ਗੈਜੇਟ ਡੈਸਕ—ਐਪਲ ਨੇ ਕੁਝ ਸਮੇਂ ਪਹਿਲਾਂ ਹੀ ਆਈਫੋਨ 12 ਲਾਂਚ ਕੀਤਾ ਸੀ। ਆਈਫੋਨ 12 ਲਾਂਚ ਕੀਤੇ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਪਰ ਆਈਫੋਨ 13 ਦੇ ਬਾਰੇ ’ਚ ਲੀਕਸ ਅਤੇ ਰੂਮਰਸ ਦਾ ਦੌਰ ਸ਼ੁਰੂ ਹੋ ਗਿਆ ਹੈ। ਆਈਫੋਨ 13 ਦੇ ਬਾਰੇ ’ਚ ਕਈ ਲੀਕਸ ਸਾਹਮਣੇ ਆ ਚੁੱਕੇ ਹਨ। ਹੁਣ ਅਗਲੇ ਆਈਫੋਨ ਦੀ ਬੈਟਰੀ ਦੇ ਬਾਰੇ ’ਚ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ।
ਪਹਿਲੀ ਵਾਰ ਸਾਫਟ ਬੈਟਰੀ ਦਾ ਇਸਤੇਮਾਲ ਕਰੇਗਾ ਐਪਲ
ਮਸ਼ਹੂਰ ਐਪਲ ਐਨਲਿਸਟ Ming-Chi Kuo ਨੇ ਐਪਲ ਆਈਫੋਨ 13 ਦੀ ਬੈਟਰੀ ਦੇ ਬਾਰੇ ’ਚ ਨਵੀਂ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਐਪਲ ਪਹਿਲੀ ਵਾਰ ਆਪਣੇ ਆਈਫੋਨ ’ਚ ਸਾਫਟ ਬੈਟਰੀ ਦਾ ਇਸਤੇਮਾਲ ਕਰੇਗਾ। ਮਿੰਗ ਮੁਤਾਬਕ Jialianyi ਐਪਲ ਨੂੰ ਸਾਫਟ ਬੈਟਰੀ ਦੇ ਲਈ ਸਪਲਾਈ ਉਪਲੱਬਧ ਕਰਵਾਏਗਾ। ਇਸ ਬੈਟਰੀ ਦਾ ਇਸਤੇਮਾਲ ਐਪਲ ਆਈਫੋਨ 13 ਅਤੇ ਆਈਫੋਨ 13 ਮਿੰਨੀ ਲਈ ਕੀਤਾ ਜਾਵੇਗਾ।
ਇਹ ਵੀ ਪੜ੍ਹੋ :-ਕੋਰੋਨਾ ਵਾਇਰਸ ਦਾ ਵਧ ਰਿਹਾ ਕਹਿਰ, ਹਾਰ ਤੋਂ ਬਾਅਦ ਵੀ ਟਰੰਪ ਨਹੀਂ ਲੈ ਰਹੇ ਕੋਈ ਦਿਲਚਸਪੀ
ਆਈਫੋਨ 13 ਸੀਰੀਜ਼ ’ਚ 4 ਮਾਡਲ ਹੋਣਗੇ ਲਾਂਚ
ਹਾਲ ਹੀ ’ਚ ਸਾਹਮਣੇ ਆਈ ਮੀਡੀਆ ਰਿਪੋਰਟਸ ਮੁਤਾਬਕ ਆਈਫੋਨ 13 ਸੀਰੀਜ਼ ਤਹਿਤ ਕੰਪਨੀ 4 ਫੋਨ ਮਾਡਲ ਲਾਂਚ ਕਰੇਗੀ ਅਤੇ ਇਨ੍ਹਾਂ ’ਚ Y-Octa ਟੱਚ ਪੈਨਲਸ ਦੇਖਣ ਨੂੰ ਮਿਲ ਸਕਦੇ ਹਨ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਆਈਫੋਨ 13 ਮਾਡਲ ਦੀ ਡਿਸਪਲੇਅ ਸਾਈਜ਼ ਆਈਫੋਨ 12 ਡਿਵਾਈਸੇਜ ਦੇ ਜਿੰਨੀ ਹੀ ਹੋਵੇਗੀ। ਟਿਪਸਟਰ ਮੁਤਾਬਕ ਆਈਫੋਨ 13 ’ਚ 6.06 ਇੰਚ ਦੀ ਡਿਸਪਲੇਅ, ਆਈਫੋਨ 13 ਪ੍ਰੋ ’ਚ ਵੀ 6.06 ਇੰਚ ਦੀ ਡਿਸਪਲੇਅ ਅਤੇ ਆਈਫੋਨ 13 ਪ੍ਰੋ ਮੈਕਸ ’ਚ 6.67 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ।
ਉੱਥੇ ਆਈਫੋਨ 13 ਮਿੰਨੀ ਸਮਾਰਟਫੋਨ 5.42 ਇੰਚ ਡਿਸਪਲੇਅ ਨਾਲ ਆ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚਾਰੋਂ ਮਾਡਲਸ ’ਚ OLED ਡਿਸਪਲੇਅ ਪੈਨਲ ਦਾ ਇਸਤੇਮਾਲ ਕੀਤਾ ਜਾਵੇਗਾ, ਹਾਲਾਂਕਿ ਇਹ ਵੱਖ-ਵੱਖ ਸਪਲਾਇਰਸ ਦੇ ਹੋਣਗੇ। ਦਰਅਸਲ ਆਈਫੋਨ 13 ਮਿੰਨੀ ਅਤੇ ਆਈਫੋਨ 13 ਪ੍ਰੋ ਮੈਕਸ ’ਚ ਸੈਮਸੰਗ ਡਿਸਪਲੇਅ ਮਿਲ ਸਕਦੀ ਹੈ ਜਦਕਿ ਆਈਫੋਨ 13 ਅਤੇ ਆਈਫੋਨ 13 ਪ੍ਰੋ ’ਚ ਐੱਲ.ਜੀ. ਡਿਸਪਲੇਅ ਮਿਲ ਸਕਦੀ ਹੈ।
ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ
ਸੈਮਸੰਗ ਨੇ 5ਜੀ ਸੁਪੋਰਟ ਨਾਲ ਲਾਂਚ ਕੀਤਾ Exynos 1080 ਪ੍ਰੋਸੈਸਰ, ਜਾਣੋ ਖੂਬੀਆਂ
NEXT STORY