ ਕੰਸੋਲਸ ਦਾ ਇੰਤਜ਼ਾਰ ਬੇਸਬਰੀ ਨਾਲ ਕਰਦੇ ਰਹਿੰਦੇ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਤਾਇਵਾਨੀ ਦੀ ਮਲਟੀਨੈਸ਼ਨਲ ਇਨਫਾਰਮੇਸ਼ਨ ਟੈਕਨਾਲੋਜ਼ੀ ਕੰਪਨੀ MSI (Micro-Star Enternational Co) ਨੇ ਨਵਾਂ GS63VR Stealth ਗੇਮਿੰਗ ਲੈਪਟਾਪ ਬਣਾਇਆ ਹੈ ਜੋ ਯੂਜ਼ਰ ਦੀ ਜਿੰਦਗੀ ਹੀ ਬਦਲ ਦੇਵੇਗਾ।
ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਗੇਮਿੰਗ ਲੈਪਟਾਪ 'ਚ ਖਾਸ ਕੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾ ਲੈਪਟਾਪ ਹੈ ਜਿਸ 'ਚ Nvidia's ਦਾ GeForce GFX 1060 (GPU) ਗਰਾਫਿਕ ਕਾਰਡ ਮਿਲੇਗਾ। ਇਹ 60 ਫਰੇਮ ਪ੍ਰਤੀ ਸੈਕੇਂਡ ਦੇ ਹਿਸਾਬ ਨਾਲ ਗੇਮਜ਼ ਪਲੇ ਕਰੇਗਾ ਜਿਸ ਦੇ ਨਾਲ ਤੁਹਾਨੂੰ ਪਹਿਲਾਂ ਤੋਂ ਕਾਫ਼ੀ ਬਿਹਤਰ ਗੇਮਿੰਗ ਐਕਸਪੀਰਿਅੰਸ ਮਿਲੇਗਾ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 1672 DDR4/2133 RAM ਦੇ ਨਾਲ ਇੰਟੈੱਲ 6th-ਜ਼ੈਨ ਕਵਾਡ-ਕੋਰ Core i7-67008Q ਪ੍ਰੋਸੈਸਰ ਦਿੱਤਾ ਗਿਆ ਹੈ ਜੋ ਫਾਸਟ ਪ੍ਰੋਸੈਸਿੰਗ ਕਰਨ 'ਚ ਮਦਦ ਕਰੇਗਾ। ਇਸ ਲੈਪਟਾਪ 'ਚ ਖਾਸ 4K ਪੈਨਲ ਨਾਲ ਲੈਸ 15.6-ਇੰਚ ਦੀ ਸਕ੍ਰੀਨ ਲੱਗੀ ਹੈ ਜੋ ਲਾਈਟ ਐਂਟੀ-ਗਲੇਰ ਕੋਟਿੰਗ ਅਤੇ ਵਾਇਡ-ਵਿਯੂਇੰਗ-ਐਂਗਲ ਨੂੰ ਸਪੋਰਟ ਕਰਦੀ ਹੈ।
ਇਸ ਲੈਪਟਾਪ 'ਚ 3 ਜੋਨ ਲਾਈਟਿੰਗ ਤਕਨੀਕ ਨਾਲ ਲੈਸ ਬੈਕਲਿਟ ਕੀ-ਬੋਰਡ ਮੌਜੂਦ ਹੈ ਜਿਸ 'ਚ 10-ਦੀ ਨੰਬਰ ਪੈਡ ਅਲਗ ਨਾਲ ਦਿੱਤਾ ਗਿਆ ਹੈ। ਕੁਨੈੱਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ 3”S2 ਟਾਈਪ 1(5GBps),1 USB ਟਾਈਪ 1(480Mbps), 1 ਥੰਡਰਬੋਲਟ 3.0 ਪੋਰਟ, HDMI 2.0 ਅਤੇ 1 ਮਿੰਨੀ ਡਿਸਪਲੇ ਪੋਰਟ ਮੌਜੂਦ ਹੈ।
ਕੈਮਰਾ ਦਾ ਲੈਂਜ਼ ਓਪਨ ਨਹੀਂ ਹੋ ਰਿਹਾ ਤਾਂ ਅਪਣਾਓ ਇਹ ਟਿਪਸ
NEXT STORY