ਗੈਜੇਟ ਡੈਸਕ– ਸੈਮਸੰਗ ਦੇ ਬਿਹਤਰੀਨ ਫੀਚਰਜ਼ ਵਾਲੇ ਸਮਾਰਟਫੋਨ ਗਲੈਕਸੀ ਨੋਟ 10 ਲਾਈਟ ਨੂੰ ਖਰੀਦਣ ਵਾਲੇ ਗਾਹਕਾਂ ਲਈ ਚੰਗੀ ਖਬਰ ਹੈ। ਇਸ ਸਮਾਰਟਫੋਨ ’ਤੇ 5,000 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਗਲੈਕਸੀ ਨੋਟ 10 ਸੀਰੀਜ਼ ਨੂੰ ਕਿਫਾਇਤੀ ਕੀਮਤ ’ਚ ਨੋਟ 10 ਲਾਈਟ ਦੇ ਰੂਪ ’ਚ ਲਾਂਚ ਕੀਤਾ ਸੀ। ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ 40,999 ਰੁਪਏ ਰੱਖੀ ਸੀ। ਹੁਣ ਕੈਸ਼ਬੈਕ ਆਫਰ ਤੋਂ ਬਾਅਦ ਫੋਨ ਨੂੰ 34,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ।
ਕੀ ਹੈ ਪੇਸ਼ਕਸ਼
ਐਮਾਜ਼ੋਨ ਇੰਡੀਆ ’ਤੇ ਗਲੈਕਸੀ ਨੋਟ 10 ਲਾਈਟ ਦੇ 6 ਜੀ.ਬੀ. ਰੈਮ ਮਾਡਲ ਦੀ ਕੀਮਤ 39,999 ਰੁਪਏ ਅਤੇ 8 ਜੀ.ਬੀ. ਰੈਮ ਮਾਡਲ ਦੀ ਕੀਮਤ 42,999 ਰੁਪਏ ਹੈ। 5,000 ਰੁਪਏ ਦੇ ਕੈਸ਼ਬੈਕ ਤੋਂ ਬਾਅਦ ਇਨ੍ਹਾਂ ਮਾਡਲਾਂ ਨੂੰ 34,999 ਰੁਪਏ ਅਤੇ 36,999 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਹਾਲਾਂਕਿ, ਇਹ ਕੈਸ਼ਬੈਕ ਸਿਰਫ਼ ਸਿਟੀ ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਧਾਰਕਾਂ ਨੂੰ ਦਿੱਤਾ ਜਾਵੇਗਾ। ਪੇਸ਼ਕਸ਼ 13 ਜੂਨ 2020 ਤੋਂ 6 ਅਗਸਤ 2020 ਤਕ ਲਾਗੂ ਰਹੇਗੀ।
ਫੋਨ ਦੀਆਂ ਖੂਬੀਆਂ
ਨੋਟ 10 ਦੀ ਤਰ੍ਹਾਂ ਨੋਟ 10 ਲਾਈਟ ’ਚ ਵੀ S-Pen ਦਿੱਤਾ ਗਿਆ ਹੈ ਜੋ ਇਸ ਨੂੰ ਬਾਕੀ ਸਮਾਰਟਫੋਨਾਂ ਤੋਂ ਅਲੱਗ ਬਣਾਉਂਦਾ ਹੈ। ਫੋਨ ’ਚ 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ (1080x2400 ਪਿਕਸਲ) ਵਾਲੀ ਸੁਪਰ ਅਮੋਲੇਡ ਡਿਸਪਲੇਅ ਮਿਲਦੀ ਹੈ। ਇਹ ਸਮਾਰਟਫੋਨ Exynos 9810 ਪ੍ਰੋਸੈਸਰ ਅਤੇ 128 ਜੀ.ਬੀ. ਤਕ ਦੀ ਸਟੋਰੇਜ ਨਾਲ ਆਉਂਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ ਟ੍ਰਿਪਲ ਰੀਅਰ ਅਤੇ ਸਿੰਗਲ ਫਰੰਟ ਕੈਮਰਾ ਮਿਲਦਾ ਹੈ। ਰੀਅਰ ਕੈਮਰੇ ’ਚ 12 ਮੈਗਾਪਿਕਸਲ ਦਾ ਮੇਨ ਸੈਂਸਰ, 12 ਮੈਗਾਪਿਕਸਲ ਦਾ ਵਾਈਡ-ਐਂਗਲ ਲੈੱਨਜ਼ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫ਼ੀ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 4,500mAh ਦੀ ਬੈਟਰੀ ਫਾਸਟ ਚਾਰਜਿੰਗ ਨਾਲ ਆਉਂਦੀ ਹੈ।
ਟਵਿਟਰ ’ਤੇ ਹੋ ਰਿਹਾ ਬਾਈਕਾਟ, ਬਾਜ਼ਾਰ ’ਚ ਖੂਬ ਵਿਕ ਰਹੇ ਚਾਈਨੀਜ਼ ਫੋਨ
NEXT STORY