ਗੈਜੇਟ ਡੈਸਕ– ਭਾਰਤ-ਚੀਨ ਸਰਹੱਦ ’ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦੀ ਝੜਪ ’ਚ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਟਵਿਟਰ ’ਤੇ ਚਾਈਨੀਜ਼ ਪ੍ਰੋਡਕਟ ਦਾ ਬਾਈਕਾਟ ਕਰਨ ਨਾਲ ਜੁੜਿਆ ਹੈਸ਼ਟੈਕ ਟ੍ਰੈਂਡ ਕਰਨ ਲੱਗਾ। #BoyCottChineseProducts ਨਾਲ ਢੇਰਾਂ ਟਵੀਟਸ ਭਲੇ ਹੀ ਕੀਤੇ ਗਏ ਹੋਣ ਪਰ ਮੰਗਲਵਾਰ ਅਤੇ ਬੁੱਧਵਾਰ ਨੂੰ ਚਾਈਨਜ਼ ਸਮਾਰਟਫੋਨਜ਼ ਅਤੇ ਇਲੈਕਟ੍ਰੋਨਿਕ ਪ੍ਰੋਡਕਟਸ ਦੀ ਵਿਕਰੀ ’ਤੇ ਕੋਈ ਅਸਰ ਨਹੀਂ ਪਿਆ ਅਤੇ ਜੰਮ ਕੇ ਅਜਿਹੇ ਡਿਵਾਈਸਿਜ਼ ਅਤੇ ਚਾਈਨੀਜ਼ ਫੋਨਸ ਦੀ ਵਿਕਰੀ ਹੋਈ।
ਚਾਈਨੀਜ਼ ਬ੍ਰਾਂਡਸ, ਈ-ਕਾਮਰਸ ਸਾਈਟਾਂ ਅਤੇ ਰੀਟੇਲ ਚੇਨਸ ਦੇ ਸੀਨੀਅਰ ਐਗਜ਼ੀਕਿਊਟਿਵ ਨੇ ਕਿਹਾ ਕਿ ਚਾਈਨੀਜ਼ ਬ੍ਰਾਂਡਸ ਲਈ ਇਨ੍ਹੀਂ ਦਿਨੀਂ ਬਿਲਕੁਲ ਆਮ ਰਿਹਾ। ਚਾਰ ਵੱਡੀਆਂ ਸੈੱਲਫੋਨ ਅਤੇ ਇਲੈਕਟ੍ਰੋਨਿਕ ਰੀਟੇਲ ਚੇਨਸ ਵਲੋਂ ਕਿਹਾ ਗਿਆ ਕਿ ਚਾਈਨੀਜ਼ ਬ੍ਰਾਂਡਸ ਅਤੇ ਪ੍ਰੋਡਕਟਸ ਨੂੰ ਲੈ ਕੇ ਗਾਹਕਾਂ ਦਾ ਰਵੱਈਆ ਨਹੀਂ ਬਦਲਿਆ ਹੈ ਕਿਉਂਕਿ ਉਨ੍ਹਾਂ ਨੂੰ ਘੱਟ ਕੀਮਤ ਅਤੇ ਚੰਗੀ ਕੁਆਲਿਟੀ ਮਿਲ ਰਹੀ ਹੈ। ਅਜਿਹੇ ਵੈਲਿਊ ਫਾਰ ਮਨੀ ਪ੍ਰੋਡਕਟਸ ਖੂਬ ਪਸੰਦ ਕੀਤੇ ਜਾ ਰਹੇ ਹਨ ਅਤੇ ਸੇਲ ’ਚ ਵੀ ਕੋਈ ਕਮੀ ਨਹੀਂ ਆਈ।
ਅਜੇ ਵੀ ਹੋ ਰਹੀ ਹੈ ਸੇਲ
