ਗੈਜੇਟ ਡੈਸਕ—ਐਪਲ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਮੋਸਟ ਅਵੇਟੇਡ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਦੇ ਤਹਿਤ ਕੰਪਨੀ ਨੇ ਆਈਫੋਨ 12, ਆਈਫੋਨ 12 ਪ੍ਰੋਅ ਅਤੇ ਆਈਫੋਨ 12 ਪ੍ਰੋਅ ਮੈਕਸ ਨੂੰ ਪੇਸ਼ ਕੀਤਾ ਗਿਆ ਸੀ। ਕੰਪਨੀ ਨੇ ਆਈਫੋਨ 12 ਅਤੇ ਆਈਫੋਨ 12 ਪ੍ਰੋਅ ਨੂੰ ਪਹਿਲੇ ਹੀ ਸੇਲ ਲਈ ਉਪਲੱਬਧ ਕਰਵਾ ਦਿੱਤਾ ਹੈ। ਉੱਥੇ ਆਈਫੋਨ 12 ਮਿੰਨੀ ਅਤੇ ਆਈਫੋਨ 12 ਪ੍ਰੋਅ ਮੈਕਸ ਦਾ ਇੰਤਜ਼ਾਰ ਕਰ ਰਹੇ ਯੂਜ਼ਰਸ ਲਈ ਵਧੀਆ ਖਬਰ ਹੈ ਕਿ ਹੁਣ ਇਹ ਦੋਵੇਂ ਡਿਵਾਈਸ ਵੀ ਆਧਿਕਾਰਿਤ ਤੌਰ 'ਤੇ ਸੇਲ ਲਈ ਉਪਲੱਬਧ ਹੋ ਗਏ ਹਨ। ਏ14 ਚਿੱਪਸੈੱਟ 'ਤੇ ਆਧਾਰਿਤ ਇਹ ਡਿਵਾਈਸ ਆਈ.ਓ.ਐੱਸ.14 'ਤੇ ਕੰਮ ਕਰਦੇ ਹਨ।
ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ
ਆਈਫੋਨ 12 ਮਿੰਨੀ ਅਤੇ ਆਈਫੋਨ 12 ਪ੍ਰੋਅ ਮੈਕਸ ਦੀ ਕੀਮਤ
ਭਾਰਤੀ ਬਾਜ਼ਾਰ 'ਚ ਆਈਫੋਨ 12 ਮਿੰਨੀ ਦੇ 64ਜੀ.ਬੀ. ਵੈਰੀਐਂਟ ਦੀ ਕੀਮਤ 69,900 ਰੁਪਏ ਹੈ ਜਦਕਿ 128ਜੀ.ਬੀ. ਸਟੋਰੇਜ਼ ਮਾਡਲ ਦੀ ਕੀਮਤ 74,900 ਰੁਪਏ ਅਤੇ 256ਜੀ.ਬੀ. ਮਾਡਲ ਦੀ ਕੀਮਤ 84,900 ਰੁਪਏ ਹੈ। ਉੱਥੇ ਆਈਫੋਨ 12 ਪ੍ਰੋਅ ਮੈਕਸ ਦੇ 128ਜੀ.ਬੀ. ਮਾਡਲ ਨੂੰ ਭਾਰਤੀ ਯੂਜ਼ਰਸ 1,29,900 ਰੁਪਏ ਅਤੇ 256ਜੀ.ਬੀ. ਮਾਡਲ ਨੂੰ 1,39,900 ਰੁਪਏ 'ਚ ਖਰੀਦ ਸਕਦੇ ਹਨ। ਇਸ ਫੋਨ ਦੇ 512ਜੀ.ਬੀ. ਸਟੋਰੇਜ਼ ਮਾਡਲ ਨੂੰ 1,59,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਮਿਲਣਗੇ ਕਈ ਸ਼ਾਨਦਾਰ ਫੀਚਰਸ
