ਗੈਜੇਟ ਡੈਸਕ- ਸੈਮਸੰਗ ਨੇ ਆਪਣੇ ਨਵੇਂ 5ਜੀ ਸਮਾਰਟਫੋਨ Samsung Galaxy A16 5G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਸੈਮਸੰਗ ਦਾ ਇਹ ਨਵਾਂ ਫੋਨ ਕੁਝ ਦਿਨ ਪਹਿਲਾਂ ਹੀ ਫਰਾਂਸ 'ਚ ਲਾਂਚ ਹੋਇਆ ਸੀ। Samsung Galaxy A16 5G ਨੂੰ ਲੈ ਕੇ ਕੰਪਨੀ ਨੇ ਵੱਡਾ ਦਾਅਵਾ ਕੀਤਾ ਹੈ। ਸੈਮਸੰਗ ਨੇ ਕਿਹਾ ਹੈ ਕਿ ਇਸ ਫੋਨ ਨੂੰ 6 ਸਾਲਾਂ ਤਕ ਅਪਡੇਟ ਮਿਲੇਗੀ। ਆਮਤੌਰ 'ਤੇ 3 ਜਾਂ 5 ਸਾਲਾਂ ਤਕ ਹੀ ਸਮਾਰਟਫੋਨ ਨੂੰ ਸਾਫਟਵੇਅਰ ਅਪਡੇਟ ਮਿਲਦੀ ਹੈ ਪਰ ਪਿਛਲੇ ਸਾਲ ਤੋਂ ਇਸ ਵਿਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਗੂਗਲ ਨੇ ਵੀ ਆਪਣੇ ਪਿਕਸਲ ਫੋਨ ਲਈ 7 ਸਾਲਾਂ ਤਕ ਅਪਡੇਟ ਦੇਣ ਦਾ ਵਾਅਦਾ ਕੀਤਾ ਹੈ।
Samsung Galaxy A16 5G ਦੀ ਕੀਮਤ
Samsung Galaxy A16 5G ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 20,999 ਰੁਪਏ ਹੈ। ਫੋਨ ਨੂੰ ਬਲੈਕ, ਗੋਲਡ ਅਤੇ ਲਾਈਟ ਗਰੀਨ ਰੰਗ 'ਚ ਪੇਸ਼ ਕੀਤਾ ਹੈ। ਫੋਨ ਦੇ ਨਾਲ ਬੈਂਕ ਆਫਰ ਤਹਿਤ ਛੋਟ ਵੀ ਮਿਲੇਗੀ।
Samsung Galaxy A16 5G ਦੇ ਫੀਚਰਜ਼
ਫੋਨ 6.7 ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਨਾਲ ਆਉਂਦਾ ਹੈ ਜਿਸ ਦਾ ਰਿਫ੍ਰੈਸ਼ ਰੇਟ 90Hz ਹੈ। ਫੋਨ 'ਚ ਮੀਡੀਆਟੈੱਕ Dimensity 6300 ਪ੍ਰੋਸੈਸਰ ਹੈ ਅਤੇ 8 ਜੀ.ਬੀ. ਤਕ ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ ਦੇ ਨਾਲ 6 ਸਾਲਾਂ ਤਕ ਸਾਫਟਵੇਅਰ ਅਪਡੇਟ ਮਿਲੇਗੀ।
ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ 5 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਫਰੰਟ 'ਚ ਸੈਲਫੀ ਲਈ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਫੋਨ ਸਿਰਫ 7.9mm ਪਤਲਾ ਹੈ ਅਤੇ ਇਸ ਨੂੰ IP54 ਦੀ ਰੇਟਿੰਗ ਮਿਲੀ ਹੈ। ਇਸ ਦੇ ਨਾਲ Knox ਸਕਿਓਰਿਟੀ ਅਤੇ ਟੈਪ ਟੂ ਪੇਅ NFC ਵੀ ਮਿਲਦਾ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸ ਦੇ ਨਾਲ 25 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ। ਬੈਟਰੀ ਨੂੰ ਲੈ ਕੇ 2.5 ਦਿਨਾਂ ਦੇ ਪਲੇਅਬੈਕ ਦਾ ਦਾਅਵਾ ਕੀਤਾ ਗਿਆ ਹੈ।
ਸਰਕਾਰ ਦੀ ਸਖ਼ਤੀ : ਸਾਲ 2026 ਤੋਂ ਬਾਅਦ NCR 'ਚ ਇਨ੍ਹਾਂ ਵਾਹਨਾਂ 'ਤੇ ਲੱਗ ਜਾਵੇਗੀ ਪਾਬੰਦੀ
NEXT STORY