ਗੈਜੇਟ ਡੈਸਕ-ਦੱਖਣੀ ਕੋਰੀਆਈ ਕੰਪਨੀ ਦੇ ਅਗਲੇ ਫਲੈਗਸ਼ਿਪ ਫੋਲਡੇਬਲ ਸਮਾਰਟਫੋਨ Galaxy Fold 2 ਨੂੰ 120Hz ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਪੈਨਲ ਨਾਲ ਲਾਂਚ ਕੀਤਾ ਜਾ ਸਕਦਾ ਹੈ। ਹਾਲ ਹੀ 'ਚ ਇਸ ਸਮਾਰਟਫੋਨ ਨਾਲ ਜੁੜੀ ਨਵੀਂ ਲੀਕ ਸਾਹਮਣੇ ਆਈ ਹੈ। ਇਸ ਫੋਲਡੇਬਲ ਸਮਾਰਟਫੋਨ ਦੇ ਸੈਕਿੰਡ ਜਨਰੇਸ਼ਨ ਸਮਾਰਟਫੋਨ ਦੇ ਕਈ ਫੀਚਰਸ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ। ਇਸ ਨੂੰ ਪੰਚ-ਹੋਲ ਡਿਸਪਲੇਅ ਵਾਲੇ ਫੋਲਡੇਬਲ ਸਕਰੀਨ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਸੈਮਸੰਗ ਦੇ ਐਨਾਲਿਸਟ Ross Young ਨੇ ਇਸ ਸਮਾਰਟਫੋਨ ਨਾਲ ਜੁੜੀਆਂ ਕਈ ਜਾਣਕਾਰੀਆਂ ਸ਼ੇਅਰ ਕੀਤੀਆਂ ਹਨ।
Galaxy Fold 2 'ਚ 7.59 ਇੰਚ ਦੀ ਫੋਲਡੇਬਲ ਸਕਰੀਨ ਦਿੱਤੀ ਜਾ ਸਕਦੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2213x1689 ਪਿਕਸਲ ਹੈ। ਫੋਨ 'ਚ ਇਸ ਸਾਲ ਲਾਂਚ ਹੋਏ ਫਲੈਗਸ਼ਿਪ ਸਮਾਰਟਫੋਨ 120Hz ਰੇਟ ਵਾਲੀ ਡਿਸਪਲੇਅ ਪੈਨਲ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ ਦਾ ਜੋ ਡਿਜ਼ਾਈਨ ਲੀਕ ਹੋਇਆ ਹੈ ਉਸ ਮੁਤਾਬਕ ਫੋਨ ਦੇ ਸਾਈਡ ਡਿਸਪਲੇਅ ਪੈਨਲ 'ਚ ਪੰਚ-ਹੋਲ ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ। ਨਾਲ ਹੀ, ਇਸ ਸਮਾਰਟਫੋਨ 'ਚ 6.2 ਇੰਚ ਦੀ ਸੈਕੰਡਰੀ ਡਿਸਪਲੇਅ ਪੈਨਲ ਦਿੱਤੀ ਜਾ ਸਕਦੀ ਹੈ ਜੋ ਕਿ ਪਿਛਲੇ ਸਾਲ ਲਾਂਚ ਹੋਏ 4.6ਇੰਚ ਦੀ ਸਕਰੀਨ ਤੋਂ ਵੱਡੀ ਹੋਵੇਗੀ। ਇਸ ਦੇ ਸੈਕੰਡਰੀ ਡਿਸਪਲੇਅ ਪੈਨਲ 'ਚ ਵੀ ਪੰਚ-ਹੋਲ ਡਿਸਪਲੇਅ ਦਿੱਤੀ ਜਾ ਸਕਦੀ ਹੈ।
ਗਲੈਕਸੀ ਫੋਲਡ 2 ਦੇ ਕੈਮਰਾ ਫੀਚਰਸ ਦੇ ਬਾਰੇ 'ਚ ਜਾਣਕਾਰੀਆਂ ਫਿਲਹਾਲ ਸਾਹਮਣੇ ਨਹੀਂ ਆਈਆਂ ਹਨ। ਇਸ ਨੂੰ ਵੀ ਗਲੈਕਸੀ ਫੋਲਡ ਦੀ ਤਰ੍ਹਾਂ ਹੀ 6 ਕੈਮਰੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਬੈਕ 'ਚ ਕਵਾਡ ਕੈਮਰਾ, ਫਰੰਟ 'ਚ ਸਿੰਗਲ ਅਤੇ ਸੈਕੰਡਰੀ ਸਕਰੀਨ 'ਚ ਵੀ ਸਿੰਗਲ ਕੈਮਰਾ ਸੈਟ-ਅਪ ਦਿੱਤਾ ਜਾ ਸਕਦਾ ਹੈ। ਇਸ ਦੇ ਰੀਅਰ ਕੈਮਰਾ ਡਿਜ਼ਾਈਨ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ 'ਚ ਇਸ ਸਾਲ ਲਾਂਚ ਹੋਏ ਗਲੈਕਸੀ ਐੱਸ20 ਸੀਰੀਜ਼ ਦੀ ਤਰ੍ਹਾਂ ਹੀ ਰੈਕਟੈਂਗਯੁਲਰ ਕਵਾਡ ਕੈਮਰਾ ਸੈਟਅਪ ਦੇਖਣ ਨੂੰ ਮਿਲ ਸਕਦਾ ਹੈ।
ਆਨਲਾਈਨ ਸਪੋਰਟ ਹੋਇਆ HTC Desire 20 Pro ਸਮਾਰਟਫੋਨ
NEXT STORY