ਜਲੰਧਰ- ਵਿਗਿਆਨੀਆਂ ਨੇ ਕਾਰਬਨ ਦੇ ਇਕ ਪ੍ਰਕਾਰ 'ਚ ਰੂਪਾਂਤਰਣ ਕਰ ਕੇ ਵਿਸ਼ਵ ਦੇ ਸਭ ਤੋਂ ਹਲਕੇ ਅਤੇ ਕਠੋਰ ਪਦਾਰਥ ਨੂੰ ਵਿਕਸਿਤ ਕੀਤਾ ਹੈ। ਇਹ ਕਾਰਬਨ ਦੇ ਦਿ-ਆਯਾਮੀ ਰੂਪ ਗ੍ਰਾਫਿਨ ਦੇ ਟੁਕੜੇ ਨੂੰ ਆਪਸ 'ਚ ਮਿਲ ਕੇ ਬਣਾਇਆ ਗਿਆ ਹੈ।
ਇਹ ਨਵਾਂ ਪਦਾਰਥ ਸਪੰਜ ਦੀ ਤਰ੍ਹਾਂ ਹੈ ਅਤੇ ਸਟੀਲ ਦੀ ਤੁਲਨਾ 'ਚ ਇਸ ਦੀ ਘਣਤਾ ਸਿਰਫ 5 ਫੀਸਦੀ ਅਤੇ ਮਜ਼ਬੂਤੀ 10 ਗੁਣਾ ਤੋਂ ਵੀ ਜ਼ਿਆਦਾ ਹੈ। ਆਪਣੇ ਦਿ-ਆਯਾਮੀ ਰੂਪ 'ਚ ਘਾਫਿਨ ਨੂੰ ਸਭ ਤੋਂ ਕਠੋਰ ਪਦਾਰਥ ਮੰਨਿਆ ਜਾਂਦਾ ਹੈ। ਇਸ ਖੋਜ ਨੂੰ ਮੈਸਾਚੂਸੇਟਸ ਦੇ ਸਿਵਿਲ ਅਤੇ ਵਾਤਾਵਰਣ ਇੰਜੀਨੀਅਰਿੰਗ ਦੇ ਤਕਨੀਕੀ ਵਿਭਾਗ ਦੇ ਮੁੱਖ ਮਾਰਕਸ ਬੂਹੇਲਰ ਦੀ ਅਗਵਾਈ 'ਚ ਕੀਤਾ ਗਿਆ ਹੈ ਅਤੇ ਇਸ ਦੇ ਨਤੀਜੇ ਅੱਜ ਵਿਗਿਆਨਿਕ ਜਰਨਲ ਸਾਇੰਸ ਐਡਵਾਂਸੇਜ 'ਚ ਪ੍ਰਕਾਸ਼ਿਤ ਹੋਏ ਹਨ।
ਸਮਾਰਟਫੋਨ ਨੂੰ ਜਲਦੀ ਚਾਰਜ ਕਰਨ 'ਚ ਮਦਦ ਕਰਨਗੇ ਇਹ ਟਿਪਸ
NEXT STORY