ਗੈਜੇਟ ਡੈਸਕ– ਸਾਊਥੋ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਦੇ ਮਿਡਰੇਂਜ ਸਮਾਰਟਫੋਨ Galaxy C7 Pro ਨੂੰ ਲੈ ਕੇ ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਇਸ ਡਿਵਾਈਸ ਨੂੰ ਲੇਟੈਸਟ ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਸ ਅਪਡੇਟ ’ਚ ਕਪੰਨੀ ਨੇ ਡਿਵਾਈਸ ਲਈ ਐਂਡਰਾਇਡ 8.0 ਓਰੀਓ ਦੇ ਨਾਲ ਹੀ ਨਵੰਬਰ 2018 ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਜਾਰੀ ਕੀਤਾ ਹੈ।
Sammobile ’ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਓ.ਟੀ.ਏ. ਅਪਡੇਟ ਨੂੰ ਜਲਦੀ ਹੀ ਭਾਰਤ ’ਚ ਵੀ ਸੈਮਸੰਗ ਗਲੈਕਸੀ ਸੀ ਪ੍ਰੋ ਯੂਜ਼ਰ ਲਈ ਉਪਲੱਬਧ ਕਰਵਾਇਆ ਜਾਵੇਗਾ। ਅਪਡੇਟ ਦਾ ਬਿਲਡ ਨੰਬਰ C701FDDU1CRK1 ਹੈ। ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਹੈਂਡਸੈੱਟ ਨੂੰ ਮਈ 2018 ’ਚ ਸਕਿਓਰਿਟੀ ਪੈਚ ਮਿਲਿਆ ਸੀ। ਡਿਵਾਈਸ ਨੂੰ ਪਿਛਲੇ ਸਾਲ ਅਪ੍ਰੈਲ ’ਚ ਲਾਂਚ ਕੀਤਾ ਗਿਆ ਸੀ ਜੋ ਇਕ ਆਊਟ ਆਫ ਬਾਕਸ ਐਂਡਰਾਇਡ 6.0 ਮਾਰਸ਼ਮੈਲੋ ’ਤੇ ਆਧਾਰਿਤ ਸੀ।
ਸੈਮਸੰਗ Galaxy C7 Pro ਦੇ ਫੀਚਰਸ
ਇਸ ਵਿਚ 5.7-ਇੰਚ ਦੀ ਸੁਪਰ ਐਮੋਲੇਡ ਡਿਸਪਲੇਅ ਹੈ। ਇਸ ਦੇ ਨਾਲ ਹੀ ਡਿਵਾਈਸ ’ਚ 2.2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 626 ਚਿਪਸੈੱਟ ਮੌਜੂਦ ਹੈ। ਫੋਨ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ’ਚ ਫਰੰਟ ਅਤੇ ਰੀਅਰ ’ਤੇ 16 ਮੈਗਾਪਿਕਸਲ ਦਾ ਸੈਂਸਰ ਹੈ। ਦੋਵੇਂ ਹੀ ਸੈਂਸਰ ਐੱਫ/1.9 ਅਪਰਚਰ ਵਾਲੇ ਹਨ। ਸਮਾਰਟਫੋਨ ਦੀ ਬੈਟਰੀ 3300 ਐੱਮ.ਏ.ਐੱਚ. ਦੀ ਬੈ ਅਤੇ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।
ਐਪਲ AirPods ਦੀ ਟੱਕਰ ’ਚ ਸ਼ਾਓਮੀ ਨੇ ਲਾਂਚ ਕੀਤੇ AirDots, ਜਾਣੋ ਕੀਮਤ ਤੇ ਫੀਚਰਸ
NEXT STORY