ਗੈਜੇਟ ਡੈਸਕ- ਸੈਮਸੰਗ ਨੇ ਭਾਰਤ 'ਚ ਫੈਸਟਿਵ ਸੇਲ ਦਾ ਐਲਾਨ ਕਰ ਦਿੱਤਾ ਹੈ। ਸੈਮਸੰਗ ਇੰਡੀਆ ਦੀ ਇਸ ਸੇਲ ਦੌਰਾਨ ਟੀਵੀ ਨੂੰ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਮਿਲੇਗਾ। ਇਸ ਸੇਲ ਦੌਰਾਨ ਇਕ ਵੱਡੇ ਲਾਈਨਅਪ ਨੂੰ ਸ਼ਾਮਲ ਕੀਤਾ ਹੈ, ਜਿਸ ਵਿਚ AI Smart TVs ਦਾ ਨਾਂ ਸ਼ਾਮਲ ਹੈ।
ਸੈਮਸੰਗ ਇੰਡੀਆ ਦੀ ਇਹ ਸੇਲ 31 ਮਾਰਚ ਤਕ ਜਾਰੀ ਰਹੇਗੀ। ਇਸ ਸੇਲ ਦੌਰਾਨ ਕਈ ਵਿਸ਼ੇਸ਼ ਐਕਸਕਲੂਜ਼ਿਵ ਡੀਲਸ ਮਿਲਣਗੀਆਂ। ਇਹ ਡੀਲ ਸੈਮਸੰਗ ਪੋਰਟਲ ਅਤੇ ਭਾਰਤ ਦੇ ਹੋਰ ਰਿਟੇਲ ਸਟੋਰਾਂ 'ਤੇ ਉਪਲੱਬਧ ਹੋਵੇਗੀ। ਇਸ ਦੌਰਾਨ ਤੁਸੀਂ 30 ਮਹੀਨਿਆਂ ਤਕ ਦੀ EMI ਦਾ ਵੀ ਫਾਇਦਾ ਚੁੱਕ ਸਕੋਗੇ।
ਮਿਲੇਗਾ 45 ਫੀਸਦੀ ਤਕ ਦਾ ਡਿਸਕਾਊਂਟ
ਸੈਮਸੰਗ ਨੇ ਦੱਸਿਆ ਕਿ ਇਸ ਸੇਲ ਦੌਰਾਨ ਪ੍ਰੀਮੀਅਮ ਰੇਂਜ ਦੇ ਟੀਵੀ ਸ਼ਾਮਲ ਹਨ, ਜਿਸ ਵਿਚ Neo QLED, OLED ਅਤੇ Crystal 4K UHD TVs ਨਾਂ ਸ਼ਾਮਲ ਹਨ। ਇਥੇ ਤੁਹਾਨੂੰ 20 ਫੀਸਦੀ ਤਕ ਦਾ ਕੈਸ਼ਬੈਕ ਮਿਲੇਗਾ। ਇੰਨਾ ਹੀ ਨਹੀਂ ਸਾਊਂਡਬਾਰ 'ਤੇ 45 ਫੀਸਦੀ ਤਕ ਦੇ ਡਿਸਕਾਊਂਟ ਦਾ ਫਾਇਦਾ ਮਿਲੇਗਾ।
ਫ੍ਰੀ ਟੀਵੀ ਅਤੇ ਸਾਊਂਡਬਾਰ ਜਿੱਤਣ ਦਾ ਮੌਕਾ
ਸੈਮਸੰਗ ਦੀ ਇਸ ਸੇਲ ਦੌਰਾਨ ਕਿਸੇ ਵੀ ਸੈਮਸੰਗ ਟੀਵੀ ਨੂੰ ਖਰੀਦਣ 'ਤੇ ਫ੍ਰੀ ਗਿਫਟ ਪਾਉਣ ਦਾ ਵੀ ਮੌਕਾ ਮਿਲੇਗਾ। ਇਸ ਵਿਚ 2 ਲੱਖ ਦੀ ਕੀਮਤ ਵਾਲਾ ਪ੍ਰੀਮੀਅਮ ਟੀਵੀ ਜਾਂ 90 ਹਜ਼ਾਰ ਰੁਪਏ ਦੀ ਕੀਮਤ ਵਾਲਾ ਸਾਊਂਡਬਾਰ ਫ੍ਰੀ 'ਚ ਘਰ ਲਿਆ ਸਕਦੇ ਹੋ।
55 ਇੰਚ ਜਾਂ ਉਸ ਤੋਂ ਵੱਡਾ ਟੀਵੀ ਖਰੀਦਣਾ ਪਵੇਗਾ
ਸੈਮਸੰਗ ਦੀ ਇਸ ਸੇਲ ਦਾ ਫਾਇਜਾ ਚੁੱਕਣ ਲਈ ਗਾਹਕਾਂ ਨੂੰ ਘੱਟੋ-ਘੱਟ 55-ਇੰਚ ਦੇ ਸਾਈਜ਼ ਵਾਲਾ ਟੀਵੀ ਖਰੀਦਣਾ ਪਵੇਗਾ। ਇਸ ਵਿਚ Neo QLED 8K, Neo QLED 4K, OLED TV ਅਤੇ Crystal 4K UHD TV ਦੇ ਨਾਂ ਸ਼ਾਮਲ ਹਨ।
ਗੇਮਿੰਗ ਲਈ ਵੀ ਖਾਸ ਟੀਵੀ ਮੌਜੂਦ
ਸੈਮਸੰਗ ਕੋਲ ਗੇਮਿੰਗ ਤੋਂ ਲੈ ਕੇ ਸਿਨੇਮੈਟਿਕ ਅਨੁਭਵ ਲਈ ਵੱਖ-ਵੱਖ ਟੀਵੀ ਮੌਜੂਦ ਹਨ। ਇਨ੍ਹਾਂ ਦੀ ਕੀਮਤ ਵੀ ਵੱਖ-ਵੱਖ ਹੈ। ਜੇਕਰ ਸਮੂਦ ਗੇਮਿੰਗ ਅਨੁਭਵ ਲਈ ਨਵਾਂ ਟੀਵੀ ਖਰੀਦਣਾ ਚਾਹੁੰਦੇ ਹੋ ਤਾਂ Neo QLED 8K ਟੀਵੀ ਨੂੰ ਖਰੀਦਣਾ ਹੋਵੇਗਾ। ਇਸ ਵਿਚ NQ8 AI Gen 2 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ।
ਹੁਣ ਸਕੈਮਰਾਂ ਦੀ ਖੈਰ ਨਹੀਂ! WhatsApp 'ਚ Video Call ਲਈ ਆ ਰਿਹਾ ਨਵਾਂ ਸਮਾਰਟ ਫੀਚਰ
NEXT STORY