ਢੇਰਾਂ ਬ੍ਰਾਂਡਸ ਵਲੋਂ ਪ੍ਰਸਿੱਧ ਈ-ਕਾਮਰਸ ਸਾਈਟਾਂ ਫਲਿਪਕਾਰਟ ਅਤੇ ਐਮਾਜ਼ੋਨ ’ਤੇ ਸਮਾਰਟਫੋਨਜ਼ ਦੀ ਫਲੈਸ਼ ਸੇਲ ਵੀ ਰੱਖੀ ਗਈ ਹੈ ਅਤੇ ਆਪਣੇ ਡਿਵਾਈਸਿਜ਼ ਨੂੰ ਪ੍ਰਮੋਟ ਕੀਤਾ ਗਿਆ। ਭਾਰਤ ਦੀ ਸਭ ਤੋਂ ਵੱਡੇ ਸਮਾਰਟਫੋਨ ਨਿਰਮਾਤਾ ਸ਼ਾਓਮੀ ਵਲੋਂ ਭਾਰਤ ’ਚ ਬੀਤੇ ਦਿਨੀਂ ਲਾਂਚ ਕੀਤੇ ਗਏ ਲੈਪਟਾਪ ਦੀ ਸੇਲ ਰੱਖੀ ਗਈ ਅਤੇ ਮੀ ਡਾਟ ਕਾਮ ’ਤੇ ਇਸ ਦੀਆਂ ਸਾਰੀਆਂ ਇਕਾਈਆਂ ਕੁਝ ਹੀ ਦੇਰ ’ਚ ਵਿਕ ਗਈਆਂ। ਇਕ ਇੰਡਸਟਰੀ ਐਗਜ਼ੀਕਿਊਟਿਵ ਨੇ ਕਿਹਾ ਕਿ ਵੀਵੋ ਵਲੋਂ ਕੀਤੇ ਗਏ ਇਕ ਅਧਿਐਨ ਰਾਹੀਂ ਸਾਹਮਏ ਆਇਆ ਹੈ ਕਿ ਇਨ੍ਹਾਂ ਬ੍ਰਾਂਡਸ ਨੂੰ ਲੈ ਕੇ ਗਾਹਕਾਂ ਦੇ ਰਵੱਈਏ ’ਚ ਕੋਈ ਬਦਲਾਅ ਨਹੀਂ ਆਇਆ।
ਨਵੇਂ ਪ੍ਰੋਡਕਟ ਵੀ ਹੋ ਰਹੇ ਲਾਂਚ
ਯੂ.ਐੱਸ.-ਚਾਈਨਾ ਜੇਵੀ ਕਰੀਅਰ ਮੀਡੀਆ ਇੰਡੀਆ ਦੇ ਐੱਮ.ਡੀ. ਕ੍ਰਿਸ਼ਣਨ ਸਚਦੇਵ ਨੇ ਕਿਹਾ ਕਿ ਮੀਡੀਅਮ ਰੇਂਜ ਦੇ ਪ੍ਰੋਡਕਟਸ ਲਈ ਵੀ ਗਾਹਕਾਂ ਦੇ ਰਵੱਈਏ ’ਚ ਕੋਈ ਬਦਲਾਅ ਨਹੀਂ ਆਇਆ। ਓਪੋ ਵਲੋਂ ਬੁੱਧਵਾਰ ਨੂੰ ਪ੍ਰੀਮੀਅਮ ਸੈਗਮੈਂਟ ਦਾ ਨਵਾਂ ਫਲੈਗਸ਼ਿਪ ਸਮਾਰਟਫੋਨ ਵੀ ਲਾਂਚ ਕੀਤਾ ਗਿਆ ਹੈ। ਵਨਪਲੱਸ ਆਪਣੀ ਨਵੀਂ ਫਲੈਗਸ਼ਿਪ ਸੀਰੀਜ਼ ਦੀ ਫਲੈਸ਼
ਸੇਲ ਕਰ ਰਹੀ ਹੈ ਅਤੇ ਜਲਦੀ ਹੀ ਭਾਰਤੀ ਬਾਜ਼ਾਰ ’ਚ ਨਵੀਂ ਸਮਾਰਟ ਟੀਵੀ ਰੇਂਜ ਵੀ ਲਿਆਉਣ ਵਾਲੀ ਹੈ। ਅਜੇ ਤਕ ਚਾਈਨੀਜ਼ ਬ੍ਰਾਂਡਸ ਦੀ ਸੇਲ ’ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ।
ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਗੈਰ ਜ਼ਿੰਮੇਵਾਰ ਨੇਤਾ ਹਨ ਰਾਹੁਲ : ਸੰਬਿਤ ਪਾਤਰਾ
NEXT STORY