ਜਲੰਧਰ- ਪਿਛਲੇ ਮਹੀਨੇ ਸਾਊਥ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਆਪਣੇ ਸੈਮਸੰਗ Pay Mini ਸਰਵਿਸ ਨੂੰ ਭਾਰਤ 'ਚ ਗਲੈਕਸੀ ਜੇ7 ਮੈਕਸ ਸਮਾਰਟਫੋਨ ਦੇ ਨਾਲ ਪੇਸ਼ ਕੀਤਾ ਸੀ। ਇਸ ਡਿਜੀਟਲ ਪੇਮੈਂਟ ਸਰਵਿਸ ਨੂੰ ਲਾਂਚ ਕਰਦੇ ਸਮੇਂ ਕੰਪਨੀ ਨੇ ਕਿਹਾ ਸੀ ਕਿ ਜਲਦੀ ਹੀ ਇਸ ਸਰਵਿਸ ਨੂੰ ਜੇ ਸੀਰੀਜ਼ ਦੇ ਡਿਵਾਇਸ 'ਚ ਪੇਸ਼ ਕੀਤਾ ਜਾਵੇਗਾ। ਉਥੇ ਹੀ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗਲੈਕਸੀ ਜੇ7 (2016) ਅਗਲਾ ਫੋਨ ਹੈ, ਜਿਸ ਵਿਚ ਸੈਮਸੰਗ Pay Mini ਡਿਜੀਟਲ ਪੇਮੈਂਟ ਸਰਵਿਸ ਸਕਿਓਰਿਟੀ ਅਪਡੇਟ ਦੇ ਨਾਲ ਪੇਸ਼ ਕੀਤੀ ਹੈ। ਸੈਮਸੰਗ Pay Mini ਯੂਜ਼ਰਜ਼ ਨੂੰ ਸਕੈਨਿੰਗ ਕੋਡ ਦੁਆਰਾ ਜਾਂ ਮੋਬਾਇਲ ਨੰਬਰ ਰਾਹੀਂ ਪੇ.ਟੀ.ਐੱਮ. ਵਾਲੇਟ ਦੀ ਵਰਤੋਂ ਕਰਕੇ ਪੈਸੇ ਟਰਾਂਸਫਰ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਸ ਪੇਮੈਂਟ ਸਰਵਿਸ 'ਚ ਯੂਜ਼ਰਜ਼ ਕੈਸ਼ਬੈਕ ਵੀ ਮਿਲਦਾ ਹੈ। ਇਸ ਦੇ ਨਾਲ ਹੀ ਗਲੈਕਸੀ ਜੇ7 (2016) ਦਾ ਅਪਡੇਟ ਸਾਈਜ਼ 136.32 ਐੱਮ.ਬੀ. ਹੈ ਅਤੇ ਇਹ ਕੁਝ ਬਗ ਫਿਕਸ ਵੀ ਪੇਸ਼ ਕਰਦਾ ਹੈ।
ਗਲੈਕਸੀ ਜੇ7 (2016) ਨੂੰ ਪਿਛਲੇ ਸਾਲ 15,990 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਸ ਵਿਚ 5.5-ਇੰਚ ਸੁਪਰ ਐਮੋਲੇਡ ਡਿਸਪਲੇ ਫੁੱਲ-ਐੱਚ.ਡੀ. ਆਕਟਾ-ਕੋਰ ਪ੍ਰੋਸੈਸਰ, 3ਜੀ.ਬੀ. ਰੈਮ ਨਾਲ ਲੈਸ ਹੈ। ਇਸ ਵਿਚ 16ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਸੈਮਸੰਗ ਗਲੈਕਸੀ ਜੇ7 (2016) 'ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਲਈ ਸੈਲਫੀ ਲਈ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਹ ਫੋਨ ਐਂਡਰਾਇਡ 5.1 ਲਾਲੀਪਾਪ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਉਥੇ ਹੀ ਪਾਵਰ ਬੈਕਅਪ ਲਈ ਫੋਨ 'ਚ 3,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਲਾਂਚ ਤੋਂ ਪਹਿਲਾਂ Sharp ਸਮਾਰਟਫੋਨ ਦੀ ਲੀਕ ਹੋਈ ਇਮੇਜ
NEXT STORY