ਆਟੋ ਡੈਸਕ– ਆਪਣੀਆਂ ਕਾਰਾਂ ਦੀ ਵਿਕਰੀ ’ਚ ਆ ਰਹੀ ਗਿਰਾਵਟ ਨੂੰ ਸੰਭਾਲਣ ਲਈ ਰੈਨੋ ਅਗਲੇ ਸਾਲ ਯਾਨੀ 2019 ’ਚ ਤਿੰਨ ਨਵੇਂ ਮਾਡਲ ਲਾਂਚ ਕਰਨ ਵਾਲੀ ਹੈ। ਇਕ ਰਿਪੋਰਟ ਮੁਤਾਬਕ, ਰੈਨੋ ਅਗਲੇ ਸਾਲ ਨਿਊ ਡਸਟਰ, ਫੇਸਲਿਫਟਿਡ ਕੁਇੱਡ ਅਤੇ ਇਕ ਸਬ-4 ਐੱਮ.ਪੀ.ਵੀ. ਲਾਂਚ ਕਰੇਗੀ। ਰੈਨੋ ਖੁਦ ਨੂੰ ਭਾਰਤ ’ਚ ਯੂਰਪ ਦਾ ਨੰਬਰ ਵਨ ਕਾਰ ਬ੍ਰਾਂਡ ਦੱਸਦੀ ਹੈ ਪਰ ਬੀਤੇ ਕੁਝ ਸਮੇਂ ’ਚ ਇਸ ਦੀਆਂ ਗੱਡੀਆਂ ’ਚ ਕਾਫੀ ਗਿਰਾਵਟ ਆਈ ਹੈ।
2017 ’ਚ ਇਸ ਦੀ ਵਿਕਰੀ 14.9 ਫੀਸਦੀ ਘੱਟ ਕੇ 1 ਲੱਖ ਸਾਢੇ 12 ਹਜ਼ਾਰ ਯੂਨਿਟਸ ’ਤੇ ਆ ਗਈ ਸੀ। ਇਸ ਦਾ ਕਾਰਨ ਕੰਪਨੀ ਦੀ ਐੱਸ.ਯੂ.ਵੀ. ਕੈਪਟਰ ਨੂੰ ਮੰਨਿਆ ਗਿਆ। ਕੈਪਟਰ ਨੂੰ ਭਾਰਤੀ ਬਾਜ਼ਾਰ ’ਚ ਠੰਡਾ ਰਿਸਪਾਂਸ ਮਿਲਆ। ਇਕ ਮਹੀਨੇ ’ਚ ਮੁਸ਼ਕਲ ਨਾਲ 500 ਯੂਨਿਟ ਹੀ ਵਿਕ ਸਕੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਆਉਣ ਵਲੇ ਤਿੰਨ ਨਵੇਂ ਮਾਡਲਾਂ ਕਾਰਨ ਕੰਪਨੀ ਬਾਜ਼ਾਰ ’ਤੇ ਫਿਰ ਤੋਂ ਆਪਣੀ ਪਕੜ ਬਣਾ ਸਕੇਗੀ।
ਰਿਪੋਰਟ ਮੁਤਾਬਕ, ਰੈਨੋ RBC MPV ਦਾ ਨਾਂ ਅਗਲੇ ਸਾਲ ਜਨਵਰੀ ’ਚ ਪੇਸ਼ ਕਰੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸੈਕੰਡ ਜਨਰੇਸ਼ਨ ਰੈਡੋ ਡਸਟਰ ਅਤੇ ਫਿਰ ਨਵੀਂ ਕੁਇੱਡ ਲਾਂਚ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਸੈਕੰਡ ਜਨਰੇਸ਼ਨ ਡਸਟਰ ਛੋਟੀ ਐੱਸ.ਯੂ.ਵੀ. ਦੇ ਖਰੀਦਾਰਾਂ ਨੂੰ ਲੁਭਾਏਗੀ। ਸੇਫਟੀ ਦੇ ਮਾਮਲੇ ’ਚ ਕਈ ਸ਼ਾਨਦਾਰ ਫੀਚਰਜ਼ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਸ ਦਾ ਡਿਜ਼ਾਈਨ ਵੀ ਕਾਫੀ ਆਕਰਸ਼ਕ ਹੋਵੇਗਾ। ਉਥੇ ਹੀ ਆਰਾਮ ਦੇ ਮਾਮਲੇ ’ਚ ਵੀ ਇਹ ਗਾਹਕਾਂ ਨੂੰ ਲੁਭਾਏਗੀ।
ਉਥੇ ਹੀ ਕੁਇੱਡ ਨੂੰ ਅਗਲੇ ਸਾਲ ਤਿਉਹਾਰੀ ਸੀਜ਼ਨ ਦੌਰਾਨ ਫੇਸਲਿਫਟ ਮਿਲੇਗਾ। ਚਾਰ ਸਾਲ ਪਹਿਲਾਂ ਇਸ ਨੂੰ ਲਾਂਚ ਕੀਤਾ ਗਿਆ ਸੀ ਅਤੇ ਹੁਣ ਜਾ ਕੇ ਇਸ ਵਿਚ ਫੇਸਲਿਫਟ ਐਡ ਕੀਤਾ ਜਾਵੇਗਾ।
UM ਰੇਨੇਗੇਡ ਕਮਾਂਡੋ ਕਲਾਸਿਕ ਦਾ Carburettor ਮਾਡਲ ਭਾਰਤ 'ਚ ਲਾਂਚ
NEXT STORY