ਗੈਜੇਟ ਡੈਸਕ—ਲੋਕਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਸੈਮਸੰਗ ਨੇ ਭਾਰਤ 'ਚ ਆਪਣੇ ਨਵੇਂ ਸੀਰੀਜ਼ ਦੇ ਸਮਾਰਟਫੋਨ ਗਲੈਕਸੀ ਐੱਮ20 ਅਤੇ ਐੱਮ10 ਨੂੰ ਲਾਂਚ ਕਰ ਦਿੱਤਾ ਹੈ। ਲਾਂਚ ਹੋਏ ਇਸ ਨਵੇਂ ਸਮਾਰਟਫੋਨ ਦੀ ਪ੍ਰਮੁੱਖ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਡਿਊਲ ਰੀਅਰ ਕੈਮਰਾ ਅਤੇ ਵਾਟਰਡਰਾਪ ਨੌਚ ਡਿਸਪਲੇਅ ਹੈ। ਉੱਥੇ ਐੱਮ20 'ਚ ਦਿੱਤੀ ਗਈ 5000 ਐੱਮ.ਏ.ਐੱਚ. ਦੀ ਬੈਟਰੀ ਇਸ ਨੂੰ ਕਾਫੀ ਖਾਸ ਬਣਾ ਰਹੀ ਹੈ। ਇਸ ਤੋਂ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਟਰਫੋਨ ਆਪਣੀ ਕਿਫਾਇਤੀ ਕੀਮਤਾਂ ਦੇ ਚੱਲਦੇ ਵੀ ਲੋਕਾਂ ਨੂੰ ਆਪਣੇ ਵੱਲੇ ਆਕਰਸ਼ਤ ਕਰਨ 'ਚ ਕਾਮਯਾਬ ਹੋਣਗੇ। ਇਹ ਫੋਨਸ ਐਮਾਜ਼ੋਨ ਇੰਡੀਆ ਅਤੇ ਸੈਮਸੰਗ ਦੇ ਆਨਲਾਈਨ ਸਟੋਰ 'ਤੇ 5 ਫਰਵਰੀ 2019 ਤੋਂ ਮਿਲਣੇ ਸ਼ੁਰੂ ਹੋਣਗੇ। ਜਿਓ 4ਜੀ ਉਪਭੋਗਾਤਾਵਾਂ ਨੂੰ ਗਲੈਕਸੀ ਐੱਮ10 ਜਾਂ ਐੱਮ20 ਦੀ ਖਰੀਦ 'ਤੇ 198 ਰੁਪਏ ਅਤੇ 299 ਰੁਪਏ ਦੇ ਪਲਾਨਸ ਨਾਲ ਡਬਲ ਬੈਨਿਫਿਟ ਮਿਲੇਗਾ।

ਕੀਮਤ
ਸੈਮਸੰਗ ਗਲੈਕਸੀ ਐੱਮ10 ਦੀ ਕੀਮਤ ਦੀ ਗੱਲ ਕਰੀਏ ਤਾਂ 2ਜੀ.ਬੀ.ਰੈਮ+16ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 7,990 ਰੁਪਏ ਅਤੇ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 8,990 ਰੁਪਏ ਹੈ। ਉੱਥੇ ਸੈਮਸੰਗ ਗਲੈਕਸੀ ਐੱਮ20 ਦੇ 3ਜੀ.ਬੀ.ਰੈਮ+32ਜੀ.ਬੀ. ਵੇਰੀਐਂਟ ਦੀ ਕੀਮਤ 10,990 ਰੁਪਏ ਅਤੇ 4ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 12,990 ਰੁਪਏ ਹੈ।

Galaxy M10
ਇਸ ਨਵੇਂ ਸਮਾਟਰਫੋਨ 'ਚ 6.2 ਇੰਚ ਦੀ ਐੱਚ.ਡੀ.+ਇਨਫਿਨਿਟੀ ਵੀ ਡਿਸਪਲੇਅ ਅਤੇ ਆਕਟਾਕੋਰ ਐਕਸਿਨਾਜ 7870 ਪ੍ਰੋਸੈਸਰ ਮਿਲੇਗਾ। ਇਸ ਫੋਨ 'ਚ 3400 ਐੱਮ.ਏ.ਐੱਚ. ਦੀ ਬੈਟਰੀ ਅਤੇ ਕੁਨੈਕਟੀਵਿਟੀ ਲਈ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਮਿਲੇਗਾ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਡਿਊਲ ਰੀਅਰ ਕੈਮਰਾ ਹੈ ਜਿਸ 'ਚ ਇਕ ਕੈਮਰਾ 13 ਮੈਗਾਪਿਕਸਲ ਦਾ ਅਤੇ ਦੂਜਾ 5 ਮੈਗਾਪਿਕਸਲ ਦਾ ਵਾਇੰਡ ਐਂਗਲ ਹੈ। ਉੱਥ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।

Galaxy M20
ਨਵੇਂ ਸੈਮਸੰਗ ਗਲੈਕਸੀ ਐੱਮ20 'ਚ 6.3 ਇੰਚ ਦੀ ਫੁੱਲ ਐੱਚ.ਡੀ.+ਇਨਫਿਨਿਟੀ ਡਿਸਪਲੇਅ ਅਤੇ ਆਕਟਾਕੋਰ ਐਕਸਿਨਾਜ 904 ਪ੍ਰੋਸੈਸਰ ਮਿਲੇਗਾ। ਇਸ ਫੋਨ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਦੇ ਨਾਲ 15 ਵਾਟ ਦਾ ਫਾਸਟ ਚਾਰਜਰ ਵੀ ਮਿਲੇਗਾ। ਇਸ ਫੋਨ 'ਚ ਵੀ ਡਿਊਲ ਰੀਅਰ ਕੈਮਰਾ ਹੈ ਜਿਸ 'ਚ ਇਕ ਕੈਮਰਾ 13 ਮੈਗਾਪਿਕਸਲ ਦਾ ਅਤੇ ਦੂਜਾ 5 ਮੈਗਾਪਿਕਸਲ ਦਾ ਵਾਇੰਡ ਐਂਗਲ ਹੈ।

ਉੱਥੇ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਫੋਨ 'ਚ ਕੁਨੈਕਟੀਵਿਟੀ ਲਈ 4ਜੀ ਵੀ.ਓ.ਐਲ.ਟੀ.ਈ., ਵਾਈ-ਫਾਈ, ਬਲੂਟੁੱਥ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈਕ ਮਿਲੇਗਾ। ਇਸ ਫੋਨ 'ਚ ਤੁਹਾਨੂੰ ਫਿਗਰਪ੍ਰਿੰਟ ਸੈਂਸਰ ਨਾਲ ਫੇਸ ਅਨਲਾਕ ਫੀਚਰ ਵੀ ਮਿਲੇਗਾ।

ਫਰਵਰੀ ਤੋਂ ਹਵਾਈ ਯਾਤਰੀ ਉਡਾਣ 'ਚ ਕਰ ਸਕਣਗੇ ਫੋਨ, ਇੰਟਰਨੈੱਟ ਦੀ ਵਰਤੋਂ
NEXT STORY