ਸਪੋਰਟਸ ਡੈਸਕ– ਰਾਇਲ ਐਨਫੀਲਡ ਆਪਣੇ ਬੇੜੇ ’ਚ ਇਕ ਹੋਰ ਮੋਟਰਸਾਈਕਲ ਲਾਂਚ ਕਰਨ ਜਾ ਰਹੀ ਹੈ। ਰਾਇਲ ਐਨਫੀਲਡ ਰੋਡ-ਬਾਇਸਡ ਐਡਵੈਂਚਰ ਬਾਈਕ Royal Enfield Scram 411 ਨੂੰ 15 ਮਾਰਚ ਨੂੰ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਸ ਅਪਕਮਿੰਗ ਬਾਈਕ ਦੀ ਲਾਂਚਿੰਗ ਨੂੰ ਲੈ ਕੇ ਇਕ ਟੀਜ਼ਰ ਜਾਰੀ ਕੀਤਾ। ਆਓ ਜਾਣਦੇ ਹਾਂ ਆਲ ਨਿਊ ਸਕ੍ਰੈਮ ਦੀ ਖਾਸੀਅਤ
ਟੈਸਟਿੰਗ ਦੌਰਾਨ ਹੋਈ ਸਪਾਟ
ਸਕ੍ਰੈਮ 411 ਨੂੰ ਕਈ ਵਾਰ ਟੈਸਟਿੰਗ ਦੌਰਾਨ ਸਪਾਟ ਕੀਤਾ ਗਿਆ ਹੈ, ਹਾਲਾਕਿ ਕੰਪਨੀ ਨੇ ਅਜੇ ਤਕ ਇਸਦੇ ਫੀਚਰ ਬਾਰੇ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਇਸ ਬਾਈਕ ਦੀ ਤਸਵੀਰ ਲੀਕ ਹੋਣ ਤੋਂ ਬਾਅਦ ਬਾਹਰੀ ਫੀਚਰ ਲੀਕ ਹੋ ਗਏ ਹਨ। ਇਸ ਬਾਈਕ ਨੂੰ ਕਈ ਰੰਗਾਂ ਨਾਲ ਸਪਾਟ ਕੀਤਾ ਜਾ ਚੁੱਕਾ ਹੈ। ਇਥੋਂ ਤਕ ਕਿ ਇਸ ਬਾਈਕ ਦਾ ਆਨਲਾਈਨ ਬ੍ਰਾਊਚਰ ਵ ਲੀਕ ਹੋ ਚੁੱਕਾ ਹੈ।
ਕੰਪਨੀ ਦੀ ਇਸ ਅਪਕਮਿੰਗ ਬਾਈਕ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਪਹਿਲਾਂ ਹੀ ਲੀਕ ਹੋ ਚੁੱਕੀਆਂ ਹਨ ਅਤੇ ਉਪਲੱਬਧ ਜਾਣਕਾਰੀ ਦੇ ਆਧਾਰ ’ਤੇ ਬਾਹਰੀ ਡਿਜ਼ਾਇਨ ਬਾਰੇ ਕਾਫੀ ਹੱਦ ਤਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਕ੍ਰੈਮ 411 ਦੇ ਡਿਜ਼ਾਇਨ ਦੀ ਸਭ ਤੋਂ ਖਾਸ ਗੱਲ ਇਸਦਾ ਹਿਮਾਲਿਅਨ ਏ.ਡੀ.ਵੀ.-ਆਧਾਰਿਤ ਬਾਹਰੀ ਡਿਜ਼ਾਇਨ ਹੋਵੇਗਾ ਜਿਸ ਵਿਚ ਕੁਝ ਪ੍ਰਮੁੱਖ ਅੰਤਰ ਵੀ ਵੇਖਣ ਨੂੰ ਮਿਲਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਹਿਮਾਲਿਅਨ ਦਾ ਸਭ ਤੋਂ ਕਿਫਾਇਤੀ ਜਾਂ ਰੋਡ ਬਾਇਸਡ ਵਰਜ਼ਨ ਵੀ ਕਿਹਾ ਜਾ ਸਕਦਾ ਹੈ।
ਕੁੱਲ ਮਿਲਾ ਕੇ ਰਾਇਲ ਐਨਫੀਲਡ ਦਾ ਪ੍ਰਾਇਮਰੀ ਮੋਟੋ ਹਿਮਾਲਿਅਨ ਦਾ ਇਕ ਕਿਫਾਇਤੀ ਵੇਰੀਐਂਟ ਪੇਸ਼ ਕਰ ਰਿਹਾ ਹੈ ਕਿਉਂਕਿ ਪਿਛਲੇ ਇਕ ਸਾਲ ਹਿਮਾਲਿਅਨ ਦੀਆਂ ਕੀਮਤਾਂ ’ਚ ਵਾਧਾ ਵੇਖਣ ਨੂੰ ਮਿਲਿਆ ਹੈ। ਹਿਮਾਲਿਅਨ ਦੀ ਕੀਮਤ 2.14 ਲੱਖ ਰੁਪਏ ਹੈ, ਇਸ ਲਈ ਉਮੀਦ ਹੈ ਕਿ ਸਕ੍ਰੈਮ 411 ਨੂੰ ਇਸਦੇ ਹੇਠਾਂ ਰੱਖਿਆ ਜਾਵੇਗਾ ਅਤੇ ਇਸਦੀ ਕੀਮਤ ਕੁਝ ਹਜ਼ਾਰ ਘੱਟ ਹੋਵੇਗੀ।
Airtel,VI ਤੇ Jio ਨੂੰ ਜ਼ਬਰਦਸਤ ਟੱਕਰ ਦਿੰਦੇ ਹਨ BSNL ਦੇ ਇਹ ਪਲਾਨ
NEXT STORY