ਜਲੰਧਰ- ਭਾਰਤ ਸੈਮਸੰਗ ਦੇ ਸਮਾਰਟਫੋਨਸ ਖਰੀਦਣ ਵਾਲਿਆਂ ਦੀ ਅਜੇ ਹੀ ਕੋਈ ਕਮੀ ਨਹੀਂ ਹੈ ਜੇਕਰ ਤੁਸੀ ਵੀ ਕਾਫ਼ੀ ਦਿਨਾਂ ਤੋਂ ਸੈਮਸੰਗ ਦੇ ਕਿਸੇ ਸਮਾਰਟਫ਼ੋਨ ਨੂੰ ਖਰੀਦਣ ਬਾਰੇ 'ਚ ਸੋਚ ਰਹੇ ਸਨ ਤਾਂ ਤੁਹਾਡੇ ਲਈ ਇਕ ਸੁਨਹਿਰਾ ਮੌਕਾ ਹੈ। ਫਲਿੱਪਕਾਰਟ 'ਤੇ ਜਾਰੀ ਰਿਪਬਲਿਕ ਡੇ ਸੇਲ ਦੇ ਤਹਿਤ ਸੈਮਸੰਗ ਗਲੈਕਸੀ ਜੇ5 (2016 ਐਡੀਸ਼ਨ ਗੋਲਡ 16ਜੀ. ਬੀ) ਸਮਾਰਟਫ਼ੋਨ ਫ਼ੋਨ ਨੂੰ 17% ਦੇ ਡਿਸਕਾਊਂਟ ਨਾਲ ਸਿਰਫ 10,900 ਰੁਪਏ 'ਚ ਖ਼ਰੀਦਿਆ ਜਾ ਸਕਦਾ ਹੈ। ਉਂਝ ਇਸ ਦੀ ਕੀਮਤ 13,290 ਹੈ। ਇਸਦੇ ਨਾਲ ਹੀ ਸਿੱਟੀ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਨ 'ਤੇ ਇਸ ਫ਼ੋਨ 'ਤੇ 10% ਦਾ ਐਕਸਟਰਾ ਕੈਸ਼ਬੈਕ ਵੀ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਐਕਸਿਸ ਬੈਂਕ ਦਾ ਕ੍ਰੈਡਿਟ ਕਾਰਡ ਦੇ ਇਸਤੇਮਾਲ 'ਤੇ ਇਸ ਫ਼ੋਨ 'ਤੇ 5% ਦਾ ਡਿਸਕਾਊਂਟ ਪਾਇਆ ਜਾ ਸਕਦਾ ਹੈ।
ਸੈਮਸੰਗ ਗਲੈਕਸੀ J5 ਸਮਾਰਟਫ਼ੋਨ ਚ 5.2-ਇੰਚ ਦੀ HD ਡਿਸਪਲ, 2GB ਦੀ ਰੈਮ ਅਤੇ 16GB ਦੀ ਇੰਟਰਨਲ ਸਟੋਰੇਜ ਨਾਲ ਵੀ ਲੈਸ ਹੈ। ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਇਹ 3100mAh ਦੀ ਬੈਟਰੀ ਨਾਲ ਵੀ ਲੈਸ ਹੈ। ਇਸ 'ਚ ਕਵਾਲਕਾਮ MSM8916 ਪ੍ਰੋਸੈਸਰ ਵੀ ਦਿੱਤਾ ਗਿਆ ਹੈ। ਇਸ ਫ਼ੋਨ ਦੀ ਸਟੋਰੇਜ ਨੂੰ 128GB ਤੱਕ ਵਧਾਇਆ ਜਾ ਸਕਦਾ ਹੈ।
ਫੇਸਬੁੱਕ ਨਾਲ ਜੁੜੇ ਹਿਊਗੋ ਬਾਰਾ, VR ਟੀਮ ਦੀ ਕਰਨਗੇ ਅਗਵਾਹੀ
NEXT STORY