ਗੈਜੇਟ ਡੈਸਕ– ਸਾਊਥ ਕੋਰੀਆ ਦੀ ਟੈੱਕ ਕੰਪਨੀ ਸੈਮਸੰਗ ਨੇ ਭਾਰਤ ’ਚ Samsung Galaxy A03 Core ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 7,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਸ਼ੁਰੂਆਤੀ ਮਾਡਲ ’ਚ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਦਿੱਤੀ ਗਈ ਹੈ। Galaxy A03 Core ਨੂੰ ਕਾਲੇ ਅਤੇ ਨੀਲੇ ਰੰਗ ’ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਕੰਪਨੀ ਦੇ ਅਧਿਕਾਰਤ ਆਨਲਾਈਨ ਸਟੋਰ ਅਤੇ ਦੂਜੇ ਈ-ਕਾਮਰ ਪਲੇਟਫਾਰਮ ਤੋਂ ਖਰੀਦਿਆ ਜਾ ਸਕਦਾ ਹੈ।
Samsung Galaxy A03 Core ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ Unisoc SC9836A ਚਿੱਪਸੈੱਟ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। ਮੈਮਰੀ ਕਾਰਡ ਦੀ ਮਦਦ ਨਾਲ ਫੋਨ ਦੀ ਸਟੋਰੇਜ ਨੂੰ 1 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਫੋਨ ’ਚ 8 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ 4x ਡਿਜੀਟਲ ਜ਼ੂਮ ਸਪੋਰਟ ਹੈ। ਸੈਲਫੀ ਲਈ ਇਸ ਸਮਾਰਟਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ ’ਚ ਹੈੱਡਫੋਨ ਜੈੱਕ, ਬਲੂਟੁੱਥ ਅਤੇ ਵਾਈ-ਫਾਈ ਵਰਗੇ ਸਟੈਂਡਰਡ ਕੁਨੈਕਟੀਵਿਟੀ ਫੀਚਰਜ਼ ਦਿੱਤੇ ਗਏ ਹਨ। ਇਹ ਫੋਨ 4ਜੀ ਸਪੋਰਟ ਕਰਦਾ ਹੈ।
ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਬੇਸਿਕ ਚਾਰਜਰ ਦਿੱਤਾ ਜਾਵੇਗਾ। ਫੋਨ ’ਚ Infinity V ਡਿਸਪਲੇਅ ਪੈਨਲ ਦਾ ਇਸਤੇਮਾਲ ਕੀਤਾ ਗਿਆ ਹੈ। ਡਿਜ਼ਾਇਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਰੀਅਰ ਪੈਨਲ ’ਤੇ ਆਪਣਾ ਫਲੈਗਸ਼ਿਪ ਇੰਸਪਾਇਰਡ ਡਿਜ਼ਾਇਨ ਦੇਣ ਦੀ ਕੋਸ਼ਿਸ਼ ਕੀਤੀ ਹੈ।
ਗੂਗਲ ਅੱਜ ਮਨਾ ਰਿਹੈ 'ਪਿੱਜ਼ਾ ਡੇ' , ਯੂਜ਼ਰਸ ਲਈ ਕੰਪਨੀ ਲੈ ਕੇ ਆਈ ਨਵੀਂ ਮਜ਼ੇਦਾਰ ਗੇਮ
NEXT STORY