ਆਟੋ ਡੈਸਕ : ਸਰਕਾਰ ਦੇ ਆਦੇਸ਼ ਮੁਤਾਬਕ ਰਾਇਲ ਐਨਫਈਲਡ ਨੇ ਵੀ ਹੁਣ ਤਕ ਆਪਣੇ ਪਲਾਂਟ ਬੰਦ ਕੀਤੇ ਹੋਏ ਸਨ ਪਰ ਹੁਣ ਨਵੇਂ ਆਦੇਸ਼ ਮੁਤਾਬਕ ਰਾਇਲ ਐਨਫੀਲਡ ਨੇ 45 ਦਿਨਾਂ ਬਾਅਦ 6 ਮਈ ਨੂੰ ਆਪਣੇ ਓਗਾਰਦਮ ਸਥਿਤ ਪਲਾਂਟ ਨੂੰ ਖੋਲ ਦਿੱਤਾ ਹੈ ਜਿਥੇ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ। ਕੰਪਨੀ ਨੇ ਅਜੇ ਸਿਰਫ ਇਕ ਪਲਾਂਟ ਨੂੰ ਹੀ ਖੋਲਿਆ ਹੈ ਅਤੇ ਘਟੋ-ਘੱਟ ਸਟਾਫ ਨਾਲ ਇਕ ਸ਼ਿਫਟ 'ਚ ਕੰਮ ਇਥੇ ਚੱਲ ਰਿਹਾ ਹੈ।
ਰਾਇਲ ਐਨਫੀਲਡ ਨੇ ਦੱਸਿਆ ਕਿ ਜਿਹੜੇ ਕਰਮਚਾਰੀ ਪਲਾਂਟ ਜਾਂ ਉਸ ਦੇ ਨੇੜੇ ਰਹਿੰਦੇ ਹਨ ਉਨ੍ਹਾਂ ਨੂੰ ਕੰਮ 'ਚ ਪਹਿਲਾਂ ਲਿਆਇਆ ਜਾਵੇਗਾ। ਇਸ ਦੌਰਾਨ ਪਲਾਂਟ ਨੂੰ ਸੈਨੇਟਾਈਜ਼ ਰੱਖਿਆ ਜਾਵੇਗਾ ਅਤੇ ਕੰਪਨੀ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕਰੇਗੀ।

ਘਰ ਹੀ ਮਿਲੇਗੀ ਟੈਸਟ ਡਰਾਈਵ
ਰਾਇਲ ਐਨਫੀਲਡ ਹੁਣ ਲੋਕਾਂ ਨੂੰ ਘਰ ਹੀ ਟੈਸਟ ਡਰਾਈਵ ਦੀ ਸੁਵਿਧਾ ਉਪਲੱਬਧ ਕਰਵਾਉਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਕੰਪਨੀ ਨੇ ਬਾਈਕ 'ਤੇ ਫ੍ਰੀ ਸਰਵਿਸ ਅਤੇ ਵਾਰੰਟੀ ਨੂੰ ਦੋ ਮਹੀਨੇ ਤਕ ਲਈ ਵਧਾ ਦਿੱਤਾ ਸੀ।
ਫੀਚਰ ਫੋਨ ਅਤੇ ਲੈਂਡਲਾਈਨ ਯੂਜ਼ਰਸ ਲਈ ਲਾਂਚ ਹੋਈ Aarogya Setu IVRS ਸੇਵਾ
NEXT STORY