ਗੈਜੇਟ ਡੈਸਕ—ਹੁਣ ਆਮ ਤੌਰ 'ਤੇ ਸਮਾਰਟਫੋਨਸ ਨਿਰਮਾਤਾ ਕੰਪਨੀਆਂ ਜ਼ਿਆਦਾ ਮੈਗਾਪਿਕਸਲ ਅਤੇ ਜ਼ੂਮ ਵਾਲਾ ਕੈਮਰਾ ਸਮਾਰਟਫੋਨਸ 'ਚ ਦਿੰਦੀ ਹੈ। ਇਨ੍ਹਾਂ ਦੀ ਬਾਜ਼ਾਰ 'ਚ ਭਾਰੀ ਮੰਗ ਹੈ ਪਰ ਕੰਪਨੀਆਂ ਦੇ ਸਾਹਮਮੇ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਟੈਲੀਫੋਟੋ ਸਕੈਂਡਰੀ ਕੈਮਰੇ ਦੀ, ਜੋ ਭਾਰੀ-ਭਰਕਮ ਲੈਂਸ ਦੀ ਜਗ੍ਹਾ ਇਸਤੇਮਾਲ ਕੀਤੇ ਜਾਂਦੇ ਹਨ। ਅਜਿਹੀ ਸਮੱਸਿਆ ਨੂੰ ਦੇਖਦੇ ਹੋਏ ਸੈਮਸੰਗ ਨੇ ਜ਼ੂਮ ਨਾਲ ਸਬੰਧਿਤ ਟੈਕਨਾਲੋਜੀ ਹਾਸਲ ਕਰਨ ਦੀ ਕੋਸ਼ਿਸ਼ 'ਚ ਹੈ। ਜਾਣਕਾਰੀ ਲਈ ਦੱਸ ਦੱਈਏ ਕਿ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਕੋਲ ਪੈਰਿਸਕੋਪ ਕੈਮਰਾ ਟੈਕਨਾਲੋਜੀ ਹੈ। ਇਹ ਕਾਰਨ ਹੈ ਕਿ ਉਸ ਦੇ ਕੈਮਰੇ ਫੋਟੋਗ੍ਰਾਫੀ ਲਈ ਬਿਹਤਰੀਨ ਮਨੇ ਜਾਂਦੇ ਹਨ।
ਸੈਮਸੰਗ ਕਰ ਸਕਦੀ ਹੈ ਇਜਰਾਇਲੀ ਕੰਪਨੀ ਦਾ ਮਿਸ਼ਰਣ
ਜਾਣਕਾਰੀ ਮੁਤਾਬਕ ਸਾਊਥ ਕੋਰੀਅਨ ਬ੍ਰਾਂਡ ਸੈਮਸੰਗ ਇਜਰਾਇਲੀ ਕੰਪਨੀ ਕੋਰਫੋਟੋਨਿਕਸ (Corephotonics) ਦਾ ਮਿਸ਼ਰਣ ਕਰਨ ਲਈ ਗੱਲਬਾਤ ਚੱਲਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੌਦਾ 150 ਮਿਲੀਅਨ ਡਾਲਰ ਤੋਂ ਲੈ ਕੇ 160 ਮਿਲੀਅਨ ਡਾਲਰ ਵਿਚਾਲੇ ਹੋਵੇਗਾ।

ਕੋਰਪੋਟੋਨਿਕਸ ਨੇ ਕੀਤਾ ਸੀ ਓਪੋ ਨਾਲ ਐਗਰੀਮੈਂਟ
ਕੋਰਫੋਟੋਨਿਕਸ ਸਮਾਰਟਫੋਨ ਇੰਡਸਟਰੀ ਲਈ ਨਵੀਂ ਨਹੀਂ ਹੈ। ਇਸ ਕੰਪਨੀ ਨੇ ਓਪੋ ਨਾਲ ਪੈਰਿਸਕੋਪ ਕੈਮਰਾ ਸਾਲਿਊਸ਼ਨ ਨੂੰ ਲੈ ਕੇ ਪਹਿਲੇ ਕੰਮ ਕੀਤਾ ਸੀ। ਇਹ ਕੈਮਰਾ ਸੈਟਅਪ ਮੋਬਾਇਲ ਵਰਲਡ ਕਾਂਗਰਸ (MWC 2017) 'ਚ ਦਿਖਾਇਆ ਗਿਆ ਸੀ ਜਿਸ 'ਚ 5x lossless ਜ਼ੂਮ ਨਾਲ ਇਕ ਪ੍ਰਿਜ਼ਮ ਸੀ। ਇਜਰਾਇਲੀ ਕੰਪਨੀ ਨੇ ਓਪੋ ਨਾਲ ਪਿਛਲੇ ਸਾਲ ਇਕ ਐਗਰੀਮੈਂਟ ਵੀ ਕੀਤਾ ਸੀ। ਦੱਸ ਦੱਈਏ ਕਿ ਚੀਨੀ ਬ੍ਰਾਂਡ ਓਪੋ ਨੇ 10ਐਕਸ ਜ਼ੂਮ ਸਾਲਿਊਸ਼ਨ ਤੱਕ ਇਸ ਸਾਲ ਪੁਹੰਚ ਬਣਾ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਪਿਛੇ ਇਜਰਾਇਲੀ ਕੰਪਨੀ ਦੀ ਤਕਨੀਕੀ ਸਹਾਇਤਾ ਵੀ ਹੈ।
ਟ੍ਰਿਪਲ ਕੈਮਰਾ ਸੈਟਅਪ
ਸੈਮਸੰਗ ਓਪੋ ਦੀ ਉਪਲੱਬਧੀ ਨੂੰ ਹਾਸਲ ਕਰ ਸਕਦਾ ਹੈ ਜੇਕਰ ਉਹ ਜ਼ੂਮ 'ਤੇ ਮਾਹਰਤ ਰੱਖਣ ਵਾਲੀ ਕੰਪਨੀ ਦਾ ਮਿਸ਼ਰਣ ਕਰਦਾ ਹੈ। ਇਸ ਕੰਪਨੀ ਨੇ ਕਰੀਬ 150 ਪੇਟੈਂਟ ਲਈ ਅਪਲਾਈ ਕਰ ਰੱਖਿਆ ਹੈ। ਸੈਮਸੰਗ 5ਐਕਸ ਜ਼ੂਮ ਲਈ ਪੈਰਿਸਕੋਪ ਹਾਸਲ ਕਰ ਸਕਦਾ ਹੈ। ਜਾਣਕਾਰੀ ਲਈ ਦੱਸ ਦੱਈਏ ਕਿ ਇਹ ਤਕਨੀਕੀ ਟ੍ਰਿਪਲ ਕੈਮਰਾ ਸੈਟਅਪ ਲਈ ਡਿਵੈੱਲਪ ਕੀਤੀ ਗਈ ਹੈ।
ਸੈਮਸੰਗ ਨੇ ਲਾਂਚ ਕੀਤੇ 2 ਹੋਰ ਨਵੇਂ ਸਮਾਰਟਫੋਨਸ
NEXT STORY