ਗੈਜੇਟ ਡੈਸਕ– ਭਾਰਤੀ ਟੈਲੀਕਾਮ ਬਾਜ਼ਾਰ ’ਚ ਫਿਲਹਾਲ ਤਿੰਨ ਹੀ ਕੰਪਨੀਆਂ ਦਾ ਕਬਜ਼ਾ ਹੈ ਅਤੇ ਇਹ ਤਿੰਨੋਂ ਕੰਪਨੀਆਂ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨਿੱਜੀਆਂ ਕੰਪਨੀਆਂ ਹਨ। ਸਰਕਾਰੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੀ ਹਾਲਤ ਬਹੁਤ ਹੀ ਖ਼ਰਾਬ ਹੈ ਪਰ BSNL ਦੇ ਦੀਵਾਨਿਆਂ ਦੀ ਗਿਣਤੀ ਘੱਟ ਨਹੀਂ ਹੈ। ਅਜੇ ਵੀ ਜੇਕਰ BSNL ਦੀ ਵਾਪਸੀ ਹੁੰਦੀ ਹੈ ਤਾਂ ਉਸਨੂੰ ਲੋਕ ਹੱਥੋ-ਹੱਥੀਂ ਲੈਣਗੇ। BSNL ਦੇ ਪਲਾਨ ਦੇ ਨਾਲ ਹੋਰ ਕੰਪਨੀਆਂ ਦੀ ਤਰ੍ਹਾਂ ਕਾਲਿੰਗ ਅਤੇ ਡਾਟਾ ਦੀ ਸੁਵਿਧਾ ਮਿਲਦੀ ਹੈ। ਅੱਜ ਅਸੀਂ BSNL ਦੇ ਕੁਝ 4ਜੀ ਪਲਾਨਾਂ ਦੀ ਗੱਲ ਕਰਾਂਗੇ ਜੋ ਕਿ ਪ੍ਰਾਈਵੇਟ ਕੰਪਨੀਆਂ ਨੂੰ ਜ਼ਬਰਦਸਤ ਟੱਕਰ ਦਿੰਦੇ ਹਨ।
BSNL ਦਾ 298 ਰੁਪਏ ਵਾਲਾ ਪਲਾਨ
BSNL ਦਾ ਇਹ ਪਲਾਨ STV 298 ਹੈ ਜਿਸਦੀ ਕੀਮਤ 298 ਰੁਪਏ ਹੈ। ਇਸ ਪਲਾਨ ਦੇ ਨਾਲ 56 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਪਲਾਨ ਦੇ ਨਾਲ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ। ਇਸਤੋਂ ਇਲਾਵਾ ਇਸ ਪਲਾਨ ’ਚ ਰੋਜ਼ਾਨਾ 100 SMS ਵੀ ਮਿਲਣਗੇ। ਇਸ ਪਲਾਨ ਦੇ ਨਾਲ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੇ ਨਾਲ Eros Now ਦਾ ਸਬਸਕ੍ਰਿਪਸ਼ਨ ਵੀ ਮਿਲੇਗਾ। ਇਸ ਕੀਮਤ ’ਚ ਏਅਰਟੈੱਲ, ਜੀਓ ਜਾਂ ਵੋਡਾਫੋਨ-ਆਈਡੀਆ ਕੋਲ ਇਨ੍ਹਾਂ ਸੁਵਿਧਾਵਾਂ ਵਾਲਾ ਕੋਈ ਪਲਾਨ ਨਹੀਂ ਹੈ।
BSNL ਦਾ 429 ਰੁਪਏ ਵਾਲਾ ਪਲਾਨ
BSNL ਕੋਲ 429 ਰੁਪਏ ਦਾ ਵੀ ਕਿ 4ਜੀ ਪਲਾਨ ਹੈ ਜਿਸਦੀ ਮਿਆਦ 81 ਦਿਨਾਂ ਦੀ ਹੈ। ਇਸ ਪਲਾਨ ਦੇ ਨਾਲ ਵੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਪਲਾਨ ਦੇ ਨਾਲ ਰੋਜ਼ਾਨਾ 100 SMS ਮਿਲਦੇ ਹਨ। ਇਸ ਪਲਾਨ ਦੇ ਨਾਲ Zing ਅਤੇ BSNL ਟਿਊਨ ਦਾ ਵੀ ਸਬਸਕ੍ਰਿਪਸ਼ਨ ਮਿਲਦਾ ਹੈ।
BSNL ਦਾ 599 ਰੁਪਏ ਵਾਲਾ ਪਲਾਨ
ਇਹ ਕੰਪਨੀ ਦਾ ਆਖਰੀ ਬੈਸਟ ਪਲਾਨ ਹੈ ਜੋ ਏਅਰਟੈੱਲ, ਜੀਓ ਅਤੇ ਵੋਡਾਫੋਨ-ਆਈਡੀਆ ਨੂੰ ਟੱਕਰ ਦਿੰਦਾ ਹੈ। ਇਸਨੂੰ ਕੰਪਨੀ ਵਰਕ ਫਰਾਮ ਹੋਮ ਪਲਾਨ ਵੀ ਕਹਿੰਦੀ ਹੈ। ਇਸ 599 ਰੁਪਏ ਵਾਲੇ ਪਲਾਨ ’ਚ ਰੋਜ਼ਾਨਾ 5 ਜੀ.ਬੀ. ਡਾਟਾ ਮਿਲਦ ਹੈ। ਕੰਪਨੀ ਦੇ ਇਸ ਪਲਾਨ ਦੀ ਮਿਆਦ 81 ਦਿਨਾਂ ਦੀ ਹੈ। ਇਸ ਵਿਚ ਵੀ ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ 100 SMS ਮਿਲਦੇ ਹਨ। ਇਸ ਪਲਾਨ ਦੇ ਨਾਲ Zing ਐਪ ਦਾ ਸਬਸਕ੍ਰਿਪਸ਼ਨ ਮਿਲਦਾ ਹੈ।
ਸਨੈਪਡ੍ਰੈਗਨ ਪ੍ਰੋਸੈਸਰ ਨਾਲ ਸੈਮਸੰਗ ਦਾ ਨਵਾਂ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ
NEXT STORY