ਗੈਜੇਟ ਡੈਸਕ– ਵਟਸਐਪ ’ਤੇ ਕੀਤੀ ਜਾਣ ਵਾਲੀ ਪੋਸਟ ਦੇ ਓਰਿਜਿਨ (ਪੋਸਟ ਨੂੰ ਪਹਿਲਾਂ ਕਿਸ ਨੇ ਸਭ ਤੋਂ ਪਹਿਲਾਂ ਪਾਇਆ) ਦਾ ਪਤਾ ਲਗਾਇਆ ਜਾ ਸਕਦਾ ਹੈ। ਇਹ ਗੱਲ ਮਦਰਾਸ ਹਾਈ ਕੋਰਟ ਨੂੰ ਦਾਖਲ ਕੀਤੀ ਗਈ ਰਿਪੋਰਟ ’ਚ ਕਹੀ ਗਈ ਹੈ। ਰਿਪੋਰਟ ਮੁਤਾਬਕ, ਵਟਸਐਪ ਆਪਣੇ ਐਨਕ੍ਰਿਪਟਿਡ ਪਲੇਟਫਾਰਮ ’ਤੇ ਪਹਿਲੇ ਸੈਂਡਰ ਦੀ ਇਨਫਾਰਮੇਸ਼ਨ ਦੇ ਨਾਲ ਕੰਟੈਂਟ ਨੂੰ ਇੰਬੈਡ ਕਰਕੇ ਮੈਸੇਜ ਨਦੇ ਓਰਿਜਿਨ ਦਾ ਪਤਾ ਲਗਾ ਸਕਦਾ ਹੈ।
ਪ੍ਰੋਫੈਸਰ ਕਾਮਕੋਟਿ ਨੇ ਦਿੱਤੇ ਦੋ ਸੁਝਾਅ
31 ਜੁਲਾਈ ਨੂੰ ਹਾਈ ਕੋਰਟ ਨੂੰ ਆਪਣੀ ਰਿਪੋਰਟ ਸਬਮਿਟ ਕਰਨ ਵਾਲੇ ਆਈ.ਆਈ.ਟੀ-ਮਦਰਾਸ ਦੇ ਪ੍ਰੋਫੈਸਰ ਵੀ ਕਾਮਕੋਟਿ ਨੇ ਦੋ ਆਪਸ਼ਨ ਦੇ ਸੁਝਾਅ ਦਿੱਤੇ ਹਨ, ਜਿਸ ਦਾ ਇਸਤੇਮਾਲ ਅਮਰੀਕੀ ਮੈਸੇਜਿੰਗ ਪਲੇਟਫਾਰਮ ਵਟਸਐਪ ਕਰ ਸਕਦਾ ਹੈ। ਪਹਿਲੇ ਆਪਸ਼ਨ ਤਹਿਤ ਵਟਸਐਪ ਇਕ ਓਪਨ ਅਤੇ ਵਿਜ਼ੀਬਲ ਫਾਰਮੇਟ ’ਚ ਇਨਫਾਰਮੇਸ਼ਨ ਨੂੰ ਇੰਬੈਡ ਕਰ ਸਕਦਾ ਹੈ। ਦੂਜੇ ਆਪਸ਼ਨ ’ਚ ਇਸ ਨੂੰ ਐਨਕ੍ਰਿਪਟਿਡ ਕਰਕੇ ਕੀਤਾ ਜਾ ਸਕਦਾ ਹੈ। ਕਾਮਕੋਟਿ, ਪ੍ਰਧਾਨ ਮੰਤਰੀ ਦਫਤਰ ’ਚ ਨੈਸ਼ਨਲ ਸਕਿਓਰਿਟੀ ਐਡਵਾਈਜ਼ਰੀ ਬੋਰਡ ਦੇ ਮੈਂਬਰ ਵੀ ਹਨ। ਉਨ੍ਹਾਂ ਲਿਖਿਆ ਹੈ ਕਿ ਅਸੀਂ ਮਦਰਾਸ ਹਾਈ ਕੋਰਟ ਨੂੰ ਇਸ ਲਈ ਦੋ ਸੁਝਾਅ ਉਪਲੱਬਧ ਕਰਵਾਏ ਹਨ। ਹਾਲਾਂਕਿ, ਵਟਸਐਪ ਕੋਲ ਓਰਿਜਨਲ ਇਨਫਾਰਮੇਸ਼ਨ ਹਾਸਲ ਕਰਨ ਲਈ ਦੂਜੇ ਤਰੀਕੇ ਵੀ ਹੋ ਸਕਦੇ ਹਨ।
