ਗੈਜੇਟ ਡੈਸਕ– ਰਾਇਲ ਐਨਫੀਲਡ ਘੱਟ ਕੀਮਤ ਵਾਲਾ ਬੁਲੇਟ ਲਿਾਉਣ ਦੀ ਤਿਆਰੀ ’ਚ ਹੈ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਹ ਨਵੀਂ ਬਾਈਕ ਬੁਲੇਟ 350 ’ਤੇ ਆਧਾਰਿਤ ਹੋਵੇਗੀ ਅਤੇ ਇਸ ਲਈ ਮੌਜੂਦਾ ਪਲੇਟਫਾਰਮ ਦਾ ਹੀ ਇਸਤੇਮਾਲ ਕੀਤਾ ਜਾਵੇਗਾ। ਕੰਪਨੀ ਇਸ ਸਸਤੇ ਬੁਲੇਟ 350 ਨੂੰ ਅਗਲੇ ਇਕ ਤੋਂ ਦੋ ਮਹੀਨਿਆਂ ’ਚ ਲਾਂਚ ਕਰ ਸਕਦੀ ਹੈ।
ਦਰਅਸਲ, ਹਾਲ ਹੀ ’ਚ ਕੰਪਨੀ ਦੇ ਸੀ.ਈ.ਓ. ਵਿਨੋਦ ਦਾਸਰੀ ਨੇ ਕਿਹਾ ਸੀ ਕਿ ਅਸੀਂ ਆਪਣੇ ਪ੍ਰੋਡਕਟ ਰੇਂਜ ਨੂੰ ਵਧਾਉਣ ਅਤੇ ਆਪਣੇ ਗਾਹਕਾਂ ਦੀ ਪਹੁੰਚ ਇਨ੍ਹਾਂ ਪ੍ਰੋਡਕਟਸ ਤਕ ਆਸਾਨ ਬਣਾਉਣ ਲਈ ਆਉਣ ਵਾਲੇ ਮਹੀਨਿਆਂ ’ਚ ਨਵੇਂ ਮੋਟਰਸਾਈਕਲ ਵੇਰੀਐਂਟ ਪੇਸ਼ ਕਰਾਂਗੇ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਦਾਸਰੀ ਨੇ ਜਿਸ ਵੇਰੀਐਂਟ ਦਾ ਜ਼ਿਕਰ ਕੀਤਾ ਹੈ, ਉਹ ਕੰਪਨੀ ਦੇ ਲਾਈਨਅਪ ’ਚ ਹੁਣ ਤਕ ਦੀ ਸਭ ਤੋਂ ਸਸਤੀ ਮੋਟਰਸਾਈਕਲ ਹੋਵੇਗੀ।
ਬੁਲੇਟ 350 ’ਤੇ ਆਧਾਰਿਤ ਇਸ ਨਵੇਂ ਵੇਰੀਐਂਟ ’ਚ ਬੁਲੇਟ ਦੇ ਮੌਜੂਦਾ ਮਾਡਲ ਦੇ ਮੁਕਾਬਲੇ ਅਲੱਗ ਫਿਊਲ ਟੈਂਕ ਬੈਜ ਅਤੇ ਇੰਜਣ ਤੇ ਇੰਡੀਕੇਟਰਜ਼ ਸਮੇਤ ਹੋਰ ਥਾਵਾਂ ’ਤੇ ਬਲੈਕ ਟ੍ਰੀਟਮੈਂਟ ਹੋਵੇਗਾ। ਬੁਲੇਟ ’ਚ ਜਿਨ੍ਹਾਂ ਥਾਵਾਂ ’ਤੇ ਕ੍ਰੋਮ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਥਾਵਾਂ ’ਤੇ ਇਸ ਵੇਰੀਐਂਟ ’ਚ ਕ੍ਰੋਮ ਨਹੀਂ ਹੋਵੇਗਾ। ਇਸ ਤੋਂ ਇਲਾਵਾ ਨਵੇਂ ਵੇਰੀਐਂਟ ’ਚ ਥੰਡਰਬਰਡ ਐਕਸ ਦੀ ਤਰ੍ਹਾਂ ਕਲਰ ਦੇ ਆਪਸ਼ਨ ਵੀ ਮਿਲ ਸਕਦੇ ਹਨ।
ਬੁਲੇਟ ਦੇ ਇਸ ਨਵੇਂ ਵੇਰੀਐਂਟ ’ਚ ਟਿਊਬ ਟਾਇਰ ਦੇ ਨਾਲ ਸਪੋਕ ਵ੍ਹੀਲਜ਼ ਮਿਲਣ ਦੀ ਉਮੀਦ ਹੈ। ਇਹ ਵੇਰੀਐਂਟ ਕਿੱਕ ਸਟਾਰਟ ਅਤੇ ਇਲੈਕਟ੍ਰਿਕ ਸਟਾਰਟ, ਦੋਵਾਂ ਆਪਸ਼ੰਸ ’ਚ ਆਏਗਾ। ਮਕੈਨਿਕਲੀ ਇਹ ਬਾਈਕ ਬੁਲੇਟ 350 ਦੀ ਤਰ੍ਹਾਂ ਹੀ ਹੋਵੇਗਾ, ਯਾਨੀ ਇਸ ਵਿਚ 350 ਸੀਸੀ, ਏਅਰ-ਕੂਲਡ, ਸਿੰਗਲ-ਸਿਲੰਡਰ ਇੰਜਣ ਦਿੱਤਾ ਜਾਵੇਗਾ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਸੇ ਤਰ੍ਹਾਂ 500 ਸੀਸੀ ਵਰਜਨ ਵੀ ਆਏਗਾ।
ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਰਾਇਲ ਐਨਫੀਲਡ ਬੁਲੇਟ 350 ਦੀ ਕੀਮਤ 1.21 ਲੱਖ ਰੁਪਏ ਅਤੇ ਬੁਲੇਟ 350 ਈ.ਐੱਸ. (ਇਲੈਕਟ੍ਰਿਕ ਸਟਾਰਟ) ਦੀ ਕੀਮਤ 1.35 ਲੱਖ ਰੁਪਏ ਹੈ। ਨਵੇਂ ਵੇਰੀਐਂਟ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਇਹ 1 ਲੱਖ ਤੋਂ 1.10 ਲੱਖ ਰੁਪਏ ਦੇ ਕਰੀਬ ਕੀਮਤ ਦੇ ਨਾਲ ਬਾਜ਼ਾਰ ’ਚ ਉਤਾਰੀ ਜਾ ਸਕਦੀ ਹੈ। ਇਸ ਨਾਲ ਕੰਪਨੀ ਦੀ ਵਿਕਰੀ ਨੂੰ ਰਫਤਾਰ ਮਿਲ ਸਕਦੀ ਹੈ।
BSNL ਗਾਹਕਾਂ ਲਈ ਬੁਰੀ ਖਬਰ, ਕੰਪਨੀ ਨੇ ਖਤਮ ਕੀਤੀ ਅਨਲਿਮਟਿਡ ਕਾਲਿੰਗ
NEXT STORY