ਗੈਜੇਟ ਡੈਸਕ - ਜੇਕਰ ਤੁਸੀਂ ਵੀ ਨਵਾਂ ਪਿਕਸਲ ਫੋਨ ਖਰੀਦਣ ਦੇ ਬਾਰੇ ਸੋਚ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬੈਸਟ ਹੈ। ਗੂਗਲ ਪਿਕਸਲ 9 ਇਸ ਸਮੇਂ ਫਲਿੱਪਕਾਰਟ 'ਤੇ 12,000 ਰੁਪਏ ਤੱਕ ਦੇ ਸਸਤੇ ਆਫਰਾਂ ਦੇ ਨਾਲ ਉਪਲਬਧ ਹੈ, ਜੋ ਇਸਨੂੰ ਸਭ ਤੋਂ ਵਧੀਆ ਸਮਾਰਟਫੋਨ ਡੀਲਾਂ ’ਚੋਂ ਇਕ ਬਣਾਉਂਦਾ ਹੈ। ਭਾਵੇਂ ਤੁਸੀਂ ਕਿਸੇ ਨਵੇਂ ਡਿਵਾਈਸ 'ਤੇ ਅਪਗ੍ਰੇਡ ਕਰਨ ਬਾਰੇ ਸੋਚ ਰਹੇ ਹੋ ਜਾਂ ਪਹਿਲੀ ਵਾਰ ਪਿਕਸਲ ਫੋਨ 'ਤੇ ਸਵਿਚ ਕਰਨ ਬਾਰੇ ਸੋਚ ਰਹੇ ਹੋ, ਇਹ ਡੀਲ ਤੁਹਾਡੇ ਲਈ ਸਭ ਤੋਂ ਵਧੀਆ ਹੈ। ਹਾਲਾਂਕਿ, ਅਸੀਂ ਤੁਹਾਨੂੰ ਦੱਸ ਦੇਈਏ ਕਿ ਅਜਿਹੇ ਆਫਰ ਸਿਰਫ ਸੀਮਤ ਸਮੇਂ ਲਈ ਹਨ। ਤਾਂ ਇਸ ਡੀਲ ਬਾਰੇ ਹੁਣੇ ਜਾਣੋ।
ਕੀ ਹੈ ਡਿਸਕਾਉਂਟ ਆਫਰ?
ਗੂਗਲ ਨੇ ਭਾਰਤ ’ਚ Pixel 9 ਨੂੰ 79,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ ਪਰ ਹੁਣ ਇਹ ਡਿਵਾਈਸ Flipkart 'ਤੇ 5000 ਰੁਪਏ ਦੀ ਫਲੈਟ ਛੋਟ ਤੋਂ ਬਾਅਦ ਸਿਰਫ 74,999 ਰੁਪਏ ’ਚ ਉਪਲਬਧ ਹੈ। ਵੈੱਬਸਾਈਟ 'ਤੇ ਇਸ ਪ੍ਰੀਮੀਅਮ ਫਲੈਗਸ਼ਿਪ ਡਿਵਾਈਸ ਦੀ ਕੀਮਤ 74,999 ਰੁਪਏ ਹੋ ਗਈ ਹੈ, ਨਾਲ ਹੀ, ਤੁਸੀਂ HDFC ਬੈਂਕ ਕ੍ਰੈਡਿਟ ਕਾਰਡ EMI ਟ੍ਰਾਂਜੈਕਸ਼ਨ 'ਤੇ ਸਿੱਧੇ 7,000 ਰੁਪਏ ਦੀ ਵਾਧੂ ਛੋਟ ਪ੍ਰਾਪਤ ਕਰ ਸਕਦੇ ਹੋ। ਭਾਵ ਕਿ ਤੁਸੀਂ ਫੋਨ 'ਤੇ ਕੁੱਲ 12 ਹਜ਼ਾਰ ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ।
ਕੀ ਹਨ ਫੀਚਰਜ਼?
ਗੂਗਲ ਦੇ ਇਸ ਪ੍ਰੀਮੀਅਮ ਫੋਨ ’ਚ ਕਈ ਵਧੀਆ ਫੀਚਰਸ ਉਪਲਬਧ ਹਨ। ਇਹ ਡਿਵਾਈਸ 6.9-ਇੰਚ OLED ਡਿਸਪਲੇਅ ਦੀ ਪੇਸ਼ਕਸ਼ ਕਰ ਰਹੀ ਹੈ। ਇਹ ਡਿਸਪਲੇਅ 2700 nits ਦੀ ਪੀਕ ਬ੍ਰਾਈਟਨੈੱਸ ਅਤੇ 120Hz ਤੱਕ ਦੀ ਰਿਫਰੈਸ਼ ਰੇਟ ਦੇ ਨਾਲ ਆਉਂਦਾ ਹੈ। ਇੰਨਾ ਹੀ ਨਹੀਂ, ਇਸ ਫੋਨ ’ਚ ਤੁਹਾਨੂੰ HDR ਸਪੋਰਟ ਵੀ ਮਿਲਦਾ ਹੈ। ਡਿਸਪਲੇਅ ਪ੍ਰੋਟੈਕਸ਼ਨ ਲਈ, ਇਸ ਵਿੱਚ ਗੋਰਿਲਾ ਗਲਾਸ ਵਿਕਟਸ 2 ਦਿੱਤਾ ਗਿਆ ਹੈ।
ਬਾਕੀ ਫੀਚਰਜ਼
ਇਹ ਫੋਨ ਕੈਮਰੇ ਦੇ ਮਾਮਲੇ ’ਚ ਵੀ ਬਹੁਤ ਵਧੀਆ ਹੈ, ਜਿਸ ’ਚ ਪਿਛਲੇ ਪਾਸੇ ਇਕ ਡਿਊਲ ਕੈਮਰਾ ਸੈੱਟਅੱਪ ਹੈ। ਇਸ ਕੈਮਰਾ ਸੈੱਟਅੱਪ ’ਚ OIS ਵਾਲਾ 50MP ਪ੍ਰਾਇਮਰੀ ਕੈਮਰਾ ਅਤੇ ਇਕ 48MP ਅਲਟਰਾ-ਵਾਈਡ ਕੈਮਰਾ ਸ਼ਾਮਲ ਹੈ। ਡਿਵਾਈਸ ’ਚ ਸੈਲਫੀ ਅਤੇ ਵੀਡੀਓ ਕਾਲਾਂ ਲਈ 10.5MP ਸੈਲਫੀ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ, ਇਸ ’ਚ ਇਕ Tensor G4 ਪ੍ਰੋਸੈਸਰ ਹੈ, ਜੋ ਕਿ 12GB RAM ਅਤੇ 256GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਇਸ ਪ੍ਰੀਮੀਅਮ ਫਲੈਗਸ਼ਿਪ ਡਿਵਾਈਸ ’ਚ 45W ਫਾਸਟ ਚਾਰਜਿੰਗ ਸਪੋਰਟ ਦੇ ਨਾਲ 4700mAh ਦੀ ਬਿਹਤਰ ਬੈਟਰੀ ਵੀ ਮਿਲਦੀ ਹੈ।
ਹੋਰ ਜ਼ਿਆਦਾ Secure ਹੋਇਆ Whatsapp! ਲਾਂਚ ਕੀਤਾ ‘Not Even WhatsApp’ ਪ੍ਰਾਈਵੇਸੀ ਕੈਂਪੇਨ
NEXT STORY