ਆਟੋ ਡੈਸਕ- ਟੀਵੀਐੱਸ ਨੇ ਹਾਲ ਹੀ 'ਚ ਆਪਣੀ ਲਕਪ੍ਰਸਿੱਧ ਬਾਈਕ TVS Sport ਦਾ ਨਵਾਂ ਵੇਰੀਐਂਟ TVS Sport ES Plus ਅਪ੍ਰੈਲ 'ਚ ਲਾਂਚ ਕੀਤਾ। ਇਹ ਨਵਾਂ ਮਾਡਲ ਕਈ ਆਕਰਸ਼ਕ ਅਪਡੇਟਸ ਦੇ ਨਾਲ ਆਉਂਦਾ ਹੈ, ਜਿਸ ਵਿਚ ਨਵਾਂ ਕਲਰ ਸਕੀਮ, ਅਪਡੇਟਿਡ ਗ੍ਰਾਫਿਕਸ ਅਤੇ ਇਕ ਸੁਵਿਧਾਜਨਕ USB ਚਾਰਜਿੰਗ ਪੋਰਟ ਸ਼ਾਮਲ ਹੈ। ਇਸਨੂੰ ਕੰਪਨੀ ਦੇ ਟਾਪ-ਐਂਡ 'ELS' ਵੇਰੀਐਂਟ ਤੋਂ ਠੀਕ ਹੇਠਾਂ ਰੱਖਿਆ ਗਿਆ ਹੈ। ਇਸ ਨਵੇਂ ਵੇਰੀਐਂਟ ਦੇ ਆਉਣ ਤੋਂ ਬਾਅਦ TVS Sport ਦੇ ELS ਵੇਰੀਐਂਟ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਦੀ ਐਕਸ-ਸ਼ੋਅਰੂਮ ਕੀਮਤ 71,785 ਰੁਪਏ ਸੀ। ਇਹ ਵੇਰੀਐਂਟ ਕਿਉਂ ਬੰਦ ਕੀਤਾ ਗਿਆ ਹੈ। ਅਜੇ ਤਕ ਇਸਦੀ ਜਾਣਕਾਰੀ ਸਾਹਮਣੇ ਨਹੀਂ ਆਈ। TVS Sport ਹੁਣ ES ਅਤੇ ES ਪਲੱਸ ਵੇਰੀਐਂਟ 'ਚ ਵੇਚੀ ਜਾਵੇਗੀ।
TVS Sport ES (ਬੇਸ ਵੇਰੀਐਂਟ)
ਕੀਮਤ- ਇਸਦੀ ਐਕਸ-ਸ਼ੋਅਰੂਮ ਕੀਮਤ 59,881 ਰੁਪਏ ਹੈ।
ਕਲਰ ਆਪਸ਼ਨ- ਇਹ ਚਾਰ ਰੰਗਾਂ 'ਚ ਉਪਲੱਬਧ ਹੈ- ਸਟਾਰਲਾਈਟ ਬਲਿਊ, ਆਲ ਰੈੱਡ, ਆਲ ਬਲੈਕ ਅਤੇ ਆਲ ਗ੍ਰੇਅ।
ਗ੍ਰਾਫਿਕਸ- ਇਨ੍ਹਾਂ ਚਾਰਾਂ ਰੰਗਾਂ 'ਚ ਕੋਈ ਗ੍ਰਾਫਿਕਸ ਨਹੀਂ ਦਿੱਤਾ ਗਿਆ। ਸਿਰਫ ਟੇਲ ਪੈਨਲ 'ਤੇ ਬ੍ਰਾਂਡਿੰਗ ਮਿਲਦੀ ਹੈ।
ਪਹੀਏ- ਇਸ ਵਿਚ ਬਲੈਕ ਆਊਟ ਅਲੌਏ ਵ੍ਹੀਲ ਦਿੱਤੇ ਗਏ ਹਨ।
ਹੋਰ ਫੀਚਰਜ਼- ਗ੍ਰੈਬ ਰੇਲ ਨੂੰ ਬ੍ਰਸ਼ਡ ਸਿਲਵਰ ਫਿਨਿਸ਼ ਦਿੱਤਾ ਗਿਆ ਹੈ ਅਤੇ ਨਾਲ ਹੀ ਕ੍ਰੋਮ ਐਗਜੋਸਟ ਕਵਰ ਵੀ ਮਿਲਦਾ ਹੈ।
TVS Sport ES Plus (ਨਵਾਂ ਐਡੀਸ਼ਨ)
ਕੀਮਤ- ਇਹ TVS Sport ਦਾ ਸਭ ਤੋਂ ਨਵਾਂ ਐਡੀਸ਼ਨ ਹੈ ਅਤੇ ਇਸਦੀ ਐਕਸ-ਸ਼ੋਅਰੂਮ ਕੀਮਤ 60,881 ਰੁਪਏ ਹੈ ਜੋ ES ਵੇਰੀਐਂਟ ਤੋਂ ਸਿਰਫ 1,000 ਰੁਪਏ ਜ਼ਿਆਦਾ ਹੈ।
ਕਲਰ ਸਕੀਮ- ਇਸਨੂੰ ਦੋ ਆਕਰਸ਼ਕ ਕਲਰ ਸਕੀਮ 'ਚ ਲਾਂਚ ਕੀਤਾ ਗਿਆ ਹੈ- ਬਲੈਕ ਨਿਓਨ ਅਤੇ ਗ੍ਰੇਅ ਰੈੱਡ।
ਗ੍ਰਾਫਿਕਸ- ਬਾਈਕ ਦੇ ਟੈਂਕ, ਫਰੰਟ ਫੈਂਡਰ, ਹੈੱਡਲਾਈਟ ਕਾਊਲ ਅਤੇ ਸਾਈਡ ਬਾਡੀ ਪੈਨਲ 'ਤੇ ਆਕਰਸ਼ਕ ਗ੍ਰਾਫਿਕਸ ਦਿੱਤੇ ਗਏ ਹਨ।
ਪਹੀਏ- ਇਸ ਵਿਚ ਬਲੈਕ ਆਊਟ ਅਲੌਏ ਵ੍ਹੀਲਜ਼ ਦਿੱਤੇ ਗਏ ਹਨ ਅਤੇ ਲੁੱਕ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਰਿਮਸ 'ਤੇ ਨਿਓਨ ਡਿਕਲਸ ਵੀ ਮਿਲਦੇ ਹਨ।
ਹੋਰ ਫੀਚਰਜ਼- ਇਸ ਵਿਚ USB ਚਾਰਜਿੰਗ ਪੋਰਟ ਦੀ ਸਹੂਲਤ ਮਿਲਦੀ ਹੈ, ਨਾਲ ਹੀ ਬਲੈਕ ਆਊਟ ਐਗਜੋਸਟ ਕਵਰ ਅਤੇ ਗ੍ਰੈਬ ਰੇਲ ਵੀ ਦਿੱਤਾ ਗਿਆ ਹੈ।
29,400 ਰੁਪਏ ’ਚ iPhone 15 ਖਰੀਦਣ ਦਾ ਮੌਕਾ! ਬਸ ਧਿਆਨ ’ਚ ਰੱਖੋ ਇਹ ਗੱਲਾਂ
NEXT STORY