ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਸੈਮਸੰਗ ਨੇ ਸੈਮਸੰਗ ਗਲੈਕਸੀ ਬੁੱਕ ਐੱਸ ਲੈਪਟਾਪ ਲਾਂਚ ਕਰ ਦਿੱਤਾ ਹੈ। ਇਹ ਇਕ ਅਲਟਰਾ ਥਿਨ, ਲਾਈਟਵੇਟ, ਆਲਵੇਜ ਆਨ ਕੁਨੈਕਟਿਡ ਲੈਪਟਾਪ ਹੈ। ਇਹ ਇਹ ਲੈਪਟਾਪ ਕੁਆਲਕਾਮ ਸਨੈਪਡ੍ਰੈਗਨ 8cx ਪ੍ਰੋਸੈਸਰ ਨਾਲ ਲੈਸ ਹੈ। ਲੈਪਟਾਪ ’ਚ ਪ੍ਰੀਮੀਅਮ ਮਟੈਲਿਕ ਬਾਡੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਲੈਪਟਾਪ 23 ਘੰਟੇ ਦਾ ਬੈਟਰੀ ਬੈਕਅਪ ਦਿੰਦਾ ਹੈ। ਲੈਪਟਾਪ ਗਲੈਕਸੀ ਬੁੱਕ 2 ’ਤੇ ਆਧਾਰਿਤ ਹੈ। ਕੰਪਨੀ ਦਾ ਦਾਅਵਾ ਹੈ ਕਿ ਲੈਪਟਾਪ 40 ਫੀਸਦੀ ਬਿਹਤਰ ਪਰਫਾਰਮੈਂਸ ਅਤੇ 80 ਫੀਸਦੀ ਬਿਹਤਰ ਗ੍ਰਾਫਿਕਸ ਦਿੰਦਾ ਹੈ।

ਕੀਮਤ ਤੇ ਉਪਲੱਬਧਤਾ
ਲੈਪਟਾਪ ਦੀ ਸ਼ੁਰੂਆਤੀ ਕੀਮਤ 999 ਡਾਲਰ (ਕਰੀਬ 71,000 ਰੁਪਏ) ਹੈ। ਅਜੇ ਇਹ ਲੈਪਟਾਪ ਸਿਲੈਕਟਿਡ ਬਾਜ਼ਾਰਾਂ ’ਚ ਉਪਲੱਬਧ ਹੋਵੇਗਾ। ਭਾਰਤ ’ਚ ਇਸ ਲੈਪਟਾਪ ਦੀ ਲਾਂਚਿੰਗ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਕਲਰ ਆਪਸ਼ੰਸ ਦੀ ਗੱਲ ਕਰੀਏ ਤਾਂ ਇਹ ਲੈਪਟਾਪ ਅਰਥੀ ਗੋਲਡ ਅਤੇ ਮਰਕਰੀ ਗ੍ਰੇਅ ਸ਼ੇਡ ’ਚ ਉਪਲੱਬਧ ਹੈ।

ਫੀਚਰਜ਼
ਸੈਮਸੰਗ ਗਲੈਕਸੀ ਬੁੱਕ ਐੱਸ ’ਚ 13.3 ਇੰਚ ਦੀ ਫੁਲ-ਐੱਚ.ਡੀ. ਡਿਸਪਲੇਅ ਹੈ। ਲੈਪਟਾਪ ’ਚ 10 ਪੁਆਇੰਟ ਮਲਟੀਟੱਚ ਸਪੋਰਟ ਅਤੇ 16;9 ਆਸਪੈਕਟ ਰੇਸ਼ੀਓ ਹੈ। ਲੈਪਟਾਪ ’ਚ 7nm ਸਨੈਪਡ੍ਰੈਗਨ 8cx ਪ੍ਰੋਸੈਸਰ ਦਿੱਤਾ ਗਿਆ ਹੈ। ਡਿਵਾਈਸ ’ਚ 8 ਜੀ.ਬੀ. ਰੈਮ ਅਤੇ 512 ਜੀ.ਬੀ. ਇੰਟਰਨਲ ਸਟੋਰੇਜ ਹੈ।
ਗਲੈਕਸੀ ਬੁੱਕ ਐੱਸ ’ਚ 42W ਬੈਟਰੀ ਦਿੱਤੀ ਗਈ ਹੈ ਜੋ 23 ਘੰਟੇ ਦੇ ਬੈਟਰੀ ਬੈਕਅਪ ਨਾਲ ਆਉਂਦੀ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਲੈਪਟਾਪ ’ਚ ਇਕ ਨੈਨੋ ਸਿਮ ਕਾਰਡ LTE Cat.18 ਬੈਂਡਵਿਡਥ, Wi-Fi 802.11 a/ b/ g/ n/ ac ਅਤੇ ਬਲੂਟੁੱਥ 5.0 ਮੌਜੂਦ ਹੈ।
ਲੈਪਟਾਪ ’ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਯੂਜ਼ਰ ਦੇ ਟੱਚ ਕਰਦੇ ਹੀ ਡਿਵਾਈਸ ਆਨ ਹੋ ਜਾਂਦੀ ਹੈ। ਆਡੀਓ ਦੀ ਗੱਲ ਕਰੀਏ ਤਾਂ ਲੈਪਟਾਪ ’ਚ AKG ਟਿਊਨਡ ਸਪੀਕਰ ਅਤੇ ਡਾਲਬੀ ਐਟਮਾਸ ਸਪੋਰਟ ਦਿੱਤਾ ਗਿਆ ਹੈ। ਇਹ ਇਕ ਈਜ਼ੀ ਟੂ-ਕੈਰੀ ਲੈਪਟਾਪ ਹੈ ਜਿਸ ਦਾ ਭਾਰ 0.96 ਕਿਲੋਗ੍ਰਾਮ ਹੈ।
ਵਟਸਐਪ ਕਰ ਸਕਦੈ ਮੈਸੇਜ ਦਾ ਓਰਿਜਿਨ ਟ੍ਰੇਸ
NEXT STORY