ਹਰ ਵਿਅਕਤੀ ਨੂੰ ਪਤਾ ਲੱਗੇਗਾ ਕਿਸ ਨੇ ਭੇਜਿਆ ਪਹਿਲਾ ਮੈਸੇਜ
ਹਾਈ ਕੋਰਟ ਨੇ 24 ਜੁਲਾਈ ਨੂੰ ਪ੍ਰੋਫੈਸਰ ਕਾਮਕੋਟਿ ਨੂੰ ਵਟਸਐਪ ਮੈਸੇਜ ਦੇ ਓਰਿਜਿਨ ਦਾ ਪਤਾ ਲਗਾਉਣ ਨਾਲ ਜੁੜੀਆਂ ਤਕਨੀਕੀ ਸੰਭਾਵਨਾਵਾਂ ’ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਸੀ। ਇਕਨੋਮਿਕ ਟਾਈਮਸ ਨੇ ਸਬਮਿਟ ਕੀਤੀ ਗਈਕਾਪੀ ਰੀਵਿਊ ਕੀਤੀ ਹੈ। ਪਹਿਲੇ ਆਪਸ਼ਨ ’ਚ ਸ਼ੁਰੂਆਤ ਵਾਲੀ ਇਨਫਾਰਮੇਸ਼ਨ ਨੂੰ ਹਰ ਐਨਕ੍ਰਿਪਟਿਡ ਮੈਸੇਜ ਦੇ ਨਾਲ ਸ਼ਾਮਲ ਕੀਤਾ ਹੈ। ਇਸ ਦਾ ਮਤਲਬ ਹੈ ਕਿ ਵਟਸਐਪ ਮੈਸੇਜ ਪਾਉਣ ਵਾਲਾ ਹਰ ਵਿਅਕਤੀ ਜਾਣ ਸਕੇਗਾ ਕਿ ਆਖਰ ਕਿਸ ਵਿਅਕਤੀ ਨੇ ਓਰਿਜਨਲ ਮੈਸੇਜ ਭੇਜਿਆ। ਉਥੇ ਹੀ ਦੂਜੇ ਆਪਸ਼ਨ ’ਚ ਵੀ ਸ਼ੁਰੂਆਤ ਵਾਲੇ ਮੈਸੇਜ ਨੂੰ ਹਰ ਐਨਕ੍ਰਿਪਟਿਡ ਮੈਸੇਜ ਦੇ ਨਾਲ ਸ਼ਾਮਲ ਕੀਤਾ ਗਿਆ ਹੈ ਪਰ ਮੈਸੇਜ ਪਾਉਣ ਵਾਲੇ ਵਿਅਕਤੀ ਇਸ ਨੂੰ ਦੇਖ ਨਹੀਂ ਪਾਉਣਗੇ ਕਿਉਂਕਿ ਇਨਫਾਰਮੇਸ਼ਨ ਐਨਕ੍ਰਿਪਟਿਡ ਰਹੇਗੀ। ਹਾਲਾਂਕਿ, ਲੋੜ ਪੈਣ ’ਤੇ ਵਟਸਐਪ ਇਸ ਲਾਅ ਇਨਫਾਰਮੇਸ਼ਨ ਏਜੰਸੀਆਂ ਦੇ ਨਾਲ ਸਾਂਝਾ ਕਰ ਸਕੇਗਾ।
WhatsApp ’ਚ ਜਲਦ ਆ ਸਕਦੈ ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ
NEXT STORY