ਜਲੰਧਰ- ਰਿਲਾਇੰਸ ਡਿਜੀਟਲ ਨੇ ਆਪਣੇ ਗਾਹਕਾਂ ਲਈ ਇਲੈਕਟ੍ਰਾਨਿਕਸ ਪ੍ਰੋਡਕਟ ਦੀ ਲਿਸਟ 'ਚ ਇਕ ਨਵਾਂ ਬਲੂਟੁੱਥ ਸਪੀਕਰ ਪੇਸ਼ ਕੀਤਾ ਹੈ। ਲਾਈਫ ਸੀਰੀਜ ਦੇ 4ਜੀ VoLTE ਸਮਾਰਟਫੋਨ ਤੋਂ ਇਲਾਵਾ ਰਿਲਾਇੰਸ ਡਿਜੀਟਲ ਨੇ ਨਵਾਂ ਪੋਰਟੇਬਲ ਸਪੀਕਰ ਰਿਕੁਨੈੱਕਟ Jive ਨੂੰ 5,990 ਰੁਪਏ ਦੀ ਕੀਮਤ 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਹੈ। ਰਿਲਾਇੰਸ ਦਾ ਇਹ ਸਪੀਕਰ ਵਿਖਣ 'ਚ ਕਾਫ਼ੀ ਸ਼ਾਨਦਾਰ ਲਗ ਰਿਹਾ ਹੈ। ਜੇਕਰ ਯੂਜ਼ਰਸ ਇਸ ਨੂੰ ਖਰੀਦਣਾ ਚਾਹੁੰਦੇ ਹਨ ਤਾਂ ਇਸ ਨੂੰ ਰਿਲਾਇੰਸ ਡਿਜੀਟਲ, ਰਿਲਾਇੰਸ ਐਕਸਪ੍ਰੇਸ ਅਤੇ AJIO.com ਤੋਂ ਖਰੀਦਿਆ ਜਾ ਸਕਦਾ ਹੈ।
ਇਸ ਬਲੂਟੁੱਥ ਸਪੀਕਰ ਦੇ ਸਪੈਸੀਫਿਕੇਸ਼ਨ 'ਤੇ ਨਜ਼ਰ ਪਾਈਏ ਤਾਂ ਇਹ 70 ਵਾਟ ਦੇ ਨਾਲ ਇਕ ਬਿਹਤਰੀਨ ਸਾਊਡ ਆਉਟਪੁੱਟ ਦਿੰਦਾ ਹੈ। ਉਥੇ ਹੀ, ਇਸ 'ਚ ਐੱਲ. ਈ. ਡੀ ਫਲੈਸ਼ ਲਾਈਟਸ, ਬਿਲਟ ਇਸ ਐੱਫ. ਐੱਮ, ਰਿਮੋਟ ਕੰਟਰੋਲ ਪਾਵਰਫੁੱਲ ਬਾਸ ਅਤੇ ਟੂ ਵੇ ਪਲੇਸਮੈਂਟ ਜਿਹੇ ਆਪਸ਼ਨਸ ਸ਼ਾਮਿਲ ਕੀਤੇ ਗਏ ਹਨ। ਇਸ 'ਚ 3 ਇੰਚ ਦੇ 2 ਸੈਟਾਲਾਈਟ ਸਪੀਕਰ ਅਤੇ 6.5 ਇੰਚ ਦਾ ਇੱਕ ਸਬ- ਵੁਫਰ ਦਿੱਤਾ ਗਿਆ ਹੈ। ਫਿਲਹਾਲ ਇਸ 'ਚ ਇਨਬਿਲਟ ਬੈਟਰੀ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਰਿਕਵੇਂਸੀ ਰਿਸਪਾਂਸ ਸੈਟਾਲਾਈਟ ਸਪੀਕਰ 170 8੍ਰ–10 K8੍ਰ ਅਤੇ ਸਬਵੁਫਰ ਸਪੀਕਰ 18 8੍ਰ–130 8੍ਰ ਦਾ ਸਾਊਂਡ ਡਿਲੀਵਰ ਕਰਦੇ ਹਨ। ਕੁਨੈਕਟੀਵਿਟੀ ਲਈ ਇਸ 'ਚ ਯੂ. ਐੱਸ. ਬੀ ਪੋਰਟ, ਐੱਸ. ਡੀ ਕਾਰਡ ਸਲਾਟ. 3.5 ਐੱਮ. ਐੱਮ ਆਕਸ ਇਨਪੁੱਟ, 3.5 ਐੱਮ. ਐੱਮ ਡੀ. ਵੀ. ਡੀ ਇਨਪੁੱਟ ਜਿਵੇਂ ਫੀਚਰਸ ਹਨ।
ਰਿਲਾਇੰਸ ਜੀਓ ਦੇ ਮੁਫ਼ਤ ਆਫਰ ਕਾਰਨ ਟੈੱਲੀਕਾਮ ਸੈਕਟਰ ਨੂੰ ਹੋਇਆ 20 ਫੀਸਦੀ ਮਾਲੀਆ ਦਾ ਨੁਕਸਾਨ
NEXT STORY