ਆਈਫੋਨ 12 ਮਿੰਨੀ ਨਾਲ ਮਿਲਣ ਵਾਲੇ ਆਫਰਸ ਦੀ ਗੱਲ ਕਰੀਏ ਤਾਂ ਐੱਚ.ਡੀ.ਐੱਫ.ਸੀ. ਬੈਂਕ ਕ੍ਰੈਡਿਟ ਕਾਰਡ 'ਤੇ 6,000 ਰੁਪਏ ਦਾ ਕੈਸ਼ਬੈਕ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਕਿ ਈ.ਐੱਮ.ਆਈ. ਵਿਕਲਪ ਨਾਲ ਉਪਲੱਬਧ ਹੈ। ਉੱਥੇ ਆਈਫੋਨ 12 ਪ੍ਰੋਅ ਮੈਕਸ ਦੇ ਨਾਲ ਯੂਜ਼ਰਸ 5,000 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ। ਇਹ ਕੈਸ਼ਬੈਕ ਦੀ ਸੁਵਿਧਾ ਐਪਲ ਸਟੋਰ ਅਤੇ ਡਿਸਟਰੀਬਿਊਟਰਸ 'ਤੇ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਐਕਸਚੇਂਜ ਆਫਰ ਦਾ ਵੀ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ :-ਪਹਿਲੀ ਵਾਰ ‘ਸਾਫਟ ਬੈਟਰੀ’ ਨਾਲ ਆ ਰਹੇ ਹਨ iPhone, ਜਾਣੋ ਡਿਟੇਲ
ਆਈਫੋਨ 12 ਮਿੰਨੀ ਅਤੇ ਆਈਫੋਨ 12 ਪ੍ਰੋ ਮੈਕਸ ਦੇ ਸਪੈਸੀਫਿਕੇਸ਼ਨਸ
ਆਈਫੋਨ 12 ਮਿੰਨੀ ਅਤੇ ਆਈਫੋਨ 12 ਪ੍ਰੋ ਮੈਕਸ 'ਚ ਡਿਊਲ ਸਿਮ ਸਪੋਰਟ ਦਿੱਤਾ ਗਿਆ ਹੈ ਜਿਸ 'ਚ ਯੂਜ਼ਰਸ Nano ਅਤੇ e-SIM ਦੀ ਵਰਤੋਂ ਕਰ ਸਕਦੇ ਹਨ। ਇਹ ਡਿਵਾਈਸ ਆਈ.ਓ.ਐੱਸ. 14 ਓ.ਐੱਸ. 'ਤੇ ਆਧਾਰਿਤ ਹੈ ਅਤੇ ਇਨ੍ਹਾਂ ਨੂੰ A14 Bionic chip 'ਤੇ ਪੇਸ਼ ਕੀਤਾ ਗਿਆ ਹੈ। ਆਈਫੋਨ 12 ਮਿੰਨੀ 'ਚ 5.4 ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਦਿੱਤੀ ਗਈ ਹੈ ਜਦਕਿ ਆਈਫੋਨ 12 ਪ੍ਰੋ ਮੈਕਸ 'ਚ 6.7 ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਮੌਜੂਦ ਹੈ। ਫੋਟੋਗ੍ਰਾਫੀ ਲਈ ਆਈਫੋਨ 12 ਮਿੰਨੀ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ ਵਾਇਡ ਐਂਗਲ ਲੈਂਸ ਅਤੇ ਅਲਟਰਾ ਵਾਇਡ ਐਂਗਲ ਸ਼ੂਟਰ ਸ਼ਾਮਲ ਹੈ। ਉੱਥੇ ਆਈਫੋਨ 12 ਪ੍ਰੋਅ ਮੈਕਸ 'ਚ 12 ਮੈਗਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈਟਅਪ ਮੌਜੂਦ ਹੈ। ਦੋਵੇਂ ਆਈਫੋਨ ਮਾਡਲਸ ਨਾਲ MagSafe ਵਾਇਰਲੈਸ ਚਾਰਜਿੰਗ ਸਪੋਰਟ ਮਿਲੇਗਾ।
ਲਾਂਚ ਤੋਂ ਪਹਿਲਾਂ ਹੀ Redmi K40 ਸੀਰੀਜ਼ ਦੇ ਸਪੈਸੀਫਿਕੇਸ਼ਨਸ ਹੋਏ ਲੀਕ
NEXT